ਬਲੂਚਿਸਤਾਨ-ਸਥਾਨਕ ਮੀਡੀਆ ਮੁਤਾਬਕ ਬਲੂਚਿਸਤਾਨ ਪ੍ਰਾਂਤ ਦੇ ਲਸਬੀਲਾ ਸ਼ਹਿਰ ’ਚ ਇਕ ਹਿੰਦੂ ਵਪਾਰੀ ਰਮੇਸ਼ ਲਾਲ ਨੰਦ ਲਾਲ ਦਾ ਅਣਪਛਾਤੇ ਲੋਕਾਂ ਨੇ ਕਤਲ ਕਰ ਦਿੱਤਾ। ਰਮੇਸ਼ ਲਾਲ ਨੰਦ ਲਾਲ ਕਿਸੇ ਤੋਂ ਆਪਣਾ ਕਰਜ਼ ਵਸੂਲਣ ਗਿਆ ਸੀ। ਇਸ ਦੌਰਾਨ ਉਸ ਦਾ ਕਤਲ ਕਰ ਦਿੱਤਾ ਗਿਆ। ਉਸ ’ਤੇ ਹਮਲਾ ਪਾਕਿਸਤਾਨ ’ਚ ਘੱਟ ਗਿਣਤੀਆਂ ਅਤੇ ਉਨ੍ਹਾਂ ਦੇ ਪੂਜਾ ਸਥਾਨਾਂ ’ਤੇ ਹਮਲੇ ਦੀ ਇਕ ਹੋਰ ਉਦਾਹਰਨ ਹੈ।
ਹਾਲ ਹੀ ਦੇ ਸਾਲਾਂ ’ਚ ਪਾਕਿਸਤਾਨ ’ਚ ਧਾਰਮਿਕ ਘੱਟ ਗਿਣਤੀਆਂ ਦੇ ਪੂਜਾ ਸਥਾਨਾਂ ’ਤੇ ਹਮਲਿਆਂ ’ਚ ਵਾਧਾ ਹੋਇਆ ਹੈ। ਪਾਕਿਸਤਾਨ ਆਪਣੇ ਦੇਸ਼ ਦੇ ਘੱਟ ਗਿਣਤੀਆਂ ਦੇ ਹਿੱਤਾਂ ਦੀ ਰੱਖਿਆ ਕਰਨ ’ਚ ਵਾਰ-ਵਾਰ ਨਾਕਾਮ ਹੋਇਆ ਹੈ। ਇਸ ਨਾਲ ਅੰਤਰਰਾਸ਼ਟਰੀ ਪੱਧਰ ’ਤੇ ਵੀ ਉਸ ਦੀ ਕਿਰਕਿਰੀ ਹੋ ਰਹੀ ਹੈ। ਪਿਛਲੇ ਸਾਲ ਜੂਨ ’ਚ ਬਲੂਚਿਸਤਾਨ ਦੇ ਖੁਜਦਾਰ ਜ਼ਿਲੇ ਦੇ ਵਾਧ ਬਾਜ਼ਾਰ ’ਚ ਹਫ਼ਤਾ ਵਸੂਲੀ ਨਾ ਮਿਲਣ ਤੋਂ ਬਾਅਦ ਹਮਲਾਵਰਾਂ ਨੇ ਹਵਾ ’ਚ ਕਈ ਰਾਊਂਡ ਫਾਇਰਿੰਗ ਕੀਤੀ ਸੀ।
ਇਸ ਤੋਂ ਪਹਿਲਾਂ ਹਮਲਾਵਰਾਂ ਨੇ ਇਕ ਹਿੰਦੂ ਵਪਾਰੀ ਅਸ਼ੋਕ ਕੁਮਾਰ ਦਾ ਕਤਲ ਕਰ ਦਿੱਤਾ ਸੀ। ਹਮਲਾਵਰਾਂ ਨੇ ਬਾਜ਼ਾਰ ’ਚ ਤੇ ਰਾਸ਼ਟਰੀ ਰਾਜ ਮਾਰਗ ਦੇ ਸਾਈਨ ਬੋਰਡ ’ਤੇ ਪਰਚੇ ਚਿਪਕਾਏ ਸਨ, ਜਿਨ੍ਹਾਂ ’ਤੇ ਲਿਖਿਆ ਸੀ ਕਿ ਦੁਕਾਨਦਾਰ ਜੇਕਰ ਸਥਾਨਕ ਔਰਤਾਂ ਨੂੰ ਦੁਕਾਨ ’ਚ ਆਉਣ ਦੀ ਆਗਿਆ ਦੇਣਗੇ ਤਾਂ ਉਨ੍ਹਾਂ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ। ਹਿੰਦੂ ਵਪਾਰੀ ਦੇ ਕਤਲ ਤੋਂ ਬਾਅਦ ਸਥਾਨਕ ਲੋਕਾਂ ਨੇ ਜੰਮ ਕੇ ਵਿਰੋਧ ਪ੍ਰਦਰਸ਼ਨ ਕੀਤਾ ਸੀ।
Comment here