ਸਿਹਤ-ਖਬਰਾਂਖਬਰਾਂ

ਕਰੋਨਾ ਬੱਚਿਆਂ ਚ ਸ਼ਿਫਟ ਹੋ ਜਾਵੇਗਾ- ਤਾਜ਼ਾ ਖੋਜ ਚ ਦਾਅਵਾ

ਕਰੋਨਾ ਬਾਰੇ ਆਏ ਦਿਨ ਨਵੀਆਂ ਖੋਜਾਂ ਹੁੰਦੀਆਂ ਹਨ, ਹੁਣ ਤਾਜ਼ਾ ਖੋਜ ਚ ਕਿਹਾ ਜਾ ਰਿਹਾ ਹੈ ਕਿ ਅਗਲੇ ਕੁਝ ਸਾਲਾਂ ’ਚ ਬੱਚਿਆਂ ਦੀ ਬਿਮਾਰੀ ਬਣ ਕੇ ਰਹਿ ਜਾਣ ਦੀ ਸੰਭਾਵਨਾ ਹੈ। ਇਕ ਅਧਿਐਨ ਮੁਤਾਬਕ, ਕੋਰੋਨਾ ਵਾਇਰਸ (ਸਾਰਸ-ਸੀਓਵੀ-2) ਅਗਲੇ ਕੁਝ ਸਾਲਾਂ ’ਚ ਹੋਰ ਸਾਧਾਰਨ ਜ਼ੁਕਾਮ ਵਾਲੇ ਕੋਰੋਨਾ ਵਾਇਰਸਾਂ ਵਾਂਗ ਵਿਹਾਰ ਕਰ ਸਕਦਾ ਹੈ। ਇਹ ਵਾਇਰਸ ਜ਼ਿਆਦਾਤਰ ਉਨ੍ਹਾਂ ਛੋਟੇ ਬੱਚਿਆਂ ਨੂੰ ਪ੍ਰਭਾਵਿਤ ਕਰੇਗਾ, ਜਿਨ੍ਹਾਂ ਨੂੰ ਹਾਲੇ ਤਕ ਟੀਕਾ ਨਹੀਂ ਲਾਇਆ ਗਿਆ । ਇਸ ਅਧਿਐਨ ’ਚ ਸ਼ਾਮਲ ਅਮਰੀਕੀ ਨਾਰਵੇਜਿਆਈ ਟੀਮ ਨੇ ਦੇਖਿਆ ਕਿ ਕੋਵਿਡ-19 ਦੀ ਗੰਭੀਰਤਾ ਆਮ ਤੌਰ ’ਤੇ ਬੱਚਿਆਂ ’ਚ ਘੱਟ ਹੋਣ ਕਾਰਨ ਇਸ ਬਿਮਾਰੀ ਤੋਂ ਖ਼ਤਰਾ ਘੱਟ ਹੋਣ ਦੀ ਉਮੀਦ ਹੈ। ਇਸ ਵਾਇਰਸ ਦੇ ਨਵੇਂ-ਨਵੇਂ ਵੇਰੀਐਂਟ ਸਭ ਤੋਂ ਜ਼ਿਆਦਾ ਵੈਕਸੀਨੇਸ਼ਨ ਕਰਨ ਵਾਲੇ ਦੇਸ਼ਾਂ ’ਚ ਇਨਫੈਕਸ਼ਨ ਦੀ ਰਫ਼ਤਾਰ ਨੂੰ ਤੇਜ਼ ਕਰ ਰਹੇ ਹਨ। ਨਾਰਵੇ ’ਚ ਓਸਲੋ ਯੂਨੀਵਰਸਿਟੀ ਦੇ ਓਟਾਰ ਬਿਓਰਨਸਟੈਡ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਤੋਂ ਬਾਅਦ ਤੇਜ਼ੀ ਨਾਲ ਗੰਭੀਰ ਨਤੀਜਿਆਂ ਤੇ ਉਮਰ ਦੇ ਨਾਲ ਖ਼ਤਰਨਾਕ ਹੋਣ ਦਾ ਸਪਸ਼ਟ ਸੰਕੇਤ ਮਿਲਿਆ ਹੈ। ਫਿਰ ਵੀ ਸਾਡੇ ਨਤੀਜੇ ਦੱਸਦੇ ਹਨ ਕਿ ਇਨਫੈਕਸ਼ਨ ਦਾ ਖ਼ਤਰਾ ਵੱਡਿਆਂ ਤੋਂ ਬੱਚਿਆਂ ਵੱਲ ਸ਼ਿਫਟ ਹੋਵੇਗਾ। ਅਜਿਹਾ ਇਸ ਲਈ ਹੋ ਰਿਹਾ ਹੈ ਕਿਉਂਕਿ ਬਾਲਿਗ ਆਬਾਦੀ ਨੇ ਜਾਂ ਤਾਂ ਟੀਕਾ ਲਗਵਾ ਕੇ ਜਾਂ ਵਾਇਰਸ ਦੇ ਸੰਪਰਕ ’ਚ ਆ ਕੇ ਖ਼ੁਦ ਅੰਦਰ ਇਮਿਊਨਿਟੀ ਵਿਕਸਤ ਕਰ ਲਈ ਹੈ। ਸਾਇੰਸ ਐਡਵਾਂਸਿਜ਼ ਜਰਨਲ ’ਚ ਛਪੇ ਅਧਿਐਨ ’ਚ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਦੇ ਬਦਲਾਅ ਹੋਰ ਕੋਰੋਨਾ ਵਾਇਰਸ ਤੇ ਇਨਫਲੂਏਂਜ਼ਾ ਵਾਇਰਸ ’ਚ ਦੇਖੇ ਗਏ, ਕਿਉਂਕਿ ਉਹ ਵੀ ਇਸੇ ਤਰ੍ਹਾਂ ਤੇਜ਼ੀ ਨਾਲ ਫੈਲੇ ਤੇ ਬਾਅਦ ’ਚ ਪੂਰੀ ਦੁਨੀਆ ’ਚ ਥੰਮ੍ਹ ਗਏ। ਬਿਓਰਨਸਟੈਡ ਨੇ ਕਿਹਾ ਕਿ ਸਾਹ ਨਾਲ ਜੁਡ਼ੀਆਂ ਬਿਮਾਰੀਆਂ ਦੇ ਇਤਿਹਾਸਕ ਰਿਕਾਰਡ ਤੋਂ ਸੰਕੇਤ ਮਿਲਦੇ ਹਨ ਕਿ ਕੋਈ ਨਵੀਂ ਮਹਾਮਾਰੀ ਕੁਝ ਸਾਲਾਂ ਬਾਅਦ ਸਰੂਪ ਬਦਲ ਕੇ ਸਥਾਨਕ ਬਿਮਾਰੀਆਂ ’ਚ ਬਦਲ ਗਈ। ਉਨ੍ਹਾਂ ਉਦਾਹਰਣ ਦਿੰਦੇ ਹੋਏ ਕਿਹਾ ਕਿ ਜੀਨੋਮਿਕ ਅਧਿਐਨ ਤੋਂ ਪਤਾ ਲੱਗਦਾ ਹੈ ਕਿ 1889-1890 ਏਸ਼ਿਆਟਿਕ ਜਾਂ ਰੂਸੀ ਫਲੂ ਨਾਲ ਚਰਚਿਤ ਮਹਾਮਾਰੀ ਨੇ 70 ਸਾਲ ਤੋਂ ਜ਼ਿਆਦਾ ਉਮਰ ਦੇ ਬਾਲਿਗਾਂ ਨੂੰ ਪ੍ਰਭਾਵਿਤ ਕੀਤਾ ਸੀ। ਇਸ ਬਿਮਾਰੀ ਨਾਲ ਉਦੋਂ 10 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਸੀ। ਇਹ ਬਿਮਾਰੀ ਐੱਚਸੀਓਵੀ-ਓਸੀ43 ਵਾਇਰਸ ਕਾਰਨ ਫੈਲੀ ਸੀ। ਹੁਣ ਇਹ ਇਕ ਸਾਧਾਰਨ ਬਿਮਾਰੀ ਬਣ ਗਈ ਹੈ ਤੇ ਸੱਤ ਮਹੀਨੇ ਤੋਂ 12 ਮਹੀਨੇ ਦੀ ਉਮਰ ਦੇ ਬੱਚਿਆਂ ਨੂੰ ਹੀ ਹੁੰਦੀ ਹੈ। ਹਾਲਾਂਕਿ, ਬਿਓਰਨਸਟੈਡ ਨੇ ਆਗਾਹ ਕੀਤਾ ਕਿ ਜੇਕਰ ਬਾਲਿਗਾਂ ’ਚ ਸਾਰਸ-ਸੀਓਵੀ-2 ਦੇ ਮੁਡ਼ ਤੋਂ ਇਨਫੈਕਸ਼ਨ ਲਈ ਪ੍ਰਤੀਰੱਖਿਆ ਘੱਟ ਰਹਿੰਦੀ ਹੈ ਤਾਂ ਬਿਮਾਰੀ ਦਾ ਖ਼ਤਰਾ ਬਣਿਆ ਰਹਿ ਸਕਦਾ ਹੈ। ਹਾਲਾਂਕਿ, ਉਨ੍ਹਾਂ ਇਹ ਵੀ ਕਿਹਾ ਕਿ ਪਿਛਲੀ ਵਾਰੀ ਬਾਲਿਗ ਆਬਾਦੀ ਦੇ ਕੋਰੋਨਾ ਵਾਇਰਸ ਦੇ ਸੰਪਰਕ ’ਚ ਜ਼ਿਆਦਾ ਆਉਣ ਨਾਲ ਬਿਮਾਰੀ ਦੀ ਗੰਭੀਰਤਾ ਘੱਟ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ’ਚ ਟੀਕਾਕਰਨ ਨਾਲ ਪੈਦਾ ਹੋਈ ਇਮਿਊਨਿਟੀ, ਸਾਰਸ-ਸੀਓਵੀ-2 ਦੇ ਸੰਪਰਕ ’ਚ ਆ ਕੇ ਪੈਦਾ ਹੋਈ ਇਮਿਊਨਿਟੀ ਤੋਂ ਬਿਹਤਰ ਹੈ। ਅਜਿਹੇ ’ਚ ਸਾਨੂੰ ਵੱਧ ਤੋਂ ਵੱਧ ਲੋਕਾਂ ਨੂੰ ਛੇਤੀ ਤੋਂ ਛੇਤੀ ਟੀਕਾ ਲਗਵਾਉਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਖੋਜਕਰਤਾਵਾਂ ਨੇ ਜ਼ਿਕਰ ਕੀਤਾ ਕਿ ਲੰਬੇ ਸਮੇਂ ਤਕ ਚੱਲਣ ਵਾਲੇ ਇਮਿਊਨ ਦ੍ਰਿਸ਼ ’ਚ ਨੌਜਵਾਨਾਂ ’ਚ ਇਨਫੈਕਸ਼ਨ ਦੀ ਉੱਚ ਦਰ ਦੀ ਸੰਭਾਵਨਾ ਰਹੇਗੀ, ਕਿਉਂਕਿ ਉਮਰਦਰਾਜ਼ ਲੋਕਾਂ ਦੇ ਪੁਰਾਣੇ ਇਨਫੈਕਸ਼ਨਾਂ ਦੀ ਲਪੇਟ ’ਚ ਆ ਕੇ ਨਵੇਂ ਇਨਫੈਕਸ਼ਨਾਂ ਨਾਲ ਨਜਿੱਠਣ ’ਚ ਜ਼ਿਆਦਾ ਸਮਰੱਥ ਹੋਣਗੇ। ਅਮਰੀਕਾ ਦੀ ਪ੍ਰਿੰਸਟਨ ਯੂਨੀਵਰਸਿਟੀ ’ਚ ਸਹਿਯੋਗੀ ਪ੍ਰੋਫੈਸਰ ਜੈਸਿਕਾ ਮੈਟਾਕਾਫ ਨੇ ਕਿਹਾ ਕਿ ਇਹ ਅਨੁਮਾਨ ਉਦੋਂ ਸਾਕਾਰ ਹੋ ਸਕਦਾ ਹੈ ਜਦੋਂ ਦੁਬਾਰਾ ਹੋਣ ਵਾਲਾ ਇਨਫੈਕਸ਼ਨ ਸਿਰਫ਼ ਹਲਕੀ ਬਿਮਾਰੀ ਪੈਦਾ ਕਰੇ। ਹਾਲਾਂਕਿ, ਉਨ੍ਹਾਂ ਨੇ ਇਹ ਵੀ ਹਦਾਇਤ ਦਿੱਤੀ ਕਿ ਸਮੇਂ ਨਾਲ ਜੇਕਰ ਮੁੱਢਲਾ ਇਨਫੈਕਸ਼ਨ ਬਜ਼ੁਰਗਾਂ ’ਚ ਮੁਡ਼ ਇਨਫੈਕਸ਼ਨ ਹੋਣ ਤੋਂ ਨਹੀਂ ਰੋਕਦਾ ਜਾਂ ਗੰਭੀਰ ਬਿਮਾਰੀ ਦਾ ਖ਼ਤਰਾ ਘੱਟ ਨਹੀਂ ਕਰਦਾ ਤਾਂ ਮੌਤ ਦੇ ਅੰਕਡ਼ਿਆਂ ’ਚ ਬਦਲਾਅ ਮੁਸ਼ਕਲ ਹੋਵੇਗਾ।

 

 

 

 

 

Comment here