ਸਿਆਸਤਖਬਰਾਂਚਲੰਤ ਮਾਮਲੇ

ਕਵੇਟਾ ‘ਚ ਧਮਾਕੇ ਕਾਰਨ ਇਕ ਪਰਿਵਾਰ ਦੇ 4 ਬੱਚਿਆਂ ਦੀ ਹੋਈ ਮੌਤ

ਕਰਾਚੀ-ਬਲੋਚਿਸਤਾਨ ਪਿਛਲੇ ਇਕ ਮਹੀਨੇ ਤੋਂ ਕੜਾਕੇ ਦੀ ਠੰਡ ਦੀ ਲਪੇਟ ’ਚ ਹੈ। ਪਾਕਿਸਤਾਨ ਦੇ ਦੱਖਣ-ਪੱਛਮੀ ਬਲੋਚਿਸਤਾਨ ਸੂਬੇ ਦੇ ਕਵੇਟਾ ਸ਼ਹਿਰ ’ਚ ਪਿਛਲੇ ਇਕ ਹਫ਼ਤੇ ਦੌਰਾਨ ਗੈਸ ਲੀਕ ਹੋਣ ਦੀਆਂ ਘਟਨਾਵਾਂ ’ਚ ਬੱਚਿਆਂ ਸਮੇਤ 16 ਲੋਕਾਂ ਦੀ ਮੌਤ ਹੋ ਗਈ। ਕਿੱਲੀ ਬੜੇਜਈ ਇਲਾਕੇ ’ਚ ਗੈਸ ਲੀਕ ਹੋਣ ਕਾਰਨ ਮਿੱਟੀ ਨਾਲ ਬਣੇ ਘਰ ’ਚ ਧਮਾਕਾ ਹੋਣ ਕਾਰਨ ਇਕ ਪਰਿਵਾਰ ਦੇ ਚਾਰ ਬੱਚਿਆਂ ਦੀ ਮੌਤ ਹੋ ਗਈ। ਇਕ ਹੋਰ ਘਟਨਾ ’ਚ ਇਕ ਪੁਲਸ ਸਬ-ਇੰਸਪੈਕਟਰ ਦੀ ਕਮਰੇ ’ਚ ਗੈਸ ਚੜ੍ਹਨ ਨਾਲ ਮੌਤ ਹੋ ਗਈ। ਇਸੇ ਤਰ੍ਹਾਂ ਪਿਛਲੇ ਹਫ਼ਤੇ ਇਕ ਦਰਜਨ ਤੋਂ ਵੱਧ ਲੋਕਾਂ ਦੀ ਗੈਸ ਨਾਲ ਮੌਤ ਹੋ ਗਈ।

Comment here