ਸਿਹਤ-ਖਬਰਾਂਖਬਰਾਂ

ਕਰੋਨਾ ਕਾਲ ਚ ਪ੍ਰਦੂਸ਼ਣ ਵਾਧਾ ਸਥਿਤੀ ਕਰ ਸਕਦਾ ਹੈ ਹੋਰ ਖਰਾਬ

ਨਵੀਂ ਦਿੱਲੀ- ਦੁਨੀਆ ਭਰ ਦੇ ਜ਼ਿਆਦਾਤਰ ਖੇਤਰ ਕੋਵਿਡ-19 ਵਾਇਰਸ ਨਾਲ ਪ੍ਰਭਾਵਤ ਹੋਏ ਹਨ, ਪਰ ਕੁਝ ਖੇਤਰ ਅਜਿਹੇ ਹਨ ਜੋ ਵਾਇਰਸ ਅਤੇ ਮੌਤ ਦਰ ਦੇ ਮਾਮਲੇ ‘ਚ ਦੂਜਿਆਂ ਦੇ ਮੁਕਾਬਲੇ ਜ਼ਿਆਦਾ ਪ੍ਰਭਾਵਤ ਹਨ। ਅਜਿਹਾ ਹੋਣ ਦਾ ਕਾਰਨ ਅਜੇ ਤਕ ਸਪੱਸ਼ਟ ਨਹੀਂ ਹੋ ਸਕਿਆ ਹੈ। ਭਾਰਤ ਦੀ ਗੱਲ ਕਰੀਏ ਤਾਂ ਕੋਰੋਨਾ ਦੀ ਦੂਜੀ ਲਹਿਰ ਨੇ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਹਾਹਾਕਾਰ ਮਚਾਈ। ਅਪ੍ਰੈਲ ਅਤੇ ਮਈ ਦਾ ਮਹੀਨਾ ਸੁਪਨੇ ਵਾਂਗ ਲੰਘ ਗਿਆ। ਕੋਰੋਨਾ ਦੇ ਮਾਮਲੇ ਕੁਝ ਘੱਟ ਹੋਏ ਹਨ ਪਰ ਹੁਣ ਫਲੂ, ਡੇਂਗੂ ਅਤੇ ਹਵਾ ਪ੍ਰਦੂਸ਼ਣ ਕਾਰਨ ਹੋਣ ਵਾਲੀਆਂ ਬਿਮਾਰੀਆਂ ਨੇ ਲੋਕਾਂ ਦੀ ਨੀਂਦ ਉਡਾ ਦਿੱਤੀ ਹੈ। ਖ਼ਾਸ ਕਰਕੇ ਦਿੱਲੀ ਅਤੇ ਐਨਸੀਆਰ ਵਰਗੇ ਵੱਡੇ ਸ਼ਹਿਰਾਂ ‘ਚ ਵਧਦੇ ਪ੍ਰਦੂਸ਼ਣ ਕਾਰਨ ਲੋਕਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕੋਰੋਨਾ ਦੇ ਇਸ ਦੌਰ ਵਿਚ ਇਹ ਖ਼ਤਰਾ ਦੁੱਗਣਾ ਹੋ ਗਿਆ ਹੈ। ਪ੍ਰਦੂਸ਼ਣ ਫੇਫੜਿਆਂ ਅਤੇ ਕੋਵਿਡ-19 ਵਾਇਰਸ ਨੂੰ ਵੀ ਪ੍ਰਭਾਵਤ ਕਰਦਾ ਹੈ।

ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਹਵਾ ਪ੍ਰਦੂਸ਼ਣ ਦੇ ਸੰਪਰਕ ਨੂੰ ਦੁਨੀਆ ਭਰ ‘ਚ ਬਹੁਤ ਸਾਰੀਆਂ ਬਿਮਾਰੀਆਂ ਅਤੇ ਸਮੇਂ ਤੋਂ ਪਹਿਲਾਂ ਮੌਤ ਦਾ ਮੁੱਖ ਕਾਰਨ ਮੰਨਿਆ ਜਾਂਦਾ ਹੈ। ਕੋਵਿਡ-19 ਵਾਇਰਸ ਅਤੇ ਮੌਤ ਦਰ ‘ਤੇ ਹਵਾ ਪ੍ਰਦੂਸ਼ਣ ਦੇ ਸੰਭਾਵੀ ਪ੍ਰਭਾਵਾਂ ਬਾਰੇ ਤਾਜ਼ਾ ਸਬੂਤਾਂ ਦੇ ਆਧਾਰ ‘ਤੇ ਚਰਚਾ ਕੀਤੀ ਗਈ। ਜ਼ਿਆਦਾਤਰ ਅਧਿਐਨਾਂ ‘ਚ ਪਾਇਆ ਗਿਆ ਹੈ ਕਿ ਹਵਾ ਪ੍ਰਦੂਸ਼ਣ ਖਾਸ ਤੌਰ ‘ਤੇ PM2.5 ਅਤੇ ਨਾਈਟ੍ਰੋਜਨ ਡਾਈਆਕਸਾਈਡ (NO2) ਦੇ ਥੋੜ੍ਹੇ ਸਮੇਂ ਅਤੇ ਲੰਬੇ ਸਮੇਂ ਦੇ ਸੰਪਰਕ ਵਿਚ ਰਹਿਣ ਨਾਲ ਕੋਵਿਡ-19 ਵਾਇਰਸ ਅਤੇ ਮੌਤ ਦੀਆਂ ਉੱਚ ਦਰਾਂ ਹੋ ਸਕਦੀਆਂ ਹਨ। ਭਾਰਤ ‘ਚ ਪਿਛਲੇ ਸਾਲ ਪ੍ਰਦੂਸ਼ਣ ਅਤੇ ਕੋਵਿਡ ‘ਤੇ ਖੋਜ ਕੀਤੀ ਗਈ ਸੀ। ਅਧਿਐਨ ‘ਚ ਕਿਹਾ ਗਿਆ ਹੈ ਕਿ ਦਿੱਲੀ, ਮੁੰਬਈ ਅਤੇ ਪੁਣੇ ਉਨ੍ਹਾਂ ਹੌਟਸਪੌਟਸ ‘ਚੋਂ ਹਨ ਜਿੱਥੇ ਟਰਾਂਸਪੋਰਟ ਅਤੇ ਉਦਯੋਗਿਕ ਖੇਤਰਾਂ ਤੋਂ ਉੱਚ ਹਵਾ ਪ੍ਰਦੂਸ਼ਣ ਕੋਵਿਡ -19 ਕੇਸਾਂ ਅਤੇ ਮੌਤਾਂ ਦੀ ਵੱਧ ਗਿਣਤੀ ਨਾਲ ਜੁੜਿਆ ਹੋਇਆ ਹੈ। ਅਧਿਐਨ ਵਿਚ ਕਿਹਾ ਗਿਆ ਹੈ ਕਿ ਬਹੁਤ ਜ਼ਿਆਦਾ ਪ੍ਰਦੂਸ਼ਿਤ ਖੇਤਰਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਕਰੋਨਾ ਵਾਇਰਸ ਇਨਫੈਕਸ਼ਨ ਦਾ ਜ਼ਿਆਦਾ ਖ਼ਤਰਾ ਹਨ। ਉਤਕਲ ਯੂਨੀਵਰਸਿਟੀ, ਭੁਵਨੇਸ਼ਵਰ ਦੇ ਡਾ. ਸਰੋਜ ਕੁਮਾਰ ਸਾਹੂ ਜੋ ਖੋਜ ‘ਚ ਸ਼ਾਮਲ ਸਨ, ਨੇ ਕਿਹਾ ਕਿ ਸਾਡੀ ਖੋਜ ਜ਼ਿਲ੍ਹਾ ਪੱਧਰੀ ਹਵਾ ਪ੍ਰਦੂਸ਼ਣ ਦੇ ਅੰਕੜਿਆਂ ਅਤੇ ਕੋਵਿਡ -19 ਮਾਮਲਿਆਂ ‘ਚ ਇਕ ਮਹੱਤਵਪੂਰਨ ਸਬੰਧ ਨੂੰ ਦਰਸਾਉਂਦੀ ਹੈ। ਅਸੀਂ ਪਾਇਆ ਹੈ ਕਿ ਜਿਹੜੇ ਖੇਤਰ ਆਵਾਜਾਈ ਅਤੇ ਉਦਯੋਗਿਕ ਗਤੀਵਿਧੀਆਂ ਲਈ ਪੈਟਰੋਲ, ਡੀਜ਼ਲ ਅਤੇ ਕੋਲੇ ਵਰਗੇ ਜੈਵਿਕ ਈਂਧਨ ਦੀ ਵੱਡੀ ਮਾਤਰਾ ‘ਚ ਵਰਤੋਂ ਕਰਦੇ ਹਨ, ਉਹਨਾਂ ‘ਚ ਕੋਵਿਡ-19 ਦੇ ਕੇਸਾਂ ਦੀ ਵੱਧ ਗਿਣਤੀ ਹੁੰਦੀ ਹੈ। ਅਧਿਐਨ ਦਰਸਾਉਂਦੇ ਹਨ ਕਿ ਮਹਾਰਾਸ਼ਟਰ, ਉੱਤਰ ਪ੍ਰਦੇਸ਼, ਦਿੱਲੀ ਅਤੇ ਗੁਜਰਾਤ ਵਰਗੇ ਸੂਬਿਆਂ ਵਿਚ ਕੋਵਿਡ-19 ਦੇ ਕੇਸਾਂ ਦੀ ਵੱਧ ਗਿਣਤੀ ਹੈ, ਜਿੱਥੇ ਪੀਐਮ 2.5 ਦੇ ਸੰਪਰਕ ਵਿਚ ਲੰਬੇ ਸਮੇਂ ਤਕ ਜੈਵਿਕ ਇੰਧਨ ਦੀ ਜ਼ਿਆਦਾ ਵਰਤੋਂ, ਖ਼ਾਸ ਕਰਕੇ ਸ਼ਹਿਰਾਂ ਵਿਚ ਜ਼ਿਆਦਾ ਹੈ। “ਮਾੜੀ ਹਵਾ ਦੀ ਗੁਣਵੱਤਾ” ਲਈ ਅਧਿਐਨ ਕੀਤੇ ਗਏ 16 ਸ਼ਹਿਰਾਂ ‘ਚੋਂ ਦਿੱਲੀ ਅਤੇ ਅਹਿਮਦਾਬਾਦ ਪਹਿਲੇ ਅਤੇ ਦੂਜੇ ਸਥਾਨ ‘ਤੇ ਹਨ, ਜਦਕਿ ਮੁੰਬਈ ਅਤੇ ਪੁਣੇ ਤੀਜੇ ਅਤੇ ਚੌਥੇ ਸਥਾਨ ‘ਤੇ ਹਨ। ਡਾਕਟਰ ਸਾਹੂ ਨੇ ਕਿਹਾ ਕਿ ਸਾਡੇ ਵਿਸ਼ਲੇਸ਼ਣ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਵਧਦਾ ਪ੍ਰਦੂਸ਼ਣ ਵੀ ਕੋਵਿਡ-19 ਦੇ ਮਾਮਲਿਆਂ ਨੂੰ ਵਧਾਉਣ ਦਾ ਕੰਮ ਕਰ ਰਿਹਾ ਹੈ। ਮਾਹਿਰ ਸਰਦੀ ਰੁੱਤ ਚ ਸਥਿਤੀ ਹੋਰ ਵਿਗੜਨ ਦਾ ਖਦਸ਼ਾ ਜਤਾ ਰਹੇ ਹਨ।

Comment here