ਸਿਆਸਤਸਿਹਤ-ਖਬਰਾਂਖਬਰਾਂਦੁਨੀਆ

ਕਰੋਨਾ ਸੰਕਟ-2024 ਤੱਕ ਟੂਰਿਜ਼ਮ ਰਹੇਗਾ ਪ੍ਰਭਾਵਿਤ

ਨਵੀਂ ਦਿੱਲੀ- ਕੋਰੋਨਾ ਮਹਾਂਮਾਰੀ ਨੇ ਹਰ ਖੇਤਰ ਵਾਂਗ ਟੂਰਿਜ਼ਮ ਸੈਕਟਰ ਨੂੰ ਵੀ ਕਾਫੀ ਪ੍ਰਭਾਵਿਤ ਕੀਤਾ ਹੈ | ਵਰਲਡ ਟੂਰਿਜ਼ਮ ਆਰਗੇਨਾਈਜ਼ੇਸ਼ਨ ਨੇ ਕਿਹਾ ਹੈ ਕਿ ਸਾਲ 2024 ਤੱਕ ਟੂਰਿਜ਼ਮ ਸੈਕਟਰ ਦੇ ਮਹਾਂਮਾਰੀ ਦੇ ਪਹਿਲਾਂ ਦੇ ਪੱਧਰ ‘ਤੇ ਪਰਤਣ ਦੀ ਉਮੀਦ ਨਹੀਂ | ਯੂ.ਐਨ. ਏਜੰਸੀ ਦੇ ਵਰਲਡ ਟੂਰਿਜ਼ਮ ਬੈਰੋਮੀਟਰ ਅਨੁਸਾਰ ਕੋਰੋਨਾ ਦੇ ਨਵੇਂ ਤੇ ਤੇਜ਼ੀ ਨਾਲ ਫੈਲਣ ਵਾਲੇ ਰੂਪ ਓਮੀਕਰੋਨ ਪਹਿਲਾਂ ਵਾਲੇ ਰੂਪ ਦੀ ਤੁਲਨਾ ‘ਚ ਘੱਟ ਗੰਭੀਰ ਹੈ | ਪਰ ਇਸ ਦੇ ਫੈਲਣ ਦੀ ਰਫਤਾਰ ਕਾਰਨ ਇਹ ਟੂਰਿਜ਼ਮ ਖੇਤਰ ਨੂੰ ਪ੍ਰਭਾਵਿਤ ਕਰੇਗਾ | ਬੈਰੋਮੀਟਰ ਅਨੁਸਾਰ ਟੂਰਿਜ਼ਮ ਖੇਤਰ ‘ਚ ਪਿਛਲੇ ਸਾਲ ਭਾਵ 2021 ‘ਚ 2020 ਦੇ ਮੁਕਾਬਲੇ 4 ਫੀਸਦੀ ਦੀ ਬੜਤ ਵੇਖੀ ਗਈ ਸੀ | ਜਦੋਂ ਕਿ ਕੋਰੋਨਾ ਮਹਾਂਮਾਰੀ ਦੇ ਆਉਣ ਤੋਂ ਪਹਿਲਾਂ ਭਾਵ ਸਾਲ 2019 ਦੀ ਤੁਲਨਾ ‘ਚ ਸਾਲ 2020 ‘ਚ ਸੈਰ ਸਪਾਟਾ ਵਿਭਾਗ ਦੀ ਅਮਦਨ ‘ਚ 72 ਫੀਸਦੀ ਦੀ ਕਮੀ ਆਈ ਸੀ | ਪਿਛਲੇ ਸਾਲ 2020 ਦੀ ਤੁਲਨਾ ‘ਚ 2021 ‘ਚ ਯੂਰਪ ਤੇ ਅਮਰੀਕਾ ‘ਚ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ ‘ਚ ਕ੍ਰਮਵਾਰ 19 ਤੇ 17 ਫੀਸਦੀ ਦਾ ਵਾਧਾ ਹੋਇਆ ਹੈ | ਹਾਲਾਂਕਿ ਮੱਧ ਪੂਰਬ ‘ਚ 2021 ‘ਚ ਸੈਲਾਨੀਆਂ ਦੀ ਗਿਣਤੀ ‘ਚ 24 ਫੀਸਦੀ ਦੀ ਗਿਰਾਵਟ ਆਈ, ਜਦੋਂ ਕਿ ਏਸ਼ੀਆ ਪ੍ਰਸ਼ਾਂਤ ਖੇਤਰ ‘ਚ ਇਹ 2020 ਦੇ ਪੱਧਰ ਤੋਂ 65 ਫੀਸਦੀ ਹੇਠਾਂ ਰਹੇ | ਸੰਯੁਕਤ ਰਾਸ਼ਟਰ ਵਰਲਡ ਟੂਰਿਜ਼ਮ ਆਰਗੇਨਾਈਜੇਸ਼ਨ ਨੇ ਇਕ ਬਿਆਨ ‘ਚ ਕਿਹਾ ਕਿ ਕੋਰੋਨਾ ਇਨਫੈਕਸ਼ਨ ਕਾਰਨ ਟਰੈਵਲਿੰਗ ਦੇ ਸਾਧਨਾਂ ‘ਤੇ ਰੋਕ ਲੱਗਣ ਕਾਰਨ ਦੁਨੀਆਭਰ ‘ਚ ਟੂਰਿਜ਼ਮ ਸੈਕਟਰ ‘ਚ ਰਿਕਵਰੀ ਦੀ ਰਫਤਾਰ ਘੱਟ ਬਣੀ ਹੋਈ ਹੈ | ਬਿਆਨ ‘ਚ ਕਿਹਾ ਗਿਆ ਕਿ 2021 ‘ਚ ਸੈਰ-ਸਪਾਟੇ ਦਾ ਆਰਥਿਕ ਯੋਗਦਾਨ 1.9 ਟਿ੍ਲੀਅਨ ਡਾਲਰ ਰਹਿਣ ਦਾ ਅਨੁਮਾਨ ਹੈ, ਜੋ 2020 ਦੇ 1.6 ਟਿ੍ਲੀਅਨ ਡਾਲਰ ਦਾ ਉਪਰ ਹੈ | ਪਰ ਇਹ ਮਹਾਂਮਾਰੀ ਦੇ ਪਹਿਲਾਂ ਦੇ 3.5 ਟਿ੍ਲੀਅਨ ਡਾਲਰ ਦੇ ਪੱਧਰ ਤੋਂ ਅਜੇ ਵੀ ਕਾਫੀ ਘੱਟ ਹੈ | ਦੁਨੀਆਭਰ ‘ਚ ਕਈ ਅਜਿਹੇ ਦੇਸ਼ ਹਨ ਜੋ ਟਰੈਵਲ ਐਂਡ ਟੂਰਿਜ਼ਮ ‘ਤੇ ਜ਼ਿਆਦਾ ਨਿਰਭਰ ਰਹਿੰਦੇ ਹਨ | ਕੈਰੀਬਿਆਈ ਦੇਸ਼ਾਂ ‘ਚ ਔਸਤਨ ਹਰ ਰੋਜ਼ ਕਰੀਬ 20 ਹਜ਼ਾਰ ਸੈਲਾਨੀ ਕਰੂਜ ਆਉਂਦੇ ਹਨ | ਟਰੈਵਲ ਐਂਡ ਟੂਰਿਜ਼ਮ ਖੇਤਰ ‘ਚ ਕਮਾਈ ਕਰਨ ਵਾਲੇ ਦੇਸ਼ਾਂ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਇਸ ‘ਚ 10ਵੇਂ ਨੰਬਰ ‘ਤੇ ਆਉਂਦਾ ਹੈ, ਜਦੋਂ ਕਿ ਅਮਰੀਕਾ ਪਹਿਲੇ ਸਥਾਨ ‘ਤੇ ਹੈ | ਇਸ ਤੋਂ ਇਲਾਵਾ ਚੋਟੀ ਦੇ 10 ਦੇਸ਼ਾਂ ‘ਚ ਚੀਨ, ਜਾਪਾਨ, ਜਰਮਨੀ, ਇਟਲੀ, ਯੂ.ਕੇ., ਫਰਾਂਸ, ਸਪੇਨ ਤੇ ਮੈਕਸੀਕੋ ਸ਼ਾਮਿਲ ਹਨ |

Comment here