ਸਿਆਸਤਖਬਰਾਂਦੁਨੀਆ

ਕਰਜ਼ਾ : ਪਾਕਿ ਇਨਕਮ ਟੈਕਸ ਤੇ ਬਿਜਲੀ ਦਰਾਂ ਵਧਾਏ—ਆਈ. ਐੱਮ. ਐੱਫ

ਇਸਲਾਮਾਬਾਦ-ਬੀਤੇ ਦਿਨੀਂ ਆਈ. ਐੱਮ. ਐੱਫ. ਨੇ ਮਹਿੰਗਾਈ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਨੂੰ ਇਨਕਮ ਟੈਕਸ ਅਤੇ ਬਿਜਲੀ ਦਰ ਨੂੰ ਵਧਾਉਣ ਦੀ ਮੰਗ ਕੀਤੀ ਹੈ। ਪਾਕਿਸਤਾਨੀ ਮੀਡੀਆ ਏ. ਆਰ. ਵਾਈ. ਨਿਊਜ਼ ਅਨੁਸਾਰ, ਆਈ. ਐੱਮ. ਐੱਫ. ਅਧਿਕਾਰੀਆਂ ਅਤੇ ਪਾਕਿਸਤਾਨ ਦਰਮਿਆਨ 1 ਅਰਬ ਡਾਲਰ ਦੀ ਕਰਜ਼ੇ ਦੀ ਕਿਸ਼ਤ ਜਾਰੀ ਕਰਨ ਲਈ ਇੱਕ ਵਰਚੁਅਲ ਮੀਟਿੰਗ ਵਿਚ ਆਈ. ਐੱਮ. ਐੱਫ. ਨੇ ਪਾਕਿਸਤਾਨ ਸਰਕਾਰ ਨੂੰ ਪਹਿਲਾਂ ਦੇਸ਼ ਵਿਚ ਬਿਜਲੀ ਦੀਆਂ ਦਰਾਂ ਵਧਾਉਣ ਲਈ ਕਿਹਾ ਹੈ। ਰਿਪੋਰਟ ਅਨੁਸਾਰ, ਆਈ. ਐੱਮ. ਐੱਫ. ਨੇ ਕਿਹਾ ਕਿ ‘‘ਬਿਜਲੀ ਦੀਆਂ ਦਰਾਂ ਵਿਚ 1.40 ਰੁਪਏ ਪ੍ਰਤੀ ਯੂਨਿਟ ਦਾ ਵਾਧਾ ਕੀਤਾ ਜਾਣਾ ਚਾਹੀਦਾ ਹੈ।”
ਆਈ. ਐੱਮ. ਐੱਫ. ਨੇ ਪਾਕਿਸਤਾਨ ਸਰਕਾਰ ਨੂੰ ਨਾ ਸਿਰਫ਼ ਬਿਜਲੀ ਦਾ ਬਿੱਲ ਵਧਾਉਣ ਲਈ ਕਿਹਾ ਹੈ ਸਗੋ ਦੇਸ਼ ਵਿਚ ਆਮਦਨ ਟੈਕਸ, ਵਿਕਰੀ ਟੈਕਸ ਅਤੇ ਰੈਗੂਲੇਟਰੀ ਡਿਊਟੀ ਕੁਲੈਕਸ਼ਨ ਵਧਾਉਣ ਲਈ ਵੀ ਕਦਮ ਚੁੱਕਣ ਲਈ ਕਿਹਾ ਹੈ। ਆਈ. ਐੱਮ. ਐੱਫ. ਅਤੇ ਪਾਕਿਸਤਾਨ ਦੇ ਫੈਡਰਲ ਬੋਰਡ ਆਫ ਰੈਵੇਨਿ ਨੇ ਇਸ ਸਬੰਧ ਵਿਚ ਤਿੰਨ ਦਿਨਾਂ ਲਈ ਵਰਚੁਅਲ ਗੱਲਬਾਤ ਕੀਤੀ ਹੈ।
ਆਈ. ਐੱਮ. ਐੱਫ. ਦੁਆਰਾ 1 ਬਿਲੀਅਨ ਡਾਲਰ ਦੇ ਕਰਜ਼ੇ ਦੀ ਕਿਸ਼ਤ ਲਈ ਗੱਲਬਾਤ ਚੱਲ ਰਹੀ ਹੈ ਅਤੇ ਇਹ ਗੱਲਬਾਤ ਇਸ ਹਫ਼ਤੇ ਵੀ ਜਾਰੀ ਰਹੇਗੀ। ਸਟੇਟ ਬੈਂਕ ਆਫ਼ ਪਾਕਿਸਤਾਨ (ਐੱਸ. ਬੀ. ਪੀ) ਨੇ ਰਿਪੋਰਟ ਦਿੱਤੀ ਕਿ ਦੇਸ਼ ਨੂੰ ਅਗਸਤ ਵਿਚ ਵਿਸ਼ੇਸ਼ ਡਰਾਇੰਗ ਅਧਿਕਾਰਾਂ (ਐੱਸ. ਡੀ. ਆਰ) ਵੰਡ ਦੇ ਹਿੱਸੇ ਵਜੋਂ ਆਈ. ਐੱਮ. ਐੱਫ. ਤੋਂ 2.75 ਬਿਲੀਅਨ ਡਾਲਰ ਪ੍ਰਾਪਤ ਹੋਏ ਹਨ।

Comment here