ਸਿਆਸਤਸਿਹਤ-ਖਬਰਾਂਖਬਰਾਂ

ਕਰੋਨਾ ਨੇ ਡਰਾਈਆਂ ਸਿਆਸੀ ਪਾਰਟੀਆਂ, ਕਾਂਗਰਸ ਵਲੋੰ ਚੋਣ ਰੈਲੀਆਂ ਰੱਦ

ਯੋਗੀ ਨੇ ਵੀ ਰੈਲੀ ਰੱਦ ਕੀਤੀ

ਨਵੀਂ ਦਿੱਲੀ– ਦੇਸ਼ ਵਿੱਚ ਕੋਵਿਡ ਦੇ ਵਧ ਰਹੇ ਕੇਸਾਂ ਕਾਰਨ ਚੋਣ ਸੂਬਿਆਂ ਦੀ ਸਿਆਸੀ ਹਲਚਲ ਠੱਪ ਹੁੰਦੀ ਦਿਸ ਰਹੀ ਹੈ। ਕਾਂਗਰਸ ਹਾਈਕਮਾਂਡ ਨੇ ਚੋਣ ਸੂਬਿਆਂ ਵਿੱਚ ਹੋਣ ਵਾਲੀਆਂ ਰੈਲੀਆਂ ਤੇ ਰੋਕ ਲਾਉਣ ਦਾ ਫੈਸਲਾ ਲਿਆ ਹੈ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ‘ਚ ਕਾਂਗਰਸ ਨੇ ਆਪਣੀਆਂ ਚੋਣ ਮੈਰਾਥਾਨ ਰੈਲੀਆਂ ਵੀ ਰੋਕ ਦਿੱਤੀਆਂ ਹਨ। ਯੂਪੀ ਚੋਣਾਂ ਨੂੰ ਲੈ ਕੇ ਕਾਂਗਰਸ  ‘ਬੇਟੀ ਹਾਂ ਲੜ ਸਕਦੀ ਹਾਂ’ ਅਭਿਆਨ ਤਹਿਤ ਵੱਖ-ਵੱਖ ਜ਼ਿਲ੍ਹਿਆਂ ‘ਚ ਮੈਰਾਥਾਨ ਰੈਲੀਆਂ ਕਰ ਰਹੀ ਸੀ ਪਰ ਹੁਣ ਕੋਰੋਨਾ ਦੇ ਵੱਧਦੇ ਮਾਮਲਿਆਂ ਦੇ ਚੱਲਦਿਆਂ ਇਨ੍ਹਾਂ ਸਾਰੀਆਂ ਰੈਲੀਆਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਗਿਆ ਹੈ।  ਯੋਗੀ ਨੇ ਵੀ ਰੱਦ ਕੀਤੀ ਰੈਲੀ
ਯੂਪੀ ਦੇ ਸੀਐੱਮ ਯੋਗੀ ਅਦਿੱਤਿਆਨਾਥ ਵੀ ਕੋਰੋਨਾ ਦੇ ਵੱਧਦੇ ਮਾਮਲਿਆਂ ਦੇ ਚੱਲਦੇ ਨੋਇਡਾ ‘ਚ ਹੋਣ ਵਾਲੀ ਆਪਣੀ ਇੱਕ ਚੋਣ ਰੈਲੀ ਨੂੰ ਰੱਦ ਕਰ ਦਿੱਤਾ ਹੈ। ਭਲਕੇ ਵੀਰਵਾਰ ਨੂੰ ਸੀਐੱਮ ਯੋਗੀ ਦੀ ਇਹ ਚੋਣ ਰੈਲੀ ਹੋਣੀ ਸੀ ਪਰ ਨੋਇਡਾ ‘ਚ ਕੋਰੋਨਾ ਕੇਸ ਤੇਜ਼ੀ ਨਾਲ ਵਧਣ ਦੇ ਬਾਅਦ ਉਸਨੂੰ ਰੱਦ ਕਰਨ ਦਾ ਫੈਸਲਾ ਲਿਆ ਗਿਆ। ਦਸ ਦਈਏ ਕਿ ਨੋਇਡਾ ‘ਚ ਰਾਜ ਦੇ ਸਭ ਤੋਂ ਵੱਧ ਕੋਰੋਨਾ ਮਾਮਲੇ ਦਰਜ ਕੀਤੇ ਗਏ। ਹਾਲਾਂਕਿ ਹੁਣ ਤੱਕ ਇਹ ਸਾਫ ਨਹੀਂ ਕਿ ਭਾਜਪਾ ਅਤੇ ਬਾਕੀ ਰਾਜਨੀਤਿਕ ਦਲਾਂ ਨੇ ਬਾਕੀ ਚੋਣ ਰੈਲੀਆਂ ਨੂੰ ਲੈ ਕੇ ਕੀ ਤੈਅ ਕੀਤਾ ਹੈ ਪਿਛਲੇ ਦਿਨਾਂ ‘ਚ ਆਯੋਜਿਤ ਚੋਣ ਰੈਲੀਆਂ ‘ਚ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉੱਡਦੀਆਂ ਨਜ਼ਰ ਆਈਆਂ, ਉੱਥੇ ਹੀ ਬਿਨਾਂ ਮਾਸਕ ਦੇ ਹਜ਼ਾਰਾਂ ਦੀ ਗਿਣਤੀ ‘ਚ ਲੋਕ ਸ਼ਾਮਲ ਸਨ। ਹੁਣ ਕਿਉਂਕਿ ਦੇਸ਼ ‘ਚ ਲਗਾਤਾਰ ਵੱਧਦੇ ਕੋਰੋਨਾ ਮਾਮਲਿਆਂ ਨਾਲ ਤੀਜੀ ਲਹਿਰ ਦਾ ਸ਼ੱਕ ਜਤਾਇਆ ਜਾ ਰਿਹਾ ਹੈ ਅਜਿਹੇ ‘ਚ ਚੋਣ ਰੈਲੀਆਂ ‘ਚ ਉਮੜਨ ਵਾਲੀ ਭੀੜ ਵੱਡੇ ਖਤਰੇ ਦਾ ਕਾਰਨ ਬਣ ਸਕਦੀ ਹੈ।

Comment here