ਨਵੀਂ ਦਿੱਲੀ: ਹਾਲ ਹੀ ਵਿੱਚ ਵਿਸ਼ਵ ਸਿਹਤ ਸੰਸਥਾ ਨੇ ਕਰੋਨਾ ਮੌਤਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦਾਅਵਾ ਕੀਤਾ ਹੈ ਕਿ ਵਿਸ਼ਵ ਵਿੱਚ 1.5 ਕਰੋੜ ਲੋਕਾਂ ਦੀ ਮੌਤ ਕਰੋਨਾ ਕਾਲ ਚ ਕਰੋਨਾ ਨਾਲ ਜਾਂ ਇਸ ਦੌਰਾਨ ਪ੍ਰਭਾਵਿਤ ਹੋਈਆਂ ਮੈਡੀਕਲ ਸੇਵਾਵਾਂ ਕਾਰਨ ਹੋਈ। ਭਾਰਤ ਵਿੱਚ 47 ਲੱਖ ਤੋਂ ਵੱਧ ਮੌਤਾਂ ਹੋਣ ਦਾ ਦਾਅਵਾ ਕੀਤਾ ਗਿਆ, ਪਰ ਭਾਰਤ ਇਸ ਰਿਪੋਰਟ ਨਾਲ ਸਹਿਮਤ ਨਹੀਂ ਹੈ। ਭਾਰਤ ਸਰਕਾਰ ਨੇ ਵਿਸ਼ਵ ਸਿਹਤ ਸੰਸਥਾ ਦੇ ਇਨ੍ਹਾਂ ਅੰਕੜਿਆਂ ‘ਤੇ ਇਤਰਾਜ਼ ਜਤਾਉਂਦੇ ਹੋਏ ਇਸ ਨੂੰ ਸੱਚਾਈ ਤੋਂ ਪਰੇ ਦੱਸਿਆ ਹੈ। ਭਾਰਤ ਸਰਕਾਰ ਦੇ ਅਧਿਕਾਰਤ ਅੰਕੜਿਆਂ ਅਨੁਸਾਰ ਹੁਣ ਤਕ ਲਗਪਗ 5 ਲੱਖ ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਚੁੱਕੀ ਹੈ। ਇਸ ਵਿਵਾਦ ‘ਚ ਹੁਣ ਆਈਸੀਐਮਆਰ ਦੇ ਮੁਖੀ ਡਾਕਟਰ ਬਲਰਾਮ ਭਾਰਗਵ ਨੇ ਵੀ ਕੋਵਿਡ-19 ਪਾਜ਼ੇਟਿਵ ਮਰੀਜ਼ਾਂ ਦੀ ਮੌਤ ‘ਤੇ ਸੱਚਾਈ ਦੱਸਦੇ ਹੋਏ ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ‘ਤੇ ਸਵਾਲ ਖੜ੍ਹੇ ਕੀਤੇ ਹਨ। ਆਈਸੀਐਮਆਰ ਦੇ ਡੀਜੀ ਡਾ ਬਲਰਾਮ ਭਾਰਗਵ ਨੇ ਕਿਹਾ ਕਿ ਭਾਰਤ ਦੇ ਇਤਰਾਜ਼ਾਂ ਦੇ ਬਾਵਜੂਦ, ਡਬਲਯੂਐਚਓ ਨੇ ਪੁਰਾਣੀ ਤਕਨੀਕ ਤੇ ਮਾਡਲਾਂ ਰਾਹੀਂ ਇਕੱਠੇ ਕੀਤੇ ਮੌਤਾਂ ਦੇ ਅੰਕੜੇ ਜਾਰੀ ਕੀਤੇ ਹਨ। ਭਾਰਤ ਦੀਆਂ ਚਿੰਤਾਵਾਂ ਦਾ ਸਹੀ ਢੰਗ ਨਾਲ ਹੱਲ ਨਹੀਂ ਕੀਤਾ ਗਿਆ ਹੈ। ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਦੇ ਡੀਜੀ ਬਲਰਾਮ ਭਾਰਗਵ ਨੇ ਕਿਹਾ ਕਿ ਜਦੋਂ ਕੋਵਿਡ-19 ਮਹਾਮਾਰੀ ਕਾਰਨ ਮਰੀਜ਼ਾਂ ਦੀਆਂ ਮੌਤਾਂ ਸ਼ੁਰੂ ਹੋ ਰਹੀਆਂ ਸਨ, ਉਦੋਂ ਦੁਨੀਆ ਭਰ ਦੀਆਂ ਸਰਕਾਰਾਂ ਅਤੇ ਇੱਥੋਂ ਤਕ ਕਿ ਵਿਸ਼ਵ ਸਿਹਤ ਸੰਸਥਾ ਨੂੰ ਵੀ ਕੋਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਦੀ ਚਿੰਤਾ ਨਹੀਂ ਸੀ। ਵਿਸ਼ੇਸ਼ ਤੌਰ ‘ਤੇ ਪਰਿਭਾਸ਼ਿਤ ਕੀਤੇ ਗਏ ਸਨ। ਭਾਰਗਵ ਨੇ ਉਦਾਹਰਨ ਦਿੰਦਿਆਂ ਕਿਹਾ ਕਿ ਜੇਕਰ ਅੱਜ ਕੋਈ ਮਰੀਜ਼ ਕੋਰੋਨਾ ਪਾਜ਼ੇਟਿਵ ਹੋ ਜਾਂਦਾ ਹੈ ਅਤੇ ਦੋ ਹਫ਼ਤਿਆਂ ਬਾਅਦ ਉਸ ਦੀ ਮੌਤ ਹੋ ਜਾਂਦੀ ਹੈ, ਤਾਂ ਕੀ ਇਸ ਨੂੰ ਕੋਵਿਡ-19 ਕਾਰਨ ਹੋਈ ਮੌਤ ਮੰਨਿਆ ਜਾਵੇਗਾ ਜਾਂ 2 ਮਹੀਨੇ, 6 ਮਹੀਨਿਆਂ ਬਾਅਦ ਹੋਈ ਮੌਤ ਵੀ ਕੋਵਿਡ-19 ਨਾਲ ਹੋੀ ਮੰਨੀ ਜਾਵੇਗੀ? ਡਾ. ਭਾਰਗਵ ਨੇ ਕਿਹਾ ਕਿ ਅਸੀਂ ਸਾਰੇ ਅੰਕੜਿਆਂ ਨੂੰ ਦੇਖਿਆ ਅਤੇ ਅਸੀਂ ਇਸ ਸਿੱਟੇ ‘ਤੇ ਪਹੁੰਚੇ ਕਿ ਕੋਵਿਡ-19 ਪਾਜ਼ੇਟਿਵ ਹੋਣ ਤੋਂ ਬਾਅਦ ਹੋਈਆਂ 95 ਫੀਸਦੀ ਮੌਤਾਂ ਪਹਿਲੇ 4 ਹਫ਼ਤਿਆਂ ਵਿੱਚ ਹੋਈਆਂ ਹਨ। ਇਸ ਲਈ ਮੌਤ ਦੀ ਪਰਿਭਾਸ਼ਾ ਲਈ 30 ਦਿਨਾਂ ਦੀ ਕਟੌਤੀ ਤੈਅ ਕੀਤੀ ਗਈ ਸੀ।
ਵਿਗਿਆਨ ਝੂਠ ਨਹੀਂ ਬੋਲਦਾ-ਰਾਹੁਲ ਗਾਂਧੀ
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵਿਸਵ ਸਿਹਤ ਸੰਸਥਾ ਦੀ ਰਿਪੋਰਟ ‘ਤੇ ਕੇਂਦਰ ਸਰਕਾਰ ‘ਤੇ ਹਮਲਾ ਬੋਲਿਆ। ਰਾਹੁਲ ਨੇ ਉਸ ਰਿਪੋਰਟ ‘ਤੇ ਨਿਸ਼ਾਨਾ ਸਾਧਿਆ ਹੈ, ਜਿਸ ‘ਚ ਦਾਅਵਾ ਕੀਤਾ ਗਿਆ ਸੀ ਕਿ ਭਾਰਤ ‘ਚ ਕੋਰੋਨਾ ਕਾਰਨ 19 ਤੋਂ 47 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ। ਰਾਹੁਲ ਨੇ ਇਸ ਦੇ ਨਾਲ ਹੀ ਮੰਗ ਕੀਤੀ ਕਿ ਸਰਕਾਰ ਉਨ੍ਹਾਂ ਪਰਿਵਾਰਾਂ ਦੀ ਮਦਦ ਕਰੇ ਜਿਨ੍ਹਾਂ ਨੇ ਆਪਣੇ ਪਿਆਰੇ ਗੁਆ ਦਿੱਤੇ ਹਨ ਅਤੇ ਉਨ੍ਹਾਂ ਨੂੰ 4 ਲੱਖ ਰੁਪਏ ਦਾ ਮੁਆਵਜ਼ਾ ਲਾਜ਼ਮੀ ਤੌਰ ‘ਤੇ ਦਿੱਤਾ ਜਾਵੇ। ਰਾਹੁਲ ਨੇ ਇੱਕ ਟਵੀਟ ਵਿੱਚ ਕਿਹਾ ਕਿ ਕੋਵਿਡ ਮਹਾਮਾਰੀ ਕਾਰਨ 47 ਲੱਖ ਭਾਰਤੀਆਂ ਦੀ ਮੌਤ ਹੋਈ ਹੈ। ਇਸ ਦੇ ਨਾਲ ਹੀ ਸਰਕਾਰ ਨੇ 4.8 ਲੱਖ ਦਾ ਦਾਅਵਾ ਕੀਤਾ ਹੈ। ਰਾਹੁਲ ਨੇ ਵਿਅੰਗ ਕਰਦਿਆਂ ਕਿਹਾ ਕਿ ਵਿਗਿਆਨ ਝੂਠ ਨਹੀਂ ਬੋਲਦਾ ਜਿਵੇਂ ਪੀਐਮ ਮੋਦੀ ਬੋਲਦੇ ਹਨ। ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ, “ਜਿਨ੍ਹਾਂ ਪਰਿਵਾਰਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ, ਉਨ੍ਹਾਂ ਦਾ ਸਨਮਾਨ ਕਰੋ। ਉਨ੍ਹਾਂ ਨੂੰ 4 ਲੱਖ ਮੁਆਵਜ਼ੇ ਨਾਲ ਮਦਦ ਕਰੋ।”
Comment here