ਸਿਹਤ-ਖਬਰਾਂਖਬਰਾਂ

ਕਰੋਨਾ ਵੈਕਸੀਨ ਦੀ ਦੋਵੇਂ ਡੋਜ਼ ਤੋਂ ਬਾਅਦ ਵੀ ਗਈ ਲੋਕਾਂ ਦੀ ਜਾਨ

ਨਵੀਂ ਦਿੱਲੀ-ਜਿੱਥੇ ਕਿ ਸਰਕਾਰ ਵਲੋਂ ਹਰ ਇੱਕ ਵਿਅਕਤੀ  ਨੂੰ ਵੈਕਸੀਨ ਦੀਆਂ ਦੋਨੋਂ ਡੋਜ ਦੇਣ ਤੇ ਵਿਸ਼ੇਸ਼ ਜੋਰ ਦਿੱਤਾ ਜਾ ਰਿਹਾ ਹੈ ਉੱਥੇ ਹੀ ਵੈਕਸੀਨ ਦੇ ਦੁਰਪ੍ਰਭਾਵਾਂ ਕਰਕੇ ਲੋਕ ਆਪਣੀ ਜਾਨ ਗੁਆ ਰਹੇ ਹਨ ਤੇ ਇਹ ਵੀ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਕੇਂਦਰੀ ਸਿਹਤ ਰਾਜ ਮੰਤਰੀ ਭਾਰਤੀ ਪਵਾਰ ਨੇ ਲੋਕ ਸਭਾ ‘ਚ ਦੱਸਿਆ ਕਿ ਕੋਵਿਡ-19 ਵਿਰੋਧੀ ਵੈਕਸੀਨ ਦੀ ਦੂਜੀ ਖੁਰਾਕ ਲੈਣ ਤੋਂ ਬਾਅਦ ਮਾੜੇ ਪ੍ਰਭਾਵਾਂ ਦੇ ਮਾਮਲਿਆਂ ਵਿੱਚ 167 ਲੋਕਾਂ ਆਪਣੀ ਜਾਨ ਗਵਾ ਚੁੱਕੇ ਹਨ। ਕੇਂਦਰੀ ਸਿਹਤ ਰਾਜ ਮੰਤਰੀ ਭਾਰਤੀ ਪਵਾਰ ਨੇ ਲੋਕ ਸਭਾ ‘ਚ ਦੱਸਿਆ ਕਿ ਕੋਵਿਡ-19 ਵਿਰੋਧੀ ਵੈਕਸੀਨ ਦੀ ਦੂਜੀ ਖੁਰਾਕ ਲੈਣ ਤੋਂ ਬਾਅਦ ਮਾੜੇ ਪ੍ਰਭਾਵਾਂ ਦੇ ਮਾਮਲਿਆਂ ਵਿੱਚ 167 ਲੋਕਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਇਹ ਜਾਣਕਾਰੀ ਲਿਖਤੀ ਰੂਪ ਵਿੱਚ ਦਿੱਤੀ। ਸਿਹਤ ਮੰਤਰੀ ਅਨੁਸਾਰ ਸਭ ਤੋਂ ਵੱਧ 43 ਮਾਮਲੇ ਕੇਰਲ ਵਿੱਚ ਆਏ ਹਨ। ਇਸ ਤੋਂ ਬਾਅਦ ਮਹਾਰਾਸ਼ਟਰ ਵਿੱਚ 15, ਪੱਛਮੀ ਬੰਗਾਲ ਵਿੱਚ 14 ਅਤੇ ਮੱਧ ਪ੍ਰਦੇਸ਼ ਅਤੇ ਉੜੀਸਾ ਵਿੱਚ 12-12 ਮੌਤਾਂ ਹੋਈਆਂ ਹਨ।

Comment here