ਅਪਰਾਧਸਿਆਸਤਖਬਰਾਂਦੁਨੀਆ

ਕਰਾਚੀ ’ਚ ਪੱਤਰਕਾਰ ਅਗਵਾ, ਪਰਿਵਾਰ ਨੂੰ ਪੁਲੀਸ ’ਤੇ ਸ਼ੱਕ

ਕਰਾਚੀ-ਪੱਤਰਕਾਰ ਨਫੀਸ ਨਈਮ ਇਕ ਟੈਲੀਵਿਜ਼ਨ ਚੈਨਲ ਦਾ ਪੱਤਰਕਾਰ ਹੈ, ਉਸ ਨੂੰ ਕਰਾਚੀ ਦੇ ਨਾਜੀਮਾਬਾਦ ਇਲਾਕੇ ਤੋਂ ਸਾਦੇ ਕੱਪੜਿਆਂ ’ਚ ਆਏ ਲੋਕਾਂ ਨੇ ਅਗਵਾ ਕੀਤਾ ਹੈ। ਪੱਤਰਕਾਰ ਨੂੰ ਜਿਸ ਥਾਂ ਤੋਂ ਅਗਵਾ ਕੀਤਾ ਗਿਆ ਹੈ, ਉਹ ਇਲਾਕਾ ਪੱਤਰਕਾਰ ਦੀ ਰਿਹਾਇਸ਼ ਕੋਲ ਹੀ ਹੈ। ਪੁਲਸ ਅਧਿਕਾਰੀਆਂ ਅਨੁਸਾਰ ਉਕਤ ਪੱਤਰਕਾਰ ਕਿਸੇ ਵੀ ਪੁਲਸ ਸਟੇਸ਼ਨ ਵਿਚ ਨਹੀਂ ਹੈ। ਨਫੀਸ ਕੁਝ ਦਿਨਾਂ ਤੋਂ ਪੁਲਸ ਦੀ ਨਾਕਾਮੀ ਦੇ ਸਮਾਚਾਰ ਪ੍ਰਕਾਸ਼ਤ ਕਰ ਰਿਹਾ ਸੀ ਅਤੇ ਪੁਲਸ ਉਸ ਨੂੰ ਧਮਕੀਆਂ ਦੇ ਰਹੀ ਸੀ।ਪਰਿਵਾਰਿਕ ਮੈਂਬਰਾਂ ਦਾ ਦੋਸ਼ ਹੈ ਕਿ ਉਸ ਨੂੰ ਪੁਲਸ ਨੇ ਚੁੱਕਿਆ ਹੈ।

Comment here