ਸਿਆਸਤਖਬਰਾਂਦੁਨੀਆ

ਕਵਾਡ ਸਮਿਟ ਲਈ ਮੋਦੀ 24 ਨੂੰ ਟੋਕੀਓ ਜਾਣਗੇ

ਨਵੀਂ ਦਿੱਲੀ-24 ਮਈ ਨੂੰ ਟੋਕੀਓ ‘ਚ ਹੋਣ ਵਾਲੇ ਕਵਾਡ ਸਮਿਟ ‘ਚ ਸ਼ਾਮਲ ਹੋਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਪਾਨ ਦੀ ਰਾਜਧਾਨੀ ਟੋਕੀਓ ਜਾਣਗੇ। ਭਾਰਤੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਪੀ.ਐੱਮ. ਮੋਦੀ  ਸ਼ਾਮਲ ਹੋਣਗੇ। ਇਹ ਕਵਾਡ ਲੀਡਰਸ ਦਾ ਚੌਥਾ ਸਿਖਰ ਸੰਮੇਲਨ ਹੋਵੇਗਾ। ਇਸ ਯਾਤਰਾ ਦੌਰਾਨ 24 ਮਈ ਨੂੰ ਹੀ ਪੀ.ਐੱਮ. ਮੋਦੀ ਦੀਆਂ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਨਾਲ ਦੁਵੱਲੀ ਮੀਟਿੰਗਾਂ ਹੋਣਗੀਆਂ। ਕਵਾਡ ‘ਚ ਭਾਰਤ, ਆਸਟ੍ਰੇਲੀਆ, ਜਾਪਾਨ ਅਤੇ ਯੂ.ਐੱਸ. ਸ਼ਾਮਲ ਹਨ। ਇਸ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਨ ਨੇ ਬੀਤੇ ਦਿਨ ਕਿਹਾ ਸੀ ਕਿ ਰਾਸ਼ਟਰਪਤੀ ਜੋਅ ਬਾਈਡੇਨ ਕਵਾਡ ਸਿਖਰ ਸੰਮੇਲਨ ‘ਚ ਸ਼ਾਮਲ ਹੋਣ ਲਈ ਜਾਪਾਨ ਜਾਣਗੇ। ਇਸ ਦੌਰਾਨ ਜੋਅ ਬਾਈਡੇਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੁਵੱਲੀ ਮੀਟਿੰਗ ਕਰਨਗੇ।

Comment here