ਖਬਰਾਂਮਨੋਰੰਜਨ

ਕਰਵਾ ਚੌਥ ਦੀਆਂ ਰੌਣਕਾਂ…

ਅੱਜ ਦੇਸ਼ ਭਰ ’ਚ ਕਰਵਾ ਚੌਥ ਮਨਾਇਆ ਜਾ ਰਿਹਾ ਹੈ। ਸੁਹਾਣਗਾਂ ਆਪਣੇ ਪਤੀ ਦੀ ਲੰਮੀ ਉਮਰ ਲਈ ਵਰਤ ਰੱਖ ਰਹੀਆਂ ਹਨ, ਬਜ਼ਾਰਾਂ ਵਿਚ ਖੂਬ ਰੌਣਕਾਂ ਹਨ। ਮੰਦਰਾਂ ਵਿੱਚ ਵੀ ਔਰਤਾਂ ਆਪਣੇ ਪਤੀ ਦੀ ਤੰਦਰੁਸਤੀ ਤੇ ਲੰਮੀ ਉਮਰ ਲਈ ਪੂਜਾ ਅਰਚਨਾ ਕਰ ਰਹੀਆਂ ਹਨ। ਇਸ ਤੋਂ ਇਲਾਵਾ ਕਰਵਾ ਚੌਥ ਨੂੰ ਲੈ ਕੇ ਬਾਲੀਵੁੱਡ ਵਿਚ ਵੀ ਰੌਣਕ ਹੈ, ਇਸ ਵਾਰ ਕਈ ਇਥੇ ਨਵੇਂ ਵਿਆਹੇ ਜੋੜੇ ਵੀ ਕਰਵਾ ਚੌਥ ਮਨਾ ਰਹੇ ਹਨ-

ਆਲੀਆ ਭੱਟ-ਰਣਬੀਰ ਕਪੂਰ

ਪੰਜ ਸਾਲ ਦੇ ਲੰਮੇ ਰਿਸ਼ਤੇ ਤੋਂ ਬਾਅਦ ਆਲੀਆ-ਰਣਬੀਰ ਦਾ ਇਸ ਸਾਲ ਅਪ੍ਰੈਲ ’ਚ ਵਿਆਹ ਦੇ ਬੰਧਨ ’ਚ ਬੱਝ ਗਏ ਅਤੇ ਕੁਝ ਮਹੀਨਿਆਂ ’ਚ ਇਹ ਐਲਾਨ ਕੀਤਾ ਗਿਆ ਕਿ ਦੋਵੇਂ ਮਾਤਾ-ਪਿਤਾ ਵੀ ਬਣਨ ਜਾ ਰਹੇ ਹਨ। ਅਜਿਹੇ ’ਚ ਉਨ੍ਹਾਂ ਦਾ ਪਹਿਲਾ ਕਰਵਾ ਚੌਥ ਹੋਰ ਵੀ ਖ਼ਾਸ ਹੋਣ ਵਾਲਾ ਹੈ।

ਕੈਟਰੀਨਾ ਕੈਫ਼-ਵਿੱਕੀ ਕੌਸ਼ਲ

ਕੈਟਰੀਨਾ ਕੈਫ਼ ਦਾ ਵੀ ਇਹ ਪਹਿਲਾ ਕਰਵਾ ਚੌਥ ਹੋਵੇਗਾ। ਪਿਛਲੇ ਸਾਲ ਦਸੰਬਰ ’ਚ ਅਦਾਕਾਰਾ  ਨੇ ਰਾਜਸਥਾਨ ਦੇ ਸਵਾਈ ਮਾਧੋਪੁਰ ’ਚ ਵਿੱਕੀ ਕੌਸ਼ਲ ਨਾਲ ਵਿਆਹ ਕੀਤਾ ਸੀ। ਵਿਆਹ ਦੌਰਾਨ ਸ਼ਾਨਦਾਰ ਝਲਕ ਦੇਖ ਕੇ ਹਰ ਕੋਈ ਦੰਗ ਰਹਿ ਗਿਆ। ਹੁਣ ਉਹ ਵਿੱਕੀ ਦੇ ਪਰਿਵਾਰ ਨਾਲ ਇਹ ਤਿਉਹਾਰ ਮਨਾਉਣ ਲਈ ਤਿਆਰ ਹੈ।

ਰਿਚਾ ਚੱਢਾ-ਅਲੀ ਫ਼ੈਜ਼ਲ

ਬਾਲੀਵੁੱਡ ਅਦਾਕਾਰਾ ਰਿਚਾ ਚੱਢਾ ਅਤੇ ਅਲੀ ਫ਼ਜ਼ਲ ਦਾ ਹਾਲ ਹੀ ’ਚ ਵਿਆਹ ਹੋਇਆ ਹੈ। ਹੁਣ ਦੋਵੇਂ ਪਤੀ-ਪਤਨੀ ਬਣ ਗਏ ਹਨ। ਲਗਭਗ 10 ਸਾਲ ਤੱਕ ਇਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਜੋੜਾ ਹਮੇਸ਼ਾ ਲਈ ਇਕ-ਦੂਜੇ ਦੇ ਬਣ ਗਏ। ਜੋੜੇ ਦਾ ਵਿਆਹ ਸ਼ਾਨਦਾਰ ਹੋਇਆ ਹੈ।  ਜੋੜੇ ਨੇ ਵਿਆਹ ਸ਼ਾਹੀ ਪਹਿਰਾਵੇ ’ਚ ਕਰਵਾਇਆ ਸੀ। ਰਿਚਾ ਚੰਡਾ ਦਾ ਵੀ ਇਹ ਪਹਿਲਾ ਕਰਵਾਚੌਥ ਹੋਵੇਗਾ।

ਮੌਨੀ ਰਾਇਲ-ਸੂਰਜ ਨੰਬੀਆਰ 

ਮੌਨੀ ਰਾਏ ਆਪਣੇ ਬੋਲਡ ਅੰਦਾਜ਼ ਨਾਲ ਹਮੇਸ਼ਾ ਪ੍ਰਸ਼ੰਸਕਾਂ ਦਾ ਦਿਲ ਜਿੱਤਦੀ ਆ ਰਹੀ ਹੈ। ਅਦਾਕਾਰਾ ਹਾਲ ਹੀ ’ਚ ਫ਼ਿਲਮ ‘ਬ੍ਰਹਮਾਸਤਰ’ ‘ਚ ਆਪਣੀ ਦਮਦਾਰ ਅਦਾਕਾਰੀ ਨਾਲ ਨਜ਼ਰ ਆਈ ਹੈ। ਅਦਾਕਾਰਾ ਨੇ ਫ਼ਿਲਮ ’ਚ ਵੀ ਕਾਫ਼ੀ ਸੁਰਖੀਆਂ ਬਟੋਰੀਆਂ ਹਨ। ਇਸ ਵਾਰ ਮੌਨੀ ਰਾਏ ਦਾ ਕਰਵਾਚੌਥ ਦੀ ਲੁੱਕ ਦੇਖਣ ਲਈ ਪ੍ਰਸ਼ੰਸਕ ਉਤਸ਼ਾਹਿਤ ਹਨ ਅਤੇ ਮੌਨੀ ਪਤੀ ਸੂਰਜ ਨਾਂਬਿਆਰ ਬਿਜ਼ਨੈੱਸਮੈਨ ਨਾਲ ਪਹਿਲਾ ਕਰਵਾ ਚੌਥ ਮਨਾਏਗੀ। ਦੋਵਾਂ ਦਾ ਇਸ ਸਾਲ ਜਨਵਰੀ ‘ਚ ਵਿਆਹ ਕੀਤਾ ਸੀ।

ਸ਼ਿਬਾਨੀ ਦਾਂਡੇਕਰ-ਫ਼ਰਹਾਨ ਅਖ਼ਤਰ

ਇਹ ਸ਼ਿਬਾਨੀ ਦਾਂਡੇਕਰ ਦਾ ਵੀ ਪਹਿਲਾ ਕਰਵਾ ਚੌਥ ਹੋਵੇਗਾ। ਅਦਾਕਾਰਾ ਦਾ ਵਿਆਹ ਫ਼ਰਵਰੀ ’ਚ ਅਦਾਕਾਰ ਫ਼ਰਹਾਨ ਅਖ਼ਤਰ ਨਾਲ ਹੋਇਆ ਸੀ। ਦੋਵਾਂ ਨੇ ਲੰਬੇ ਸਮੇਂ ਤੱਕ ਇਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਆਪਣੇ ਰਿਸ਼ਤੇ ਨੂੰ ਅੱਗੇ ਵਧਾਉਣ ਦਾ ਫ਼ੈਸਲਾ ਕੀਤਾ।

ਕਰਿਸ਼ਮਾ ਤੰਨਾ-ਵਰੁਣ ਬਾਂਗਰਾ

ਕਰਿਸ਼ਮਾ ਤੰਨਾ ਨੇ ਵੀ ਫ਼ਰਵਰੀ ’ਚ ਰੀਅਲ ਅਸਟੇਟ ਕਾਰੋਬਾਰੀ ਵਰੁਣ ਬਾਂਗਰਾ ਨਾਲ ਵਿਆਹ ਕੀਤਾ ਸੀ। ਜੋੜਾ ਆਪਣਾ ਪਹਿਲਾ ਕਰਵਾ ਚੌਥ ਮਨਾਉਣ ਲਈ ਵੀ ਤਿਆਰ ਹੈ। ਇਹ ਦਿਨ ਇਸ ਜੋੜੇ ਲਈ ਬਹੁਤ ਖ਼ਾਸ ਹੋਣ ਵਾਲਾ ਹੈ।

ਅੰਕਿਤਾ ਲੋਖੰਡੇ-ਵਿੱਕੀ ਜੈਨ

ਅੰਕਿਤਾ ਲੋਖੰਡੇ ਹਰ ਤਿਉਹਾਰ ਨੂੰ ਧੂਮਧਾਮ ਨਾਲ ਮਨਾਉਣ ਲਈ ਜਾਣੀ ਜਾਂਦੀ ਹੈ। ਅਦਾਕਾਰਾ ਦਾ ਇਸ ਪਤੀ ਵਿੱਕੀ ਜੈਨ ਲਈ ਕਰਵਾਚੌਥ ਮਨਾਉਣ ਵਾਲੀ ਹੈ। ਇਹ ਉਸਦਾ ਪਹਿਲਾ ਕਰਵਾ ਚੌਥ ਸ਼ਾਨਦਾਰ ਹੋਣ ਵਾਲਾ ਹੈ। ਪਿਛਲੇ ਸਾਲ ਦਸੰਬਰ ’ਚ ਦੋਵਾਂ ਵਿਆਹ ਦੇ ਬੰਧਨ ’ਚ ਬੱਝੇ ਸਨ।

Comment here