ਬੀਜਿੰਗ-ਚੀਨ ਵਿੱਚ ਇਕ ਵਾਰ ਫੇਰ ਕਰੋਨਾ ਦੇ ਕਸ ਵਧ ਰਹੇ ਹਨ। ਡੈਲਟਾ ਵੇਰੀਏਂਟ ਨਾਲ ਜੁੜੇ ਮਾਮਲਿਆਂ ਦੀ ਗਿਣਤੀ ਵੱਧਣ ਨਾਲ ਹਾਲਾਤ ਖ਼ਰਾਬ ਹੋਣ ਲੱਗ ਗਏ ਹਨ। ਇਸ ਬਾਰੇ ਸੋਸ਼ਲ ਮੀਡੀਆ ’ਤੇ ਕਈ ਵੀਡੀਓ ਸਾਹਮਣੇ ਆਈਆਂ ਹਨ, ਜਿਸ ’ਚ ਚੀਨੀ ਅਧਿਕਾਰੀ ਲੋਕਾਂ ਨੂੰ ਉਨ੍ਹਾਂ ਦੇ ਘਰਾਂ ’ਚ ਹੀ ਬੰਦ ਕਰ ਰਹੇ ਹਨ। ਤਾਇਵਾਨ ਨਿਊ਼ਜ਼ ’ਚ ਕੋਓਨੀ ਐਵਰਿੰਗਟਨ ਨੇ ਲਿਖਿਆ ਹੈ ਕਿ ਇਹ ਕਦਮ ਮਹਾਮਾਰੀ ਦੀ ਸ਼ੁਰੂਆਤ ’ਚ ਵੁਹਾਨ ’ਚ ਚੁੱਕੇ ਗਏ ਸਨ ਪਰ ਫ਼ਿਰ ਤੋਂ ਲੋਕਾਂ ਨੂੰ ਉਨ੍ਹਾਂ ਦੇ ਘਰਾਂ ’ਚ ਬੰਦ ਕੀਤਾ ਜਾ ਰਿਹਾ ਹੈ, ਕਿਉਂਕਿ ਦੇਸ਼ ’ਚ ਕੋਰੋਨਾ ਕੇਸ ਫ਼ਿਰ ਤੋਂ ਵੱਧਣੇ ਸ਼ੁਰੂ ਹੋ ਗਏ ਹਨ। ਵੀਬੋ, ਟਵਿੱਟਰ ਅਤੇ ਯੂਟਿਊਬ ਤੇ ਕਈ ਵੀਡੀਓ ਸਾਹਮਣੇ ਆਏ ਹਨ। ਜਿਸ ’ਚ ਚੀਨ ਦੇ ਸਰਕਾਰੀ ਅਧਿਕਾਰੀ ਘਰਾਂ ਦੇ ਦਰਵਾਜ਼ੇ ’ਤੇ ਲੋਹੇ ਦੀ ਰਾਡਾਂ ਫਿਕਸ ਕਰਦੇ ਦਿਖਦੇ ਹਨ, ਤਾਂਕਿ ਨਾ ਤਾਂ ਕੋਈ ਅੰਦਰ ਜਾ ਸਕੇ ਅਤੇ ਨਾ ਹੀ ਕੋਈ ਬਾਹਰ ਨਿਕਲ ਸਕੇ। ਸੜਕ ’ਤੇ ਸਬਜ਼ੀਆਂ ਤਿਆਰ ਕੀਤੀਆਂ ਗਈਆਂ ਹਨ ਤਾਂਕਿ ਇਹ ਲੋਕਾਂ ਨੂੰ ਦਿੱਤੇ ਜਾ ਸਕਣ ਜਿਨ੍ਹਾ ਨੂੰ ਘਰਾਂ ’ਚ ਬੰਦ ਕੀਤਾ ਗਿਆ ਹੈ, ਤੇ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਜੇਕਰ ਕਿਸੇ ਨੇ ਵੀ ਇਕ ਦਿਨ ’ਚ ਤਿੰਨ ਵਾਰ ਤੋਂ ਵੱਧ ਦਰਵਾਜ਼ਾ ਖੋਲ੍ਹਿਆ ਤਾਂ ਉਸ ਨੂੰ ਸਰਕਾਰੀ ਅਧਿਕਾਰੀਆਂ ਵਲੋਂ ਅੰਦਰ ਬੰਦ ਕਰ ਦਿੱਤਾ ਜਾਵੇਗਾ। ਇੱਥੇ ਅਧਿਕਾਰੀਆਂ ਵਲੋਂ ਐਲਾਨ ਕੀਤੇ ਜਾ ਰਹੇ ਹਨ ਕਿ ਲੋਕ ਘਰਾਂ ਤੋਂ ਬਾਹਰ ਨਾ ਨਿਕਲਣ। ਚਿਤਾਵਨੀ ਦਿੱਤੀ ਜਾ ਰਹੀ ਹੈ ਕਿ ਜੇਕਰ ਅਪਾਰਟਮੈਂਟ ’ਚ ਇਕ ਵੀ ਕੋਰੋਨਾ ਮਰੀਜ਼ ਮਿਲਿਆ ਤਾਂ ਪੂਰੀ ਇਮਾਰਤ ਨੂੰ 2-3 ਹਫ਼ਤਿਆਂ ਜਾਂ ਉਸ ਤੋਂ ਵੱਧ ਸਮੇਂ ਲਈ ਸੀਲ ਕਰ ਦਿੱਤਾ ਜਾਵੇਗਾ। ਯਾਦ ਰਹੇ ਦੁਨੀਆ ਨੂੰ ਦੋ ਸਾਲ ਤੋਂ ਵਖਤ ਪਾਈ ਰੱਖਣ ਵਾਲਾ ਕਰੋਨਾ ਇਕ ਵਾਰ ਫੇਰ ਕਹਿਰ ਵਰਤਾ ਰਿਹਾ ਹੈ।
Comment here