ਅਪਰਾਧਸਿਆਸਤਖਬਰਾਂਦੁਨੀਆ

ਕਰਾਚੀ ’ਚ ਧਮਾਕੇ ਦੌਰਾਨ 4 ਲੋਕਾਂ ਦੀ ਮੌਤ, 6 ਜ਼ਖਮੀ

ਕਰਾਚੀ-ਇਥੋਂ ਦੇ ਸਥਾਨਕ ਮੀਡੀਆ ਨੇ ਪੁਲਸ ਅਤੇ ਬਚਾਅ ਅਧਿਕਾਰੀਆਂ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਕਰਾਚੀ ਦੇ ਉੱਤਰੀ ਨਾਜ਼ੀਮਾਬਾਦ ਇਲਾਕੇ ਵਿਚ ਇਕ ਧਮਾਕੇ ਵਿਚ ਘੱਟੋ-ਘੱਟ 4 ਲੋਕਾਂ ਦੀ ਮੌਤ ਹੋ ਗਈ ਅਤੇ ਦੋ ਔਰਤਾਂ ਸਮੇਤ 6 ਲੋਕ ਜ਼ਖਮੀ ਹੋ ਗਏ।  ਡੀ. ਆਈ. ਜੀ. ਵੈਸਟ ਜ਼ੋਨ ਨਾਸਿਰ ਆਫਤਾਬ ਨੇ ‘ਡੌਨ ਅਖ਼ਬਾਰ’ ਨੂੰ ਦੱਸਿਆ ਕਿ ਘਟਨਾ ਅਬਦੁੱਲਾ ਕਾਲਜ ਨੇੜੇ ਪੈਟਰੋਲ ਪੰਪ ’ਤੇ ਵਾਪਰੀ। ਪਾਕਿਸਤਾਨੀ ਪ੍ਰਕਾਸ਼ਨ ਮੁਤਾਬਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਧਮਾਕਾ ਫਿਊਲ ਸਟੇਸ਼ਨ ਦੇ ਇਲੈਕਟ੍ਰਿਕ ਰੂਮ ਵਿਚ ਹੋਇਆ ਅਤੇ ਇਸ ਦਾ ਪ੍ਰਭਾਵ ਆਲੇ-ਦੁਆਲੇ ਦੇ ਖੇਤਰਾਂ ਵਿਚ ਮਹਿਸੂਸ ਕੀਤਾ ਗਿਆ। ਪੁਲਸ ਅਧਿਕਾਰੀ ਨੇ ਵੀ ਮੌਤਾਂ ਅਤੇ ਜ਼ਖਮੀਆਂ ਦੀ ਗਿਣਤੀ ਦੀ ਪੁਸ਼ਟੀ ਕੀਤੀ। ਇਸ ਦਰਮਿਆਨ ਪੁਲਸ ਨੇ ਧਮਾਕੇ ਦੇ ਸਹੀ ਕਾਰਨਾਂ ਦਾ ਪਤਾ ਲਾਉਣ ਲਈ ਬੰਬ ਰੋਕੂ ਦਸਤੇ ਨੂੰ ਬੁਲਾਇਆ।
ਡੌਨ ਦੀ ਰਿਪੋਰਟ ਮੁਤਾਬਕ ਮ੍ਰਿਤਕਾਂ ਅਤੇ ਜ਼ਖਮੀਆਂ ਨੂੰ ਅੱਬਾਸੀ ਸ਼ਹੀਦ ਹਸਪਤਾਲ ਲੈ ਜਾਣ ਵਾਲੇ ਈਧੀ ਦੇ ਬੁਲਾਰੇ ਨੇ ਕਿਹਾ ਕਿ ਸਾਰੇ ਮ੍ਰਿਤਕ ਪੁਰਸ਼ ਸਨ। ਇਸ ਦਰਮਿਆਨ ਨਾਜ਼ੀਮਾਬਾਦ ਪੁਲਸ ਦੇ ਐੱਸ. ਐੱਚ. ਓ. ਅਯਾਜੁਦੀ ਨੇ ਕਿਹਾ ਕਿ ਉੱਤਰੀ ਨਜ਼ੀਮਾਬਾਦ, ਬਲਾਕ-ਏ ਵਿਚ ਇਕ ਬਾਇਕੋ ਪੈਟਰੋਲ ਪੰਪ ’ਤੇ ਇਕ ਸਿਲੰਡਰ ਧਮਾਕਾ ਹੋਇਆ ਸੀ। ਉਨ੍ਹਾਂ ਨੇ ਮ੍ਰਿਤਕਾਂ ਵਿਚੋਂ ਇਕ ਦੀ ਪਹਿਚਾਣ 50 ਸਾਲਾ ਸੁਲਤਾਨ ਇਮਰਾਨ ਦੇ ਰੂਪ ਵਿਚ ਕੀਤੀ ਹੈ। ਡੌਨ ਦੀ ਰਿਪੋਰਟ ਮੁਤਾਬਕ 3 ਹੋਰ ਲੋਕਾਂ ਦੀ ਪਹਿਚਾਣ ਹੋ ਸਕੀ ਹੈ, ਉਨ੍ਹਾਂ ਦੀ ਉਮਰ 30 ਤੋਂ 50 ਸਾਲ ਦਰਮਿਆਨ ਹੈ। ਅਧਿਕਾਰੀ ਨੇ ਬਾਕੀ ਜ਼ਖਮੀਆਂ ਦੀ ਪਹਿਚਾਣ 30 ਸਾਲਾ ਅਬਦੁੱਲ ਵਹੀਦ, 35 ਸਾਲਾ ਸੋਹੇਲ ਇਸ਼ਾਕ, ਆਬਿਦ ਮੁਹੰਮਦ ਅਤੇ 24 ਸਾਲਾ ਵਕਾਰ ਸਿੱਦੀਕ ਦੇ ਰੂਪ ’ਚ ਕੀਤੀ ਹੈ। ਪੁਲਸ ਘਟਨਾ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਜ਼ਖਮੀਆਂ ਵਿਚੋਂ ਦੋ ਔਰਤਾਂ ਆਲੀਆ ਹੁਮਾਯੂੰ ਅਤੇ 21 ਸਾਲਾ ਹੁਮੇਰਾ ਵਕਾਰ ਸ਼ਾਮਲ ਹਨ।

Comment here