ਕਰਾਚੀ-ਪਾਕਿਸਤਾਨ ਵਿਚ ਅਗਵਾ ਦੇ ਮਾਮਲੇ ਵਧਦੇ ਜਾ ਰਹੇ ਹਨ। ਇਥੋਂ ਦੇ ਸਿੰਧ ਸੂਬੇ ’ਚ ਹਿੰਦੂ ਫਿਰਕੇ ਦੇ ਇਕ ਨਾਬਾਲਿਗ ਲੜਕੇ ਨੂੰ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਲੋਕਾਂ ਵਲੋਂ ਅਗਵਾ ਕਰ ਲਿਆ। ਸੂਤਰਾਂ ਅਨੁਸਾਰ ਪਾਕਿਸਤਾਨ ਦੇ ਸਿੰਧ ਸੂਬੇ ਦੇ ਸ਼ਹਿਰ ਕਰਾਚੀ ਵਿਚ ਹਿੰਦੂ ਫਿਰਕੇ ਦੇ ਇਕ ਨਾਬਾਲਿਗ ਮੁੰਡੇ ਨੂੰ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਲੋਕਾਂ ਨੇ ਉਸ ਦੀ ਰਿਹਾਇਸ਼ ਦੇ ਬਾਹਰ ਤੋਂ ਅਗਵਾ ਕਰ ਲਿਆ ਹੈ। ਪੁਲਸ ਅਤੇ ਪਰਿਵਾਰ ਵਾਲਿਆਂ ਦੇ ਮੁਤਾਬਕ ਘਟਨਾ ਬੀਤੇ ਦਿਨ ਦੇਰ ਸ਼ਾਮ ਦੀ ਹੈ। ਸੂਤਰਾਂ ਅਨੁਸਾਰ ਅਗਵਾ ਹੋਇਆ ਆਦੇਸ਼ ਕੁਮਾਰ ਆਪਣੇ ਗੁਆਂਢ ਦੇ ਦੋ ਦੋਸਤਾਂ ਦੇ ਨਾਲ ਆਪਣੇ ਘਰ ਦੇ ਸਾਹਮਣੇ ਖੇਡ ਰਿਹਾ ਸੀ। ਮੋਟਰਸਾਈਕਲ ਸਵਾਰ ਦੋ ਲੋਕਾਂ ਨੇ ਗਲੀ ਵਿਚ ਆ ਕੇ ਉਸ ਨੂੰ ਅਗਵਾ ਕਰ ਲਿਆ।
ਬੱਚੇ ਦੇ ਮਾਮਾ ਸਾਵਨ ਰਾਜ ਨੇ ਦੱਸਿਆ ਕਿ ਸ਼ੁਰੂਆਤ ਵਿਚ ਅਗਵਾਕਾਰਾਂ ਨੇ ਦੋ ਬੱਚਿਆਂ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਇਕ ਭੱਜਣ ਵਿਚ ਸਫਲ ਰਿਹਾ। ਇਸ ਲਈ ਦੋਸ਼ੀ ਆਦੇਸ਼ ਕੁਮਾਰ ਨੂੰ ਲੈ ਕੇ ਭੱਜ ਗਏ। ਅਗਵਾ ਕਰਨ ਵਾਲਿਆਂ ਨੇ ਪਿੱਛਾ ਕਰਨ ਵਾਲਿਆਂ ’ਤੇ ਗੋਲੀ ਵੀ ਚਲਾਈ, ਜਿਸ ਨਾਲ ਇਕ ਵਿਅਕਤੀ ਜ਼ਖ਼ਮੀ ਹੋ ਗਿਆ।ਲੋਕਾਂ ਨੇ 50 ਕਿਲੋਮੀਟਰ ਦੂਰ ਕੋਟ ਬੰਗਲਾਂ ਤੱਕ ਸ਼ੱਕੀ ਵਿਅਕਤੀਆਂ ਦਾ ਪਿੱਛਾ ਕੀਤਾ ਪਰ ਉਹ ਭੱਜਣ ਵਿਚ ਸਫਲ ਹੋ ਗਏ।
Comment here