ਅਪਰਾਧਸਿਆਸਤਖਬਰਾਂਦੁਨੀਆ

ਕਰਾਚੀ ਚ ਹਥੌੜੇ ਨਾਲ ਮੰਦਰ ਚ ਮੂਰਤੀ ਦੀ ਭੰਨਤੋੜ

ਕਰਾਚੀ-ਪਾਕਿਸਤਾਨ  ਵਿੱਚ ਘਟ ਗਿਣਤੀਆਂ ਦਹਿਸ਼ਤ ਦੇ ਮਹੌਲ ਵਿੱਚ ਜਿਉਂ ਰਹੀਆਂ ਹਨ, ਆਏ ਦਿਨ ਉਹਨਾਂ ਉਤੇ, ਉਹਨਾਂ ਦੇ ਘਰਾਂ, ਕਾਰੋਬਾਰਾਂ ਅਤੇ ਧਾਰਮਿਕ ਅਸਥਾਨਾਂ ਉਤੇ ਹਮਲੇ ਕੀਤੇ ਜਾ ਰਹੇ ਹਨ। ਹੁਣ ਫੇਰ ਇਥੇ ਹਿੰਦੂ ਮੰਦਰ ਵਿਚ ਤੋੜਫੋੜ ਦਾ ਮਾਮਲਾ ਸਾਹਮਣੇ ਆਇਆ ਹੈ। ਸੋਮਵਾਰ ਨੂੰ ਕਰਾਚੀ ਵਿੱਚ ਇੱਕ ਸ਼ੱਕੀ ਨੇ ਮੰਦਰ ਵਿੱਚ ਪ੍ਰਵੇਸ਼ ਕਰ ਕੇ ਮੂਰਤੀ ਨੂੰ ਨੁਕਸਾਨ ਪਹੁੰਚਾਇਆ। ਪਹਿਲਾਂ ਅਕਤੂਬਰ ਵਿਚ ਵੀ ਇਸੇ ਤਰ੍ਹਾਂ ਦੀ ਘਟਨਾ ਸਾਹਮਣੇ ਆਈ ਸੀ। ਉਸ ਸਮੇਂ ਅਣਜਾਣ ਚੋਰਾਂ ਨੇ ਸਿੰਧ ਪ੍ਰਾਂਤ ਵਿਚ ਇਕ ਮੰਦਰ ਨੂੰ ਅਪਵਿੱਤਰ ਕੀਤਾ ਸੀ। ਮੀਡੀਆ ਰਿਪੋਰਟਾਂ ਅਨੁਸਾਰ, ਕਰਾਚੀ ਦੀ ਰਣਛੋੜ ਲਾਈਨ ਇਲਾਕੇ ਵਿੱਚ ਇੱਕ ਸ਼ਖਸ ਸ਼ਾਮ ਸਮੇਂ ਦਾਖਲ ਹੋਇਆ ਅਤੇ ਭੰਨਤੋੜ ਕੀਤੀ। ਇਸ ਦੌਰਾਨ ਉਸ ਨੇ ਜੋਗ ਮਾਯਾ ਦੀ ਮੂਰਤੀ ਨੂੰ ਹਥੌੜੇ ਦੀ ਵਰਤੋਂ ਨਾਲ ਨੁਕਸਾਨ ਪਹੁੰਚਾਇਆ। ਹਾਲਾਂਕਿ, ਜਨਤਾ ਨੇ ਮੁਲਜ਼ਮ ਨੂੰ ਫੜ ਕੇ ਸਥਾਨਕ ਪੁਲਿਸ ਹਵਾਲੇ ਕਰ ਦਿੱਤਾ ਸੀ। ਮੀਡੀਆ ਰਿਪੋਰਟਾਂ ਵਿੱਚ ਦੱਸਿਆ ਗਿਆ ਹੈ ਕਿ ਮੁਲਜ਼ਮ ਵਿਰੁੱਧ ਧਾਰਮਿਕ ਭਾਵਲਾਵਾਂ ਨੂੰ ਠੇਸ ਪਹੁੰਚਾਉਣ ਦਾ ਕੇਸ ਦਰਜ ਕੀਤਾ ਗਿਆ ਹੈ।

ਭਾਰਤ ਵਿਚ ਇਸ ਘਟਨਾ ਦੀ ਨਿੰਦਾ ਹੋ ਰਹੀ ਹੈ। ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਇਸ ਘਟਨਾ ਦਾ ਦੋਸ਼ ਸਰਕਾਰ ‘ਤੇ ਲਾਇਆ ਹੈ। ਉਨ੍ਹਾਂ ਟਵੀਟ ਕੀਤਾ, ”ਕਰਾਚੀ ਪਾਕਿਸਤਾਨ ਵਿੱਚ ਇੱਕ ਹੋਰ ਹਿੰਦੂ ਮੰਦਰ ਨੂੰ ਅਪਵਿੱਤਰ ਕੀਤਾ ਗਿਆ। ਹਮਲਾਵਰਾਂ ਨੇ ਇਸ ਨੂੰ ਭੰਨ ਕੇ ਇਹ ਕਹਿੰਦੇ ਸਹੀ ਦੱਸਿਆ ਕਿ ‘ਇਹ ਇਬਾਦਤ ਲਾਇਕ ਨਹੀਂ ਹੈ।’ ਇਹ ਪਾਕਿਸਤਾਨ ਦੇ ਪਛੜੀਆਂ ਗਿਣਤੀਆਂ ਵਿਰੁੱਧ ਸਰਕਾਰ ਸਮਰਥਕ ਅੱਤਵਾਦ ਹੈ।’ ਇੱਕ ਹੋਰ ਟਵੀਟ ਵਿੱਚ ਉਨ੍ਹਾਂ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਤੋਂ ਮਾਮਲੇ ਨੂੰ ਵਿਸ਼ਵ ਪੱਧਰ ‘ਤੇ ਚੁਕਣ ਦੀ ਲਅਪੀਲ ਕੀਤੀ ਹੈ। ਅਕਤੂਬਰ ਵਿਚ ਵਾਪਰੀ ਘਟਨਾ ਵਿੱਚ ਅਣਪਛਾਤੇ ਚੋਰਾਂ ਨੇ ਸਿੰਧ ਪ੍ਰਾਂਤ ਸਥਿਤ ਹਨੂਮਾਨ ਦੇਵੀ ਮਾਤਾ ਮੰਦਰ ਨੂੰ ਅਪਵਿਤਰ ਕੀਤਾ। ਉਹ ਹਜ਼ਾਰਾਂ ਰੁਪਏ ਦੀ ਨਕਦੀ ਅਤੇ ਗਹਿਣੇ ਲੈ ਕੇ ਭੱਜ ਗਏ ਸਨ। ਏਜੰਸੀ ਅਨੁਸਾਰ, ਹਾਲ ਦੇ ਸਾਲਾਂ ਵਿੱਚ ਪਾਕਿਸਤਾਨ ਵਿੱਚ ਧਾਰਮਿਕ ਪਛੜੀਆਂ ਸ਼੍ਰੇਣੀਆਂ ਦੇ ਪੂਜਾ ਸਥਾਨਾਂ ‘ਤੇ ਹਮਲੇ ਵੱਧ ਗਏ ਹਨ। ਕੌਮਾਂਤਰੀ ਭਾਈਚਾਰੇ ਵੱਲੋਂ ਵੀ ਪਾਕਿਸਤਾਨ ਲੂੰ ਆਪਣੇ ਦੇਸ਼ ਵਿੱਚ ਪਛੜੀਆਂ ਸ਼੍ਰੇਣੀਆਂ ਦੇ ਹਿਤਾਂ ਦੀ ਰੱਖਿਆ ਨਾ ਕਰਨ ‘ਤੇ ਫਿਟਕਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Comment here