ਸਿਹਤ-ਖਬਰਾਂਖਬਰਾਂਖੇਡ ਖਿਡਾਰੀਦੁਨੀਆ

ਕਰੋਨਾ ਕਰਕੇ ਮਾਨਚੈਸਟਰ ਯੂਨਾਈਟਿਡ ਤੇ ਬ੍ਰੇਂਟਫੋਰਡ ਦਾ ਮੈਚ ਮੁਲਤਵੀ

ਲੰਡਨ – ਕਰੋਨਾ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਨੇ ਖੇਡ ਜਗਤ ਨੂੰ ਵੀ ਡਰਾਇਆ ਹੋਇਆ ਹੈ। ਇੰਗਲਿਸ਼ ਪ੍ਰਰੀਮੀਅਰ ਲੀਗ ਦੌਰਾਨ ਕੋਰੋਨਾ ਵਾਇਰਸ ਦੇ ਮਾਮਲੇ ਵਧਣ ਕਾਰਨ ਮਾਨਚੈਸਟਰ ਯੂਨਾਈਟਿਡ ਤੇ ਬ੍ਰੇਂਟਫੋਰਡ ਵਿਚਾਲੇ ਹੋਣ ਵਾਲਾ ਮੈਚ ਮੁਲਤਵੀ ਕਰ ਦਿੱਤਾ ਗਿਆ ਹੈ। ਪਿਛਲੇ ਤਿੰਨ ਦਿਨ ਵਿਚ ਇਹ ਦੂਜਾ ਮੈਚ ਹੈ ਜੋ ਮੁਲਤਵੀ ਕੀਤਾ ਗਿਆ ਹੈ। ਐਤਵਾਰ ਤਕ 3805 ਖਿਡਾਰੀਆਂ ਤੇ ਕਲੱਬ ਸਟਾਫ ਦੀ ਜਾਂਚ ਤੋਂ ਬਾਅਦ 42 ਮਾਮਲੇ ਸਾਹਮਣੇ ਆਏ ਸਨ ਮਤਲਬ ਕਿ ਪਿਛਲੇ ਸੱਤ ਦਿਨ ਵਿਚ 12 ਮਾਮਲੇ ਹੋਰ ਵਧ ਗਏ ਹਨ। ਨਾਰਵਿਕ ‘ਤੇ ਜਿੱਤ ਤੋਂ ਬਾਅਦ ਯੂਨਾਈਟਿਡ ਦੇ ਕੁਝ ਖਿਡਾਰੀ ਤੇ ਸਟਾਫ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ। ਪ੍ਰਰੀਮੀਅਰ ਲੀਗ ਬੋਰਡ ਨੇ ਇਸ ਕਾਰਨ ਮੰਗਲਵਾਰ ਨੂੰ ਮੈਚ ਮੁਲਤਵੀ ਕਰਨ ਦੀ ਯੂਨਾਈਟਿਡ ਦੀ ਬੇਨਤੀ ਮੰਨ ਲਈ। ਇਸ ਤੋਂ ਪਹਿਲਾਂ ਟਾਟੇਨਹਮ ਤੇ ਬ੍ਰਾਈਟਨ ਵਿਚਾਲੇ ਐਤਵਾਰ ਦਾ ਮੈਚ ਵੀ ਮੁਲਤਵੀ ਕਰ ਦਿੱਤਾ ਗਿਆ ਸੀ ਕਿਉਂਕਿ ਘੱਟੋ-ਘੱਟ ਅੱਠ ਖਿਡਾਰੀ ਪਾਜ਼ੇਟਿਵ ਪਾਏ ਗਏ ਸਨ। ਨਾਰਵਿਕ ਤੇ ਏਸਟਨ ਵਿਲਾ ਟੀਮਾਂ ਵਿਚ ਵੀ ਵਾਇਰਸ ਦੇ ਮਾਮਲੇ ਪਾਏ ਗਏ ਹਨ।

ਰੋਮਾ ਨੇ ਸਪੇਜੀਆ ਨੂੰ ਦਿੱਤੀ ਮਾਤ

ਰੋਮਾ ਨੇ ਇਟਲੀ ਦੀ ਲੀਗ ਸੀਰੀ-ਏ ਦੇ ਮੁਕਾਬਲੇ ਵਿਚ ਸਪੇਜੀਆ ਨੂੰ 2-0 ਨਾਲ ਹਰਾਇਆ। ਰੋਮਾ ਲਈ ਕ੍ਰਿਸ ਸਮਾਲਿੰਗ ਤੇ ਰੋਜਰ ਇਬਾਨੇਜ ਨੇ ਇਕ-ਇਕ ਗੋਲ ਕੀਤਾ। ਰੋਮਾ ਲਈ ਸਭ ਤੋਂ ਪਹਿਲਾਂ ਸਮਾਲਿੰਗ ਨੇ ਛੇਵੇਂ ਮਿੰਟ ਵਿਚ ਟੈਮੀ ਅਬ੍ਰਾਹਮ ਦੇ ਪਾਸ ‘ਤੇ ਗੋਲ ਕਰ ਕੇ ਟੀਮ ਨੂੰ 1-0 ਦੀ ਬੜ੍ਹਤ ਦਿਵਾਈ। ਇਸ ਤੋਂ ਬਾਅਦ ਇਬਾਨੇਜ ਨੇ ਜਾਰਡਨ ਵੇਰੇਟੋਊਟ ਦੇ ਪਾਸ ‘ਤੇ 56ਵੇਂ ਮਿੰਟ ਵਿਚ ਗੋਲ ਕਰ ਕੇ ਟੀਮ ਨੂੰ 2-0 ਨਾਲ ਅੱਗੇ ਕਰ ਦਿੱਤਾ। ਰੋਮਾ ਨੇ ਜਿੱਥੇ ਇਸ ਬੜ੍ਹਤ ਨੂੰ ਕਾਇਮ ਰੱਖਿਆ ਤਾਂ ਉਥੇ ਸਪੇਜੀਆ ਦੀ ਟੀਮ ਆਖ਼ਰੀ ਸੀਟੀ ਵੱਜਣ ਤਕ ਬਰਾਬਰੀ ਹਾਸਲ ਨਾ ਕਰ ਸਕੀ। ਰੋਮਾ ਨੂੰ ਚਾਹੇ ਹੀ ਇਸ ਮੁਕਾਬਲੇ ਵਿਚ ਜਿੱਤ ਮਿਲੀ ਪਰ ਉਸ ਦੇ ਨੌਜਵਾਨ ਫਾਰਵਰਡ ਖਿਡਾਰੀ ਫੇਲਿਕਸ ਅਫੇਨਾ ਗਿਆਨ ਨੂੰ ਇੰਜਰੀ ਸਮੇਂ ਵਿਚ ਲਾਲ ਕਾਰਡ ਦਿਖਾਇਆ ਗਿਆ।

ਫੱਟਬਾਲ ਤੋਂ ਸੰਨਿਆਸ ਲੈ ਸਕਦੇ ਹਨ ਸਰਜੀਓ

ਅਰਜਨਟੀਨਾ ਤੇ ਸਪੈਨਿਸ਼ ਲੀਗ ਲਾ ਲੀਗਾ ਦੀ ਟੀਮ ਬਾਰਸੀਲੋਨਾ ਦੇ ਖਿਡਾਰੀ ਸਰਜੀਓ ਅਗਿਊਰੋ ਇਸ ਹਫ਼ਤੇ ਖੇਡ ਤੋਂ ਸੰਨਿਆਸ ਲੈਣ ਦ ਾਐਲਾਨ ਕਰ ਸਕਦੇ ਹਨ। ਉਨ੍ਹਾਂ ਦੇ ਸੰਨਿਆਸ ਲੈਣ ਦੀ ਅਫ਼ਵਾਹ ਮੀਡੀਆ ਵਿਚ ਫੈਲ ਰਹੀ ਹੈ। ਅਗਿਊਰੋ ਦਿਲ ਨਾਲ ਸਬੰਧਤ ਬਿਮਾਰੀ ਦਾ ਇਲਾਜ ਕਰਵਾ ਰਹੇ ਹਨ।

Comment here