ਅਪਰਾਧਸਿਆਸਤਖਬਰਾਂਦੁਨੀਆ

ਕਰਾਚੀ ‘ਚ ਆਤਮਘਾਤੀ ਹਮਲਾ, 3 ਚੀਨੀ ਨਾਗਰਿਰਾਂ ਸਣੇ 4 ਮੌਤਾਂ

ਕਰਾਚੀ-ਕਰਾਚੀ ਯੂਨੀਵਰਸਿਟੀ ਦੇ ਕਨਫਿਊਸੀਅਸ ਇੰਸਟੀਚਿਊਟ ਦੇ ਬਾਹਰ ਮੰਗਲਵਾਰ ਬਾਅਦ ਦੁਪਹਿਰ ਢਾਈ ਵਜੇ ਆਤਮਘਾਤੀ ਹਮਲੇ ਵਿਚ ਤਿੰਨ ਚੀਨੀ ਨਾਗਰਿਕਾਂ ਸਣੇ ਚਾਰ ਵਿਅਕਤੀ ਮਾਰੇ ਗਏ | ਪਾਬੰਦੀਸ਼ੁਦਾ ਬਲੋਚ ਲਿਬਰੇਸ਼ਨ ਆਰਮੀ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ | ਮਾਰੇ ਜਾਣ ਵਾਲੇ ਚੀਨੀਆਂ ਵਿਚ ਇੰਸਟੀਚਿਊਟ ਦੇ ਡਾਇਰੈਕਟਰ ਹੁਆਂਗ ਗੁਈਪਿੰਗ, ਡਿੰਗ ਮੁਪੇਂਗ ਤੇ ਚੇਨ ਸਾਈ ਹਨ, ਜਦਕਿ ਚੌਥਾ ਡਰਾਈਵਰ ਖਾਲਿਦ ਸੀ | ਦੋ ਜ਼ਖਮੀਆਂ ਦੀ ਪਛਾਣ ਵਾਂਗ ਯੂਕਿੰਗ ਤੇ ਹਾਮਿਦ ਵਜੋਂ ਹੋਈ ਹੈ | ਚਿੱਟੇ ਰੰਗ ਦੀ ਵੈਨ ਚੀਨੀਆਂ ਨੂੰ ਲੈ ਕੇ ਆਈ ਤੇ ਜਦੋਂ ਉਹ ਇੰਸਟੀਚਿਊਟ ਦੇ ਬਾਹਰ ਪੁੱਜੀ ਤਾਂ ਇਕ ਬੁਰਕੇ ਵਾਲੀ ਔਰਤ ਨੇ ਖੁਦ ਨੂੰ ਉਡਾ ਲਿਆ | ਧਮਾਕੇ ਨਾਲ ਵੈਨ ਵੀ ਤਬਾਹ ਹੋ ਗਈ |

Comment here