ਅਪਰਾਧਸਿਆਸਤਖਬਰਾਂ

ਅੰਕੜੇ : ਇਸ ਸਾਲ ਕਰਾਚੀ ‘ਚ 513 ਔਰਤਾਂ ਦਾ ਹੋਇਆ ਸਰੀਰਿਕ ਸ਼ੋਸ਼ਣ

ਕਰਾਚੀ-ਪਾਕਿਸਤਾਨ ਦੇ ਸਾਰੇ ਸ਼ਹਿਰਾਂ ਦੇ ਮੁਕਾਬਲੇ ਕਰਾਚੀ ਬਦਸੂਰਤ ਦਾਗ ਛੱਡ ਗਿਆ, ਕਿਉਂਕਿ ਇਹ ਸ਼ਹਿਰ ਔਰਤਾਂ ਦੇ ਸਰੀਰਿਕ ਸ਼ੋਸਣ ਦੀਆਂ ਘਟਨਾਵਾਂ ਦੇ ਸਭ ਤੋਂ ਅੱਗੇ ਰਿਹਾ। ਸ਼ਹਿਰ ਦੇ ਵਿਚ ਬੀਤੇ 12 ਮਹੀਨਿਆਂ ’ਚ 513 ਔਰਤਾਂ ਸਰੀਰਿਕ ਸ਼ੋਸਣ ਦਾ ਸ਼ਿਕਾਰ ਹੋਈਆਂ, ਜਦਕਿ ਇਨ੍ਹਾਂ ਚੋਂ 232 ਔਰਤਾਂ ਗੈਰ ਮੁਸਲਿਮ ਸਨ। ਸੂਤਰਾਂ ਅਨੁਸਾਰ ਇਹ ਹੈਰਾਨ ਕਰਨ ਵਾਲੇ ਅੰਕੜੇ ਤਿੰਨ ਵੱਡੇ ਹਸਪਤਾਲ ਜਿਨ੍ਹਾਂ ਪੋਸਟ ਗ੍ਰੈਜੂਏਟ ਮੈਡੀਕਲ ਕਾਲਜ, ਡਾਕਟਰ ਰੂਥ ਸਿਵਲ ਹਸਪਤਾਲ ਕਰਾਚੀ ਅਤੇ ਅਬਬਾਸੀ ਸ਼ਹੀਦ ਹਸਪਤਾਲ ਵਿਚ ਤਾਇਨਾਤ ਮੈਡੀਕਲ ਲੀਗਲ ਅਧਿਕਾਰੀਆਂ ਦੇ ਰਿਕਾਰਡ ਨਾਲ ਤਿਆਰ ਕੀਤੇ ਗਏ। ਜਦਕਿ ਮਾਹਿਰਾਂ ਦਾ ਕਹਿਣਾ ਹੈ ਕਿ ਕਈ ਕੇਸਾਂ ’ਚ ਲੋਕਾਂ ਨੇ ਬਦਨਾਮੀ ਦੇ ਡਰ ਨਾਲ ਸ਼ਿਕਾਇਤ ਹੀ ਨਹੀਂ ਕੀਤੀ ਅਤੇ ਚੁੱਪਚਾਪ ਇਹ ਦਰਦ ਸਹਿਣ ਕਰ ਗਏ। ਪੁਲਸ ਅਧਿਕਾਰੀਆਂ ਅਨੁਸਾਰ ਜਿੰਨਾਂ ਔਰਤਾਂ ਦਾ ਸਰੀਰਿਕ ਸ਼ੋਸ਼ਣ ਹੋਇਆ, ਉਨਾਂ ’ਚ 232 ਗੈਰ ਮੁਸਲਿਮ ਔਰਤਾਂ ਸ਼ਾਮਲ ਹਨ। ਪੁਲਸ ਅਧਿਕਾਰੀਆਂ ਦੇ ਰਿਕਾਰਡ ਦੇ ਅਨੁਸਾਰ ਬੀਤੇ ਸਾਲਾਂ ਦੇ ਮੁਕਾਬਲੇ ਕਰਾਚੀ ਦਾ ਇਹ ਅੰਕੜਾ ਬਹੁਤ ਜ਼ਿਆਦਾ ਰਿਹਾ। ਇਸ ਦੇ ਇਲਾਵਾ ਲੁੱਟਮਾਰ, ਕਤਲ ਅਤੇ ਗੋਲੀ ਮਾਰਨ ਦੇ ਕੇਸਾਂ ’ਚ ਵੀ ਰਿਕਾਰਡ ਵਾਧਾ ਦਰਜ ਹੋਇਆ।

Comment here