ਸਾਹਿਤਕ ਸੱਥਦੁਨੀਆਬਾਲ ਵਰੇਸ

ਕਵਿਤਾ – ਨਾਨਕ ਦੇ ਬੱਚੇ ਹੋ ਕੇ…

ਨਾਨਕ ਦੇ ਬੱਚੇ ਹੋ ਕੇ,
ਕਿੱਧਰ ਨੂੰ ਤੁਰ ਪਏ ਹਾਂ।
ਜਿੱਧਰੋਂ ਓਹਨੇ ਮੋੜੇ ਸੀ,
ਓਧਰ ਹੀ ਮੁੜ ਗਏ ਹਾਂ।
ਨਾਨਕ ਦੇ ਬੱਚੇ…..

ਪੜ੍ਹਦੇ ਨਿੱਤ ਬਾਣੀ ਹਾਂ,
ਪਰ ਮੰਨਦੇ ਤਾਂ ਮਨ ਦੀ ਹਾਂ।
ਲੱਗੇ ਹੋਏ ਹਰ ਵੇਲ਼ੇ ਅਸੀਂ,
ਦੌੜ ਵਿੱਚ ਧੰਨ ਦੀ ਹਾਂ।
ਖ਼ਾਲਸ ਨਾ ਬਣ ਪਾਏ ਅਸੀਂ,
ਕਹਿਣੇ ਨੂੰ ਜੁੜ ਗਏ ਹਾਂ।
ਨਾਨਕ ਦੇ ਬੱਚੇ…..

ਸਾਡੇ ਲਈ ਬਾਬਾ ਜੀ ਨੇ,
ਚਾਰੋਂ ਦਿਸ਼ਾਵਾਂ ਗਾਹੀਆਂ।
ਹੱਕ ਦੀ ਕਮਾਈ ਦੇ ਲਈ,
ਉਹਨਾਂ ਸੀ ਕੀਤੀਆਂ ਵਾਹੀਆਂ।
ਪੱਕੇ ਰੰਗ ਰੰਗਿਆ ਉਹਨਾਂ ਸੀ,
ਪਰ ਅਸੀਂ ਕੱਚੇ ਉੜ ਗਏ ਹਾਂ।
ਨਾਨਕ ਦੇ ਬੱਚੇ….

ਜਿਹੜੀ ਤਕਦੀਰ ਸਾਡੀ,
ਓਹਨੇ ਕਿੰਝ ਮਿਟਣਾ ਹੈ।
ਕਰ ਕੇ ਕਿੰਝ ਟੂਣੇ ਟਾਮਣ,
ਗਿ੍ਰਹਾਂ ਨੇ ਹਟਣਾ ਹੈ।
ਜਾਤਾਂ, ਧਰਮਾਂ ਦੀਆਂ ਵਾਧੂ,
ਸੋਚਾਂ ਵਿੱਚ ਰੁੜ ਗਏ ਹਾਂ।
ਨਾਨਕ ਦੇ ਬੱਚੇ…..

ਮਨਜੀਤ ਕੌਰ ਧੀਮਾਨ

Comment here