ਖਬਰਾਂਖੇਡ ਖਿਡਾਰੀ

ਕਸ਼ਮੀਰੀ ਕੁੜੀਆਂ ਨੂੰ ਚੜਿਆ ਫੁੱਟਬਾਲ ਖੇਡਣ ਦਾ ਜਨੂੰਨ

ਕਸ਼ਮੀਰ-ਇਥੋਂ ਦੀ ਇਕ ਫੁੱਟਬਾਲ ਅਕੈਡਮੀ ਰੋਜ਼ਾਨਾ ਕੁੜੀਆਂ ਨੂੰ ਅਭਿਆਸ ਕਰਵਾ ਰਹੀਆਂ ਹਨ ਅਤੇ ਫੁੱਟਬਾਲ ਦੇ ਬੁਨਿਆਦੀ ਹੁਨਰ ਅਤੇ ਹੋਰ ਗੁੰਝਲਦਾਰ ਤਰਕੀਬਾਂ ਸਿਖਾ ਰਹੀਆਂ ਹਨ। ਇਹ ਅਕੈਡਮੀ ਇਨ੍ਹਾਂ ਖਿਡਾਰੀਆਂ ਲਈ ਆਪਣੇ ਹੁਨਰ ਵਿਖਾਉਣ ਅਤੇ ਇਹ ਸਾਬਤ ਕਰਨ ਲਈ ਇਕ ਮੰਚ ਦੇ ਰੂਪ ਵਿਚ ਕੰਮ ਕਰਦੀ ਹੈ। ਕੁੜੀਆਂ ਫੁੱਟਬਾਲ ਖੇਡ ਵਿਚ ਮੁੰਡਿਆਂ ਨਾਲੋਂ ਚੰਗੀਆਂ ਹਨ। ਅਕੈਡਮੀ ਦੀ ਕੋਚ ਨਾਦੀਆ ਨੇ ਕਿਹਾ ਕਿ ਅਕੈਡਮੀ ਨੇ ਸ਼ੁਰੂਆਤ ਵਿਚ ਸਿਰਫ਼ ਮੁੰਡਿਆਂ ਨੂੰ ਸਿਖਲਾਈ ਦਿੱਤੀ। ਇਹ ਅਕੈਡਮੀ ਪਿਛਲੇ 7 ਸਾਲਾਂ ਤੋਂ ਹੈ ਅਤੇ ਇਸ ਦੀ ਸ਼ੁਰੂਆਤ ਮੁੰਡਿਆਂ ਨੂੰ ਕੋਚਿੰਗ ਪ੍ਰਦਾਨ ਕਰਨ ਨਾਲ ਹੋਈ ਸੀ ਪਰ ਸ਼ੁਰੂ ਵਿਚ ਕੁੜੀਆਂ ਨਹੀਂ ਆ ਸਕੀਆਂ। ਅਸੀਂ ਬਹੁਤ ਨਾਮਣਾ ਖੱਟਿਆ ਅਤੇ ਟੂਰਨਾਮੈਂਟ ਜਿੱਤੇ।
2018-19 ਵਿਚ ਮੈਂ ਔਰਤਾਂ ਲਈ ਅਕੈਡਮੀ ਸ਼ੁਰੂ ਕੀਤੀ ਪਰ ਕੋਵਿਡ-19 ਕਾਰਨ ਯੋਜਨਾਵਾਂ ਰੁਕ ਗਈਆਂ ਸਨ ਪਰ ਹੁਣ ਪਿਛਲੇ ਤਿੰਨ ਮਹੀਨਿਆਂ ਤੋਂ ਮੈਂ ਕੁੜੀਆਂ ਨੂੰ ਸਿਖਲਾਈ ਦੇ ਰਹੀ ਹਾਂ। ਮੈਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ। ਅਜੇ ਸਾਡੀ ਅਕੈਡਮੀ ’ਚ ਲੱਗਭਗ 30 ਕੁੜੀਆਂ ਆ ਰਹੀਆਂ ਹਨ।

Comment here