ਸਿਆਸਤਖਬਰਾਂਦੁਨੀਆ

ਕਰੈਸ਼ ਹੋਏ ਚੀਨੀ ਜਹਾਜ਼ ਦਾ ਦੂਜਾ ਬਲੈਕ ਬਾਕਸ ਮਿਲਿਆ

ਬੀਜਿੰਗ:  ਚਾਈਨਾ ਈਸਟਰਨ ਏਅਰਲਾਈਨਜ਼ ਦੇ ਕਰੈਸ਼ ਹੋਣ ਵਾਲੇ ਬੋਇੰਗ 737-800 ਦਾ ਦੂਜਾ ਬਲੈਕ ਬਾਕਸ ਮਿਲ ਗਿਆ ਹੈ। ਪਿਛਲੇ ਹਫਤੇ ਇਹ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ, ਜਿਸ ਵਿਚ ਸਵਾਰ 132 ਲੋਕ ਮਾਰੇ ਗਏ ਸਨ। ਇਸ ਜਹਾਜ਼ ਦਾ ਕਾਕਪਿਟ ਵਾਇਸ ਰਿਕਾਰਡਰ ਚਾਰ ਦਿਨ ਪਹਿਲਾਂ ਮਿਲਿਆ ਸੀ। ਉਦੋਂ ਤੋਂ ‘ਫਲਾਈਟ ਡਾਟਾ ਰਿਕਾਰਡਰ’ ਦੀ ਖੋਜ ਜਾਰੀ ਸੀ। ਇਨ੍ਹਾਂ ਦੋ ਰਿਕਾਰਡਰਾਂ ਦੀ ਮਦਦ ਨਾਲ ਜਾਂਚਕਰਤਾ ਇਹ ਪਤਾ ਲਗਾ ਸਕਦੇ ਹਨ ਕਿ ਜਹਾਜ਼ ਅਚਾਨਕ ਅਸਮਾਨ ਤੋਂ ਕਿਉਂ ਡਿੱਗਿਆ। ਚਾਈਨਾ ਈਸਟਰਨ ਏਅਰਲਾਈਨਜ਼ ਦੀ ਉਡਾਣ ਐੱਮਯੂ5735 ਸੋਮਵਾਰ ਨੂੰ ਕੁਨਮਿੰਗ ਤੋਂ ਦੱਖਣ-ਪੂਰਬੀ ਚੀਨ ਦੇ ਗੁਆਂਗਜ਼ੂ ਜਾ ਰਹੀ ਸੀ। ਰਾਜ ਪ੍ਰਸਾਰਕ ਸੀਸੀਟੀਵੀ ਅਤੇ ਅਧਿਕਾਰਤ ਸਿਨਹੂਆ ਨਿਊਜ਼ ਏਜੰਸੀ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਫਲਾਈਟ ਡਾਟਾ ਰਿਕਾਰਡਰ ਮਿਲੇ ਹਨ।

Comment here