ਸਿਆਸਤਸਿਹਤ-ਖਬਰਾਂਖਬਰਾਂਦੁਨੀਆ

ਕਰੋਨਾ ਸੰਕਟ ਚ ਮਦਦ ਲਈ ਵੀਅਤਨਾਮ ਵਲੋਂ ਭਾਰਤ ਦਾ ਥੈਂਕਯੂ…

ਨਵੀਂ ਦਿੱਲੀ- ਕਰੋਨਾ ਮਹਾਮਾਰੀ ਦੌਰਾਨ ਭਾਰਤ ਵਲੋਂ ਵੀਅਤਨਾਮ ਦੀ ਵੀ ਮਦਦ ਕੀਤੀ ਗਈ ਸੀ। ਭਾਰਤ ਵਿੱਚ ਵੀਅਤਨਾਮ ਦੇ ਰਾਜਦੂਤ ਫਾਮ ਸਨ ਚਾਊ ਨੇ ਮਹਾਮਾਰੀ ਦੌਰਾਨ ਵੀਅਤਨਾਮ ਵਿਚ ਹਜ਼ਾਰਾਂ ਲੋਕਾਂ ਦੀ ਜਾਨ ਬਚਾਉਣ ਲਈ ਸਮੇਂ ਸਿਰ ਆਕਸੀਜਨ ਅਤੇ ਆਕਸੀਜਨ ਕੰਸਨਟ੍ਰੇਟਰ ਭੇਜਣ ਲਈ ਭਾਰਤ ਸਰਕਾਰ ਦਾ ਧੰਨਵਾਦ ਕੀਤਾ। ਨਵੀਂ ਦਿੱਲੀ ਵਿਚ ਏ.ਐੱਨ.ਆਈ. ਨਾਲ ਗੱਲ ਕਰਦੇ ਹੋਏ, ਉਨ੍ਹਾਂ ਕਿਹਾ, ‘ਅਸੀਂ ਧੰਨਵਾਦੀ ਹਾਂ ਕਿ ਭਾਰਤ ਸਰਕਾਰ ਨੇ ਹਜ਼ਾਰਾਂ ਲੋਕਾਂ ਦੀ ਜਾਨ ਬਚਾਉਣ ਲਈ ਸਮੇਂ ਸਿਰ ਆਕਸੀਜਨ ਅਤੇ ਆਕਸੀਜਨ ਕੰਸਨਟ੍ਰੇਟਰ ਪ੍ਰਦਾਨ ਕੀਤੇ। ਇਨ੍ਹਾਂ ਨੂੰ ਭਾਰਤੀ ਜਲ ਸੈਨਾ ਦੇ ਇਕ ਜਹਾਜ਼ ਰਾਹੀਂ ਪਹੁੰਚਾਇਆ ਗਿਆ ਸੀ। ਅਸੀਂ ਇਸ ਨੂੰ ਕਦੇ ਨਹੀਂ ਭੁੱਲਾਂਗੇ। ਜਿਹੜਾ ਜ਼ਰੂਰਤ ਵਿਚ ਕੰਮ ਆਏ ਉਹੀ ਸੱਚਾ ਮਿੱਤਰ ਹੈ। ਯਾਦ ਰਹੇ ਭਾਰਤ ਨੇ ਕੋਵਿਡ ਰੋਕੂ ਵੈਕਸੀਨ ਵੀ ਹੋਰ ਮੁਲਕਾਂ ਚ ਸਪਲਾਈ ਕੀਤੀ ਸੀ।

Comment here