ਸਿਆਸਤਖਬਰਾਂਦੁਨੀਆ

ਕਰਾਚੀ ਚ 72 ਹਿੰਦੂ ਜੋੜਿਆਂ ਦੇ ਹੋਏ ਸਮੂਹਿਕ ਫੇਰੇ

ਕਰਾਚੀ-ਪਾਕਿਸਤਾਨ ਸਰਕਾਰ ਦੇ ਸਿਰ ਇਲਜ਼ਾਮ ਲਗਦਾ ਰਹਿੰਦਾ ਹੈ ਕਿ ਉਹ ਘੱਟ ਗਿਣਤੀਆਂ ਪ੍ਰਤੀ ਗੈਰਜਿ਼ਮੇਵਾਰਾਨਾ ਰਵੱਈਆ ਰੱਖਦੀ ਹੈ, ਆਏ ਦਿਨ ਘੱਟ ਗਿਣਤੀ ਲੋਕ ਹਮਲਿਆਂ ਦਾ ਸ਼ਿਕਾਰ ਵੀ ਹੁੰਦੇ ਰਹਿਦੇ ਹਨ, ਪਰ ਕੁਝ ਸੰਗਠਨ ਇਹਨਾਂ ਲਈ ਚੰਗਾ ਕਰਨ ਲਈ ਕੋਸ਼ਿਸ਼ਾਂ ਵਿੱਚ ਵੀ ਜੁਟੇ ਹੋਏ ਹਨ। ਪਾਕਿਸਤਾਨ ਦੀ 2017 ਦੀ ਜਨਗਣਨਾ ਮੁਤਾਬਕ ਮੁਲਕ ‘ਚ 44 ਲੱਖ ਹਿੰਦੂ ਰਹਿੰਦੇ ਹਨ ਜੋ ਕੁੱਲ ਆਬਾਦੀ ਦਾ 2.14 ਫੀਸਦੀ ਹੈ। ਪਾਕਿਸਤਾਨ ਹਿੰਦੂ ਪ੍ਰੀਸ਼ਦ ਦਾ ਦਾਅਵਾ ਹੈ ਕਿ ਦੇਸ਼ ‘ਚ ਕਰੀਬ 30 ਲੱਖ ਹਿੰਦੂ ਹਨ। ਪਾਕਿਸਤਾਨ ਦੇ ਸਭ ਤੋਂ ਵੱਡੇ ਸ਼ਹਿਰ ਕਰਾਚੀ ‘ਚ ਇਕ ਸਮੂਹਿਕ ਵਿਆਹ ਸਮਾਰੋਹ ‘ਚ 72  ਹਿੰਦੂ ਜੋੜਿਆਂ ਨੇ ਵਿਆਹ ਕੀਤਾ। ਇਹ ਆਯੋਜਨ ਪਾਕਿਸਤਾਨ ਹਿੰਦੂ ਪ੍ਰੀਸ਼ਦ ਨੇ ਕੀਤਾ ਸੀ ਅਤੇ ਇਹ ਐਤਵਾਰ ਨੂੰ ਦੂਜੇ ਚੁੰਦਰੀਗਰ ਰੋਡ ਸਥਿਤ ਰੇਲਵੇ ਗਰਾਊਂਡ ‘ਚ ਆਯੋਜਿਤ ਕੀਤਾ ਗਿਆ ਸੀ। ਪਿਛਲੇ 14 ਸਾਲ ਤੋਂ ਨੈਸ਼ਨਲ (ਕੌਮੀ) ਅਸੈਂਬਲੀ ਦੇ ਮੈਂਬਰ ਰਮੇਸ਼ ਕੁਮਾਰ ਵੰਕਵਾਨੀ ਹਰ ਸਾਲ ਅਜਿਹੇ ਗਰੀਬ ਹਿੰਦੂ ਪਰਿਵਾਰਾਂ ਲਈ ਸਮੂਹਿਰ ਵਿਆਹ ਸਮਾਰੋਹ ਦਾ ਆਯੋਜਨ ਕਰਦੇ ਹਨ ਜੋ ਆਪਣੇ ਬੱਚਿਆਂ ਦੇ ਵਿਆਹ ਕਰਨ ਦਾ ਖਰਚ ਨਹੀਂ ਚੁੱਕ ਸਕਦੇ ਹਨ। ਉਹ ਪੀ.ਐੱਚ.ਸੀ. ਦੇ ਸੁਰੱਖਿਅਕ ਵੀ ਹਨ।  2008 ‘ਚ ਪਹਿਲੀ ਵਾਰ ਸਮੂਹਿਕ ਵਿਆਹ ਸਮਾਰੋਹ ਦਾ ਆਯੋਜਨ ਕੀਤਾ ਗਿਆ ਸੀ ਜਿਸ ‘ਚ 35 ਹਿੰਦੂ ਜੋੜਿਆਂ ਨੇ ਵਿਆਹ ਕੀਤਾ ਸੀ। ਇਹ ਅੰਕੜਾ ਪਿਛਲੇ ਕੁਝ ਸਾਲਾਂ ‘ਚ ਵਧਿਆ ਹੈ। ਵੰਕਵਾਨੀ ਨੇ ਕਿਹਾ ਕਿ ਇਸ ਸਾਲ ਕੋਰੋਨਾ ਵਾਇਰਸ ਨਾਲ ਸਬੰਧਤ ਸੁਰੱਖਿਆ ਉਪਾਆਂ ਦੀ ਵਜ੍ਹਾ ਨਾਲ ਅਸੀਂ ਉਸ ‘ਚੋਂ ਸਿਰਫ ਅੱਧੇ ਜੋੜਿਆਂ ਨੂੰ ਹੀ ਸਮਾਰੋਹ ‘ਚ ਸੱਦਾ ਦਿੱਤਾ ਸੀ। ਉਨ੍ਹਾਂ ਕਿਹਾ ਇਹ ਹਿੰਦੂ ਸਮੁਦਾਏ ਦੀ ਸੰਸਕ੍ਰਿਤੀਕ ਗਤੀਵਿਧੀ ਹੈ। ‘ਦਿ ਨਿਊਜ਼ ਇੰਟਰਨੈਸ਼ਨਲ’ ਦੀ ਖ਼ਬਰ ਮੁਤਾਬਕ ਵੰਕਵਾਨੀ ਨੇ ਕਿਹਾ ਕਿ ਇਹ ਆਯੋਜਨ ਦੁਨੀਆ ਨੂੰ ਇਹ ਸੰਦੇਸ਼ ਵੀ ਦਿੰਦਾ ਹੈ ਕਿ ਸਾਡੇ ਘੱਟ ਗਿਣਤੀ ਭਾਇਚਾਰੇ ਆਪਣੇ ਸਮਾਜਿਕ ਪ੍ਰੋਗਰਾਮਾਂ ਨੂੰ ਆਪਣੇ ਧਰਮ ਦੇ ਮੁਤਾਬਕ ਆਯੋਜਤ ਕਰਨ ਲਈ ਪੂਰੀ ਤਰ੍ਹਾਂ ਨਾਲ ਆਜ਼ਾਦ ਹੈ’। ਡਾਨ ਅਖ਼ਬਾਰ ਦੀ ਖ਼ਬਰ ਮੁਤਾਬਕ ਸਮੂਹਿਕ ਵਿਆਹ ਸਮਾਰੋਹ ਦੌਰਾਨ 72 ਹਿੰਦੂ ਜੋੜੇ ਵਿਆਹ ਦੇ ਬੰਧਨ ‘ਚ ਬੱਝੇ। ਸਭ ਤੋਂ ਵੱਧ ਜੋੜੇ ਸਿੰਧ ਦੇ ਵੱਖ-ਵੱਖ ਹਿੱਸਿਆ ਤੋਂ ਆਏ ਸਨ ਅਤੇ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਮਾਤਾ-ਪਿਤਾ ਵੀ ਸਨ। ਇੱਥੇ ਮਹਿਕ ਨਾਮ ਦੀ ਕੁੜੀ ਨਾਲ ਵਿਆਹ ਕਰਨ ਵਾਲੇ ਲਕਸ਼ਮਣ ਨੇ ਕਿਹਾ ਕਿ ਮੈਂ ਕੋਰੰਗੀ ‘ਚ ਇਕ ਮੋਬਾਇਲ ਫੋਨ ਕੰਪਨੀ ‘ਚ ਕੰਮ ਕਰਦਾ ਹਾਂ। ਜੇਕਰ ਵਿਆਹ ਦੀ ਜਿੰਮੇਵਾਰੀ ਮੇਰੇ ‘ਤੇ ਹੀ ਰਹਿੰਦੀ ਹੈ ਤਾਂ ਮੈਨੂੰ ਬਚਤ ਕਰਨ ਅਤੇ ਵਿਆਹ ਕਰਨ ਲਈ ਕਈ ਸਾਲ ਹੋਰ ਬੰਦੋਬਸਤ ਕਰਨਾ ਪੈਂਦਾ। ਉਹ ਇਸ ਆਯੋਜਨ ਤੋਂ ਬੇਹਦ ਖੁਸ਼ ਹੈ।

Comment here