ਅਪਰਾਧਸਿਆਸਤਖਬਰਾਂਦੁਨੀਆ

ਕਰਾਚੀ ਹਮਲੇ ਦੀ ਅਮਰੀਕਾ ਵੱਲੋਂ ਨਿੰਦਾ

ਵਾਸ਼ਿੰਗਟਨ –ਬਲੋਚਿਸਤਾਨ ਲਿਬਰੇਸ਼ਨ ਆਰਮੀ (ਬੀ.ਐੱਲ.ਏ) ਦੀ ਇਕ ਬੁਰਕਾ ਪਹਿਨੀ ਔਰਤ ਆਤਮਘਾਤੀ ਹਮਲਾਵਰ ਨੇ 26 ਅਪ੍ਰੈਲ ਨੂੰ ਕਰਾਚੀ ਯੂਨੀਵਰਸਿਟੀ ’ਚ ਵਿਸਫੋਟ ਕਰਕੇ ਯੂਨੀਵਰਸਿਟੀ ਦੀ ਇਕ ਵੈਨ ਦੇ ਪਰਖੱਚੇ ਉਡਾ ਦਿੱਤੇ ਸੀ। ਇਹ ਪਾਕਿਸਤਾਨ ’ਚ ਚੀਨੀ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਹਮਲਾ ਸੀ। ਜਿਸ ’ਚ 3 ਚੀਨੀ ਵਿਦਿਆਰਥੀ ਅਤੇ ਇਕ ਪਾਕਿਸਤਾਨੀ ਚਾਲਕ ਦੀ ਮੌਤ ਹੋ ਗਈ ਸੀ। ਹਮਲੇ ਤੋਂ ਬਾਅਦ ਪਾਬੰਦੀਸ਼ੁਦਾ ਬੀ.ਐੱਲ.ਏ. ਨੇ ਇਸਦੀ ਜ਼ਿੰਮੇਵਾਰੀ ਲੈਣ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਅਤੇ ਐਲਾਨ ਕੀਤਾ ਕਿ ਹਮਲਾਵਰ ਸ਼ਾਰੀ ਬਲੂਚ ਨਾਮ ਦੀ ਉੱਚ ਸਿੱਖਿਅਤ ਮਹਿਲਾ ਸੀ, ਜਿਸ ਦੇ ਦੋ ਛੋਟੇ ਬੱਚੇ ਵੀ ਸਨ। ਉਸ ਦੇ ਪਤੀ ਨੇ ਇਸ ਹਮਲੇ ਲਈ ਆਪਣੀ ਪਤਨੀ ਤੇ ਮਾਣ ਵੀ ਜਤਾਇਆ ਸੀ। ਅਮਰੀਕਾ ਨੇ ਕਰਾਚੀ ਦੇ ਯੂਨੀਵਰਸਿਟੀ ’ਚ ਹੋਏ ਉਸ ਆਤਮਘਾਤੀ ਹਮਲੇ ਦੀ ਨਿੰਦਾ ਕੀਤੀ ਹੈ, ਅਮਰੀਕਾ ਨੇ ਕਿਹਾ ਕਿ ਦੁਨੀਆ ’ਚ ਕਿਤੇ ਵੀ ਕੀਤਾ ਗਿਆ ਅੱਤਵਾਦੀ ਹਮਲ ਮਾਨਵਤਾ ਦਾ ਅਪਮਾਨ ਹੈ। ਅਮਰੀਕਾ ਵਿਦੇਸ਼ ਵਿਭਾਗ ਦੇ ਬੁਲਾਰੇ ਨੇਡ ਪ੍ਰਾਈਸ ਨੇ ਬੁੱਧਵਾਰ ਨੂੰ ਆਪਣੀ ਰੋਜ਼ਾਨਾ ਨਿਊਜ਼ ਸੰਮੇਲਨ ’ਚ ਕਿਹਾ ਕਿ, ‘‘ਅਸੀਂ ਪਾਕਿਸਤਾਨ ’ਚ ਕਰਾਚੀ ਯੂਨੀਵਰਸਿਟੀ ਦੇ ਖ਼ਿਲਾਫ਼ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ ਕੀਤੀ ਸੀ। ਅੱਜ ਅਸੀਂ ਉਸ ਨਿੰਦਾ ਨੂੰ ਮੁੜ ਤੋਂ ਦੁਹਰਾਉਂਦੇ ਹਾਂ। ਅੱਤਵਾਦੀ ਹਮਲਾ ਕਿਤੇ ਵੀ ਹੋਵੇ, ਇਹ ਹਰ ਜਗ੍ਹਾ ਮਾਨਵਤਾ ਦਾ ਅਪਮਾਨ ਹੈ। ਪ੍ਰਾਈਸ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਦੇ ਨਾਲ ਆਪਣੇ ਦੋਪੱਖੀ ਸੰਬੰਧਾਂ ਨੂੰ ਅਮਰੀਕਾ ਮਹੱਤਵ ਦਿੰਦਾ ਹੈ।

Comment here