ਸਿਹਤ-ਖਬਰਾਂਖਬਰਾਂਦੁਨੀਆ

ਕਰਾਚੀ ਹਵਾਈ ਅੱਡੇ ‘ਤੇ ਤਿੰਨ ਯਾਤਰੀ ‘ਮੰਕੀਪਾਕਸ’ ਪਾਜ਼ੇਟਿਵ

ਕਰਾਚੀ-ਏ.ਆਰ.ਵਾਈ ਨਿਊਜ਼ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਥੋਂ ਦੇ ਜਿਨਾਹ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਜਾਂਚ ਦੌਰਾਨ ਤਿੰਨ ਯਾਤਰੀ ਮੰਕੀਪਾਕਸ ਵਾਇਰਸ ਨਾਲ ਪੀੜਤ ਪਾਏ ਗਏ। ਏ.ਆਰ.ਵਾਈ ਨਿਊਜ਼ ਇੱਕ ਪਾਕਿਸਤਾਨੀ ਨਿਊਜ਼ ਚੈਨਲ ਹੈ। ਸਿੰਧ ਦੇ ਸਿਹਤ ਵਿਭਾਗ ਦੀ ਨਿਗਰਾਨੀ ਟੀਮ ਨੇ ਕਰਾਚੀ ਦੇ ਜਿਨਾਹ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਇੱਕ ਕਾਰਵਾਈ ਕੀਤੀ, ਜਿਸ ਦੌਰਾਨ ਲੀਬੀਆ ਤੋਂ ਕਰਾਚੀ ਪਹੁੰਚੇ ਤਿੰਨ ਯਾਤਰੀਆਂ ਦਾ ਮੰਕੀਪਾਕਸ ਲਈ ਇਲਾਜ ਕੀਤਾ ਗਿਆ। ਡਾਇਰੈਕਟਰ ਜਨਰਲ ਹੈਲਥ ਨੇ ਮੀਡੀਆ ਨੂੰ ਦੱਸਿਆ ਕਿ ਤਿੰਨੋਂ ਯਾਤਰੀ 30 ਤੋਂ 45 ਸਾਲ ਦੀ ਉਮਰ ਦੇ ਪਾਕਿਸਤਾਨੀ ਨਾਗਰਿਕ ਸਨ। ਯਾਤਰੀਆਂ ਨੂੰ ਛੂਤ ਦੀਆਂ ਬੀਮਾਰੀਆਂ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਪਾਕਿਸਤਾਨ ਦੇ ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ (ਐਨ.ਆਈ.ਐਚ) ਨੇ ਮਹੀਨੇ ਦੇ ਸ਼ੁਰੂ ਵਿੱਚ ਪਾਕਿਸਤਾਨ ਵਿੱਚ ਮੰਕੀਪਾਕਸ ਵਾਇਰਸ ਦੇ ਇੱਕ ਮਾਮਲੇ ਦੀ ਪੁਸ਼ਟੀ ਕੀਤੀ ਸੀ। ਐਨ.ਆਈ.ਐਚ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੰਕੀਪਾਕਸ ਵਾਇਰਸ ਨਾਲ ਪੀੜਤ ਵਿਅਕਤੀ ਦਾ ਰਾਵਲਪਿੰਡੀ ਦੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

Comment here