ਭੋਪਾਲ – ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਲੰਘੇ ਦਿਨ ਇੱਕ ਟਵੀਟ ਕੀਤਾ ਕਿ ਕੋਰੋਨਾ ਮੱਧ ਪ੍ਰਦੇਸ਼ ਨੂੰ ਕਿਵੇਂ ਨੁਕਸਾਨ ਪਹੁੰਚਾ ਸਕਦਾ ਹੈ ਜਿੱਥੇ ਪ੍ਰਦੇਸ਼ ਭਾਜਪਾ ਪ੍ਰਧਾਨ ‘ਵਿਸ਼ਣੂ’ ਤੇ ਮੁੱਖ ਮੰਤਰੀ ‘ਸ਼ਿਵ’ ਹਨ | ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਤੇ ਪਾਰਟੀ ਪ੍ਰਧਾਨ ਵਿਸ਼ਣੂ ਦੱਤ ਸ਼ਰਮਾ ਹਨ | ਕਾਂਗਰਸ ਦੇ ਸੂਬਾਈ ਬੁਲਾਰੇ ਭੁਪਿੰਦਰ ਗੁਪਤਾ ਨੇ ਇਸ ‘ਤੇ ਟਿੱਪਣੀ ਕੀਤੀ ਕਿ ਸੂਬੇ ਵਿਚ 3 ਲੱਖ 28 ਹਜ਼ਾਰ ਲੋਕ ਕੋਰੋਨਾ ਕਾਰਨ ਮਾਰੇ ਗਏ | ਚੁੱਘ ਨੂੰ ਦੱਸਣਾ ਚਾਹੀਦਾ ਕਿ ਉਦੋਂ ਸ਼ਿਵ’ (ਸ਼ਿਵਰਾਜ ਸਿੰਘ) ਤੇ ‘ਵਿਸ਼ਣੂ’ (ਵਿਸ਼ਣੂ ਦੱਤ )ਕਿੱਥੇ ਸਨ, ਜਦੋਂ ਕੋਰੋਨਾ ਕਹਿਰ ਬਰਪਾ ਰਿਹਾ ਸੀ, ਕੀ ਉਹ ਸੌਂ ਰਹੇ ਸੀ? ਦੋਹਾਂ ਆਗੂਆਂ ਦੀ ਹਿੰਦੂ ਦੇਵਤਿਆਂ ਨਾਲ ਤੁਲਨਾ ਕਰਨ ‘ਤੇ ਗੁਪਤਾ ਨੇ ਕਿਹਾ ਕਿ ਪੂਰੀ ਦੁਨੀਆ ਵਿਚ ਅਜਿਹੀਆਂ ਤਾਨਾਸ਼ਾਹੀ ਤਾਕਤਾਂ ਖੁਦ ਨੂੰ ਸਰਬਉੱਚ ਸ਼ਕਤੀ ਮੰਨਦੀਆਂ ਹਨ, ਅਜਿਹੀਆਂ ਤਾਕਤਾਂ ਮੰਨਦੀਆਂ ਹਨ ਕਿ ਉਹ ਭਗਵਾਨ ਹਨ ।
Comment here