ਅਪਰਾਧਖਬਰਾਂਦੁਨੀਆ

ਕਰਾਚੀ ਚ ਚੀਨੀ ਨਾਗਰਿਕ ਦਾ ਕਤਲ

ਕਰਾਚੀ -ਹਾਲੇ ਚੀਨ ਦੇ ਨਾਗਰਿਕਾਂ ਦੀ ਪਾਕਿਸਤਾਨ ਦੀ ਸਰ ਜ਼ਮੀਂ ਤੇ ਬੰਬ ਧਮਾਕੇ ਚ ਮਾਰੇ ਜਾਣ ਦੀ ਖਬਰ ਠੰਡੀ ਨਹੀਂ ਸੀ ਪਈ ਕਿ ਹੁਣ ਕਰਾਚੀ ਵਿਚ  ਹੋਏ ਇਕ ਹਮਲੇ ਵਿਚ ਇਕ ਚੀਨੀ ਨਾਗਰਿਕ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲਸ ਡਿਪਟੀ ਇੰਸਪੈਕਟਰ ਜਨਰਲ ਜਾਵੇਦ ਅਕਬਰ ਰਿਆਜ ਨੇ ਇਸ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਮਲਾ ਜਿਹੜੇ ਸ਼ਖਸ ‘ਤੇ ਹੋਣਾ ਸੀ, ਉਸ ਦੇ ਨਾਲ ਇਕ ਹੋਰ ਚੀਨੀ ਨਾਗਰਿਕ ਵੀ ਸੀ ਜੋ ਕਿ ਕਰਾਚੀ ਦੇ ਉਦਯੋਗਿਕ ਖੇਤਰ ਜਾ ਰਹੇ ਸਨ। ਇਸੇ ਦੌਰਾਨ ਉਹਨਾਂ ‘ਤੇ ਹਮਲਾ ਕੀਤਾ ਗਿਆ ਅਤੇ ਇਸ ਵਿਚ ਚੀਨੀ ਨਾਗਰਿਕ ਦੀ ਮੌਤ ਹੋ ਗਈ। ਰਿਆਜ ਨੇ ਦੱਸਿਆ ਕਿ ਮੋਟਰਸਾਈਕਲ ‘ਤੇ ਫੇਸ ਮਾਸਕ ਪਹਿਨੇ ਦੋ ਲੋਕਾਂ ਨੇ ਘਟਨਾ ਨੂੰ ਅੰਜਾਮ ਦਿੱਤਾ।  ਇਹ ਲੋਕ ਬਿਨਾਂ ਪੁਲਸ ਐਸਕੋਰਟ ਦੇ ਯਾਤਰਾ ਕਰ ਰਹੇ ਸਨ। ਕਿਸੇ ਸਮੂਹ ਜਾਂ ਵਿਅਕਤੀ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਇਸ ਘਟਨਾ ਤੇ ਟਿਪਣੀ ਕਰਦਿਆਂ ਬੀਜਿੰਗ ਵਿਚ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜਿਯਨ ਨੇ ਇਸ ਘਟਨਾ ਨੂੰ ਇਕ ਵੱਖਰਾ ਮਾਮਲਾ ਦੱਸਿਆ। ਕਿਹਾ ਕਿ ਸਾਨੂੰ ਪਾਕਿਸਤਾਨ ਵੱਲੋਂ ਚੀਨੀ ਨਾਗਰਿਕਾਂ ਦੀ ਸੁਰੱਖਿਆ ਅਤੇ ਪਾਕਿਸਤਾਨ ਵਿਚ ਜਾਇਦਾਦ ਸੁਰੱਖਿਆ ‘ਤੇ ਪੂਰਾ ਭਰੋਸਾ ਹੈ।

 

Comment here