ਅਪਰਾਧਖਬਰਾਂਮਨੋਰੰਜਨ

ਕਰੂਜ਼ ਡਰੱਗਜ਼ ਮਾਮਲੇ ’ਚ ਅਨਨਿਆ ਨੂੰ ਸਰਕਾਰੀ ਗਵਾਹ ਬਣਾਉਣ ਦੀ ਪੇਸ਼ਕਸ਼

ਐੱਨ. ਸੀ. ਬੀ. ਨੇ ਆਰੀਅਨ ਖ਼ਾਨ ਸਮੇਤ 20 ਮੁਲਜ਼ਮਾਂ ਦੇ ਬੈਂਕ ਵੇਰਵਿਆਂ ਦੀ ਛਾਣਬੀਣ ਕੀਤੀ
ਮੁੰਬਈ-ਕਰੂਜ਼ ਡਰੱਗਜ਼ ਮਾਮਲੇ ’ਚ ਐੱਨ. ਸੀ. ਬੀ. ਨੂੰ ਅਨਨਿਆ ਨੇ ਆਰੀਅਨ ਕੇਸ ’ਚ ਸਬੂਤ ਮਿਲੇ ਹਨ ਕਿ ਉਨ੍ਹਾਂ ਤਕ 3 ਵਾਰ ਡਰੱਗਜ਼ ਪਹੁੰਚਾਇਆ ਸੀ। ਹਾਲਾਂਕਿ ਅਨਨਿਆ ਨੇ ਆਰੀਅਨ ਨਾਲ ਕਿਸੇ ਵੀ ਤਰ੍ਹਾਂ ਦੀ ਡਰੱਗ ਚੈਟ ਤੋਂ ਇਨਕਾਰ ਕਰ ਦਿੱਤਾ। ਐੱਨ. ਸੀ. ਬੀ. ਨੇ ਜੇਲ੍ਹ ’ਚ ਬੰਦ ਸ਼ਾਹਰੁਖ ਖ਼ਾਨ ਦੇ ਬੇਟੇ ਆਰੀਅਨ ਖ਼ਾਨ ਸਮੇਤ ਸਾਰੇ 20 ਮੁਲਜ਼ਮਾਂ ਦੇ ਬੈਂਕ ਵੇਰਵਿਆਂ ਦੀ ਛਾਣਬੀਣ ਕੀਤੀ ਹੈ। ਇਸ ਦੌਰਾਨ ਕੇਸ ਨਾਲ ਸਬੰਧਤ 5 ਤੋਂ 7 ਨਵੇਂ ਡਰੱਗਜ਼ ਪੈਡਲਰਜ਼ ਦੇ ਵੇਰਵੇ ਜਾਂਚ ਏਜੰਸੀ ਦੇ ਹੱਥ ਲੱਗੇ ਹਨ। ਹੋਰ ਸੂਬਿਆਂ ਤੋਂ ਡਰੱਗਜ਼ ਮਹਾਰਾਸ਼ਟਰ ’ਚ ਆਉਣ ਦੇ ਸਬੂਤ ਵੀ ਮਿਲੇ ਹਨ। ਜਾਂਚ ਏਜੰਸੀ ਨੇ ਕਿਹਾ ਕਿ ਜਿਹੜੇ ਵੀ ਲੋਕ ਇਸ ਕੇਸ ’ਚ ਕਿਸੇ ਵੀ ਤਰ੍ਹਾਂ ਜੁੜੇ ਹਨ (ਸ਼ੱਕੀ ਜਾਂ ਗਵਾਹ ਵਜੋਂ), ਸਾਰਿਆਂ ਦੇ ਖਾਤਿਆਂ ਦੀ ਜਾਂਚ ਕੀਤੀ ਜਾਵੇਗੀ। ਉਸ ਦਾ ਫੋਨ ਵੀ ਜਾਂਚ ਲਈ ਲੈ ਲਿਆ ਗਿਆ ਹੈ ਤਾਂ ਜੋ ਪਤਾ ਲੱਗ ਸਕੇ ਕਿ ਉਸ ਨੇ ਫੋਨ ’ਚੋਂ ਕੁਝ ਡਿਲੀਟ ਤਾਂ ਨਹੀਂ ਕੀਤਾ ਗਿਆ। ਸੂਤਰਾਂ ਦੀ ਮੰਨੀਏ ਤਾਂ ਕੇਂਦਰੀ ਜਾਂਚ ਏਜੰਸੀ ਨੇ ਆਰੀਅਨ ਮਾਮਲੇ ’ਚ ਅਨਨਿਆ ਨੂੰ ਸਰਕਾਰੀ ਗਵਾਹ ਬਣਾਉਣ ਦੀ ਪੇਸ਼ਕਸ਼ ਕੀਤੀ ਹੈ। ਹਾਲਾਂਕਿ ਇਸ ਪੇਸ਼ਕਸ਼ ਨੂੰ ਅਨਨਿਆ ਨੇ ਠੁਕਰਾ ਦਿੱਤਾ।

Comment here