ਸਿਆਸਤਖਬਰਾਂ

ਕਸ਼ਮੀਰੀ ਨੌਜਵਾਨਾਂ ਲਈ ਭਾਰਤੀ ਫੌਜ ਵਲੋਂ ਜਸ਼ਨ ਏ ਜਨੂਬ ਦਾ ਆਯੋਜਨ

ਸ਼ੋਪੀਆਂ-  ਜੰਮੂ-ਕਸ਼ਮੀਰ ਦੇ ਨੌਜਵਾਨਾਂ ਨੂੰ ਖੇਡ ਗਤੀਵਿਧੀਆਂ ਲਈ ਪ੍ਰੇਰਿਤ ਕਰਨ ਦੇ ਮਕਸਦ ਨਾਲ ਭਾਰਤੀ ਫ਼ੌਜ ਨੇ ਖੇਡ ਉਤਸਵ ‘ਜਸ਼ਨ-ਏ-ਜਨੂਬ’ ਦਾ ਆਯੋਜਨ ਕੀਤਾ ਹੈ। 15 ਦਿਨਾਂ ਤਕ ਚੱਲਣ ਵਾਲੇ ਇਸ ਆਯੋਜਨ ਵਿੱਚ ਨੌਜਵਾਨਾਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਕਬੱਡੀ, ਦੌੜਨਾ ਅਤੇ ਸਕਾਈ ਮਾਰਸ਼ਲ ਆਰਟਸ ਸਮੇਤ ਵੱਖ-ਵੱਖ ਖੇਡਾਂ ਦਾ ਪ੍ਰਦਰਸ਼ਨ ਕੀਤਾ। ਇਕ ਮਾਰਸ਼ਲ ਆਰਟਸ ਹਨੀਸ ਸ਼ਬੀਰ ਨੇ ਕਿਹਾ ਕਿ ਇਸ ਤਰ੍ਹਾਂ ਦੇ ਆਯੋਜਨ ਕਸ਼ਮੀਰ ਦੇ ਲੋਕਾਂ ਲਈ ਚੰਗੇ ਹਨ ਕਿਉਂਕਿ ਉਹ ਉਨ੍ਹਾਂ ਦੀ ਜ਼ਿੰਦਗੀ ’ਚ ਕੁਝ ਕਰਨ ਲਈ ਪ੍ਰੇਰਣਾ ਦਿੰਦੇ ਹਨ। ਖੇਡ ਸਾਰੀਆਂ ਖ਼ਤਰਨਾਕ ਚੀਜ਼ਾਂ ਨੂੰ ਦਿਮਾਗ ਵਿਚੋਂ ਬਾਹਰ ਕੱਢਣ ਦਾ ਸਭ ਤੋਂ ਚੰਗਾ ਤਰੀਕਾ ਹੈ। ਮੈਂ ਸਾਰੇ ਮਾਤਾ-ਪਿਤਾ ਨੂੰ ਖੇਡ ਲਈ ਆਪਣੇ ਬੱਚਿਆਂ ਨੂੰ ਭੇਜਣ ਦੀ ਅਪੀਲ ਕਰਦਾ ਹਾਂ। ਉੱਥੇ ਹੀ ਇਕ ਹੋਰ ਸ਼ਖਸ ਨੇ ਸਰਕਾਰ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਆਯੋਜਨ ਵਿਚ ਹਾਜ਼ਰ ਖਿਡਾਰੀਆਂ ਨੂੰ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਭਰਪੂਰ ਸਹਿਯੋਗ ਮਿਲ ਰਿਹਾ ਹੈ। ਉਤਸਵ ਦੌਰਾਨ ਖੇਡ ਸਟੇਡੀਅਮ ਸ਼ੋਪੀਆਂ ਵਿਚ ਸਥਾਪਤ ਜੀ. ਓ. ਸੀ. ਚਿਨਾਰ ਕੋਰ ਅਤੇ ਆਈ. ਜੀ. ਪੀ. ਕਸ਼ਮੀਰ ਵਲੋਂ 111 ਫੁੱਟ ਉੱਚਾ ਤਿਰੰਗਾ ਲਹਿਰਾਇਆ ਗਿਆ। ਸਮਾਰੋਹ ਵਿਚ ਸ਼੍ਰੀਨਗਰ ਸਥਿਤ ਚਿਨਾਰ ਕੋਰ ਦੇ ਜਨਰਲ ਅਫ਼ਸਰ ਕਮਾਂਡਿੰਗ ਲੈਫਟੀਨੈਂਟ ਜਨਰਲ ਡੀ. ਪੀ. ਪਾਂਡੇ ਨੇ ਲੋਕਾਂ ਨੂੰ ਉਤਸਵ ਦਾ ਆਨੰਦ ਲੈਣ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਦੱਖਣੀ ਕਸ਼ਮੀਰ ਤੋਂ ਅਗਲਾ ਓਲੰਪੀਅਨ ਹੋ ਸਕਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਅਗਲੇ ਪਰਵੇਜ਼ ਰਸੂਲ, ਪੀ. ਵੀ. ਸਿੰਧੂ, ਮੀਰਾਬਾਈ ਚਾਨੂ ਅਤੇ ਨੀਰਜ ਚੋਪੜਾ ਇੱਥੋਂ ਹੋਣਗੇ ਅਤੇ ਦੇਸ਼ ਨੂੰ ਖਿਡਾਰੀਆਂ ’ਤੇ ਮਾਣ ਹੋਵੇਗਾ। ਕਸ਼ਮੀਰ ਦੇ ਲੋਕ ਲੰਮਾ ਸਮਾਂ ਹਿੰਸਾ ਦੇ ਪ੍ਰਭਾਵ ਹੇਠ ਰਹੇ ਹਨ, ਹੁਣ ਸੁੱਖ ਦਾ ਸਾਹ ਲੈ ਰਹੇ ਹਨ ਤੇ ਨੌਜਵਾਨ ਵੀ ਸ਼ਾਂਤ ਫਿਜ਼ਾ ਚ ਵਿਚਰਦਿਆਂ ਆਪਣਾ ਭਵਿਖ ਦੇਸ਼ ਦੀ ਖੁਸ਼ਹਾਲੀ ਦੇ ਲੇਖੇ ਲਾਉਣ ਲਈ ਯਤਨਸ਼ੀਲ ਹਨ।

Comment here