ਪੇਈਚਿੰਗ-ਕਰੋਨਾ ਵਾਇਰਸ ਦੇ ਫੈਲਾਅ ਦੇ ਦੋਸ਼ ਝੱਲ ਰਹੇ ਚੀਨ ਦੀ ਸਰਕਾਰ ਨੇ ਡਬਲਯੂ. ਐੱਚ. ਓ. ਦੇ ਕੋਰੋਨਾ ਵਾਇਰਸ ਦੀ ਉਤਪਤੀ ਦਾ ਪਤਾ ਲਗਾਉਣ ਲਈ ਵੁਹਾਨ ਲੈਬ ਜਾਂਚ ਦੇ ਪ੍ਰਸਤਾਵ ਨੂੰ ਇੱਕ ਵਾਰ ਫੇਰ ਠੁਕਰਾ ਦਿੱਤਾ। ਉਨ੍ਹਾਂ ਨੇ ਪ੍ਰਯੋਗਸ਼ਾਲਾ ਤੋਂ ਵਾਇਰਸ ਫੈਲਣ ਦੀਆਂ ਅਟਕਲਾਂ ਨੂੰ ਖਾਰਿਜ਼ ਕੀਤਾ। ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਦੇ ਉਪ ਨਿਰਦੇਸ਼ਕ ਜੇਂਗ ਯਿਕਸਿਨ ਨੇ ਡਬਲਯੂ. ਐੱਚ. ਓ. ਦੇ ਸਾਹਮਣੇ ਦੂਸਰੇ ਪੜਾਅ ਦੀਆਂ ਸਿਫਾਰਿਸ਼ਾਂ ਪੇਸ਼ ਕੀਤੀਆਂ। ਉਨ੍ਹਾਂ ਦਾ ਮੰਨਣਾ ਹੈ ਕਿ ਰਿਪੋਰਟ ਡਬਲਯੂ. ਐੱਚ. ਓ.-ਚੀਨ ਦੇ ਸੰਯੁਕਤ ਅਧਿਐਨ ’ਤੇ ਆਧਾਰਿਤ ਹੋਣੀ ਚਾਹੀਦੀ ਹੈ ਅਤੇ ਇਸਨੂੰ ਮੈਂਬਰ ਦੇਸ਼ਾਂ ਨਾਲ ਪੂਰਨ ਸਲਾਹ-ਮਸ਼ਵਰੇ ਤੋਂ ਬਾਅਦ ਦੁਨੀਆ ਭਰ ਦੇ ਕਈ ਹੋਰ ਦੇਸ਼ਾਂ ਵਿਚ ਕੀਤਾ ਜਾਣਾ ਚਾਹੀਦਾ ਹੈ। ਡਬਲਯੂ. ਐੱਚ. ਓ. ਨੇ ਚੀਨ ਵਿਚ ਕੋਰੋਨਾ ਵਾਇਰਸ ਦੀ ਉਤਪਤੀ ਦੇ ਦੂਸਰੇ ਦੇ ਅਧਿਐਨ ਦਾ ਪ੍ਰਸਤਾਵ ਦਿੱਤਾ ਸੀ ਜਿਸ ਵਿਚ ਵੁਹਾਨ ਦੀਆਂ ਸਾਰੀਆਂ ਪ੍ਰਯੋਗਸ਼ਾਲਾਵਾਂ ਅਤੇ ਬਾਜ਼ਾਰਾਂ ਦਾ ਅਧਿਐਨ ਵੀ ਸ਼ਾਮਲ ਹੈ। ਉਨ੍ਹਾਂ ਨੇ ਕਿਹਾ ਕਿ ਅਧਿਐਨ ਦੇ ਦੂਸਰੇ ਪੜਾਅ ਨੂੰ ਉਨ੍ਹਾਂ ਥਾਵਾਂ ’ਤੇ ਨਹੀਂ ਕੀਤਾ ਜਾਣਾ ਚਾਹੀਦਾ ਹੈ, ਜਿਨ੍ਹਾਂ ਦਾ ਪਹਿਲੇ ਪੜਾਅ ਦੇ ਅਧਿਐਨ ਦੌਰਾਨ ਨਿਰੀਖਣ ਕੀਤਾ ਜਾ ਚੁੱਕਾ ਹੈ। ਚੀਨੀ ਸੁਪਰਵਾਈਜ਼ਰਾਂ ਨੇ ਡਬਲਯੂ. ਐੱਚ. ਓ. ਦੇ ਪ੍ਰਮੁੱਖ ਤੇਦ੍ਰੋਸ ਗੇਬ੍ਰਿਏਸਸ ’ਤੇ ਇਕ ਮੁੱਦੇ ’ਤੇ ਸਿਆਸੀ ਦਬਾਅ ਦੇ ਸਾਹਮਣੇ ਗੋਡੇ ਟੇਕਣ ਦਾ ਵੀ ਦੋਸ਼ ਲਗਾਇਆ ਹੈ। ਉਥੇ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਭਾਰਤ, ਚੀਨ, ਰੂਸ, ਇਸਰਾਈਲ ਅਤੇ ਬ੍ਰਿਟੇਨ ਸਮੇਤ ਦੁਨੀਆ ਭਰ ਦੇ ਕਈ ਦੇਸ਼ਾਂ ਵਿਚ ਪਿਛਲੇ 4 ਹਫਤਿਆਂ ਵਿਚ ਕੋਵਿਡ-19 ਇਨਫੈਕਸ਼ਨ ਵਿਚ ਡੇਲਟਾ ਸਵਰੂਪ ਦੀ ਮੌਜ਼ੂਦਗੀ 75 ਫੀਸਦੀ ਤੋਂ ਜ਼ਿਆਦਾ ਹੋਣ ਦਾ ਪਤਾ ਲੱਗਾ ਹੈ। ਇੱਥੋਂ ਤੱਕ ਕਿ ਟੀਕਾਕਰਨ ਤਕਰੀਬਨ ਮੁਕੰਮਲ ਕਰ ਚੁਕੇ ਅਮਰੀਕਾ ਵਿੱਚ ਵੀ ਇਕ ਵਾਰ ਫੇਰ ਕੇਸ ਵਧ ਰਹੇ ਹਨ।
ਕਰੋਨਾ ਉਤਪਤੀ ਬਾਰੇ ਵਿਸ਼ਵ ਸਿਹਤ ਸੰਗਠਨ ਦੀ ਜਾਂਚ ਤਜਵੀਜ਼ ਚੀਨ ਨੇ ਮੁੜ ਠੁਕਰਾਈ

Comment here