ਇੱਕ ਮੁਲਜ਼ਮ ਬਾਰਵੀਂ ਦਾ ਵਿਦਿਆਰਥੀ
ਚੰਡੀਗੜ-ਲੰਘੇ ਦਿਨ ਕਰਨਾਲ ਵਿੱਚ ਅੱਤਵਾਦੀ ਸਰਗਰਮੀਆਂ ਦੇ ਸ਼ੱਕ ਵਿੱਚ ਚਾਰ ਪੰਜਾਬੀ ਨੌਜਵਾਨਾਂ ਨੂੰ ਕਾਬੂ ਅਸਲੇ ਸਮੇਤ ਕਾਬੂ ਕੀਤਾ ਗਿਆ ਸੀ, ਇਸ ਮਗਰੋਂ ਪੰਜਾਬ ਵਿੱਚ ਵੀ ਗ੍ਰਿਫਤਾਰੀਆਂ ਦੀ ਦੌਰ ਸ਼ੁਰੂ ਹੋ ਗਿਆ ਹੈ। ਸੀਆਈਏ ਸਟਾਫ ਫਰੀਦਕੋਟ ਨੇ ਮੁਲਜ਼ਮਾਂ ਦੇ ਇੱਕ ਰਿਸ਼ਤੇਦਾਰ ਨੂੰ ਗ੍ਰਿਫਤਾਰ ਕੀਤਾ ਹੈ। ਇਸ ਨੌਜਵਾਨ ਦੀ ਸ਼ਨਾਖਤ ਜਸ਼ਨਪ੍ਰੀਤ ਵਜੋਂ ਹੋਈ ਹੈ। ਜਸ਼ਨਪ੍ਰੀਤ ਦੇ ਪਿਤਾ ਬੂਟਾ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ 8.30 ਵਜੇ ਪੁਲਿਸ ਸਾਡੇ ਘਰ ਆਈ ਹੈ ਤੇ ਉਹ ਸਾਡੇ ਮੁੰਡੇ ਨੂੰ ਨਾਲ ਲੈ ਗਏ। ਉਸ ਦੀ ਉਮਰ 18 ਸਾਲ ਹੈ ਤੇ ਬਾਰ੍ਹਵੀਂ ਜਮਾਤ ਵਿੱਚ ਪੜ੍ਹਦਾ ਹੈ। ਜਸ਼ਨ ਦੀ ਮਾਂ ਨੇ ਕਿਹਾ ਕਿ ਸਾਡੇ ਬੱਚੇ ਦਾ ਕਿਸੇ ਵੀ ਘਟਨਾ ਵਿੱਚ ਕੋਈ ਹੱਥ ਨਹੀਂ ਹੈ ਤੇ ਨਾਜਾਇਜ ਫਸਾਇਆ ਜਾ ਰਿਹਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਜਸ਼ਨ ਦਾ ਬਾਰ੍ਹਵੀਂ ਜਮਾਤ ਦਾ ਪੇਪਰ ਸੀ ਪਰ ਪੁਲਿਸ ਉਸ ਨੂੰ ਗ੍ਰਿਫਤਾਰ ਕਰ ਕੇ ਲੈ ਗਈ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਹ ਪੱਬਜੀ ਖੇਡਦਾ ਸੀ। ਉਸ ਵਿੱਚ ਇਨ੍ਹਾਂ ਦਾ ਆਪਸੀ ਤਾਲਮੇਲ ਹੋਇਆ ਸੀ। ਸਾਨੂੰ ਇਸ ਬਾਰੇ ਨਹੀਂ ਪਤਾ ਕਿ ਇਹ ਪੱਬਜੀ ਵਿੱਚ ਕੀ ਹੈ ਤੇ ਉਹ ਕੌਣ ਹਨ। ਜਸ਼ਨ ਦੇ ਪਿਤਾ ਨੇ ਕਿਹਾ ਕਿ ਸਾਡੇ ਘਰ ਕੋਈ ਨਹੀਂ ਆਇਆ। ਮੇਰਾ ਇਕਲੌਤਾ ਪੁੱਤਰ ਹੈ। ਸਿਰਫ ਜਿੰਮ ਜਾਂਦਾ ਸੀ, ਹੋਰ ਕਿਤੇ ਵੀ ਮੇਰਾ ਪੁੱਤਰ ਨਹੀਂ ਜਾਂਦਾ ਸੀ। ਜਸ਼ਨ ਦੇ ਪਿਤਾ ਚੌਕੀਦਾਰੀ ਦਾ ਕੰਮ ਕਰਦੇ ਹਨ। ਪਿਤਾ ਨੇ ਦੱਸਿਆ ਕਿ ਡੇਢ ਮਹੀਨਾ ਪਹਿਲਾਂ ਮੇਰੇ ਭਾਣਜੇ ਨਾਲ ਹਜ਼ੂਰ ਸਾਹਿਬ ਗਿਆ ਸੀ। ਪਰਿਵਾਰ ਨੇ ਕੱਲ ਕਰਨਾਲ ਚ ਫੜੇ ਗਏ ਗੁਰਪ੍ਰੀਤ ਤੇ ਅਮਨਦੀਪ (ਦੀਪਾ) ਨਾਲ ਰਿਸ਼ਤੇਦਾਰੀ ਹੋਣ ਦੀ ਗੱਲ ਕਬੂਲੀ ਹੈ ਪਰ ਜਸ਼ਨ ਦੇ ਪਿਤਾ ਨੇ ਕਿਹਾ ਹੈ ਕਿ ਸਾਡਾ ਉਨ੍ਹਾਂ ਨਾਲ ਕੋਈ ਵੀ ਆਉਣਾ-ਜਾਣਾ ਜਾ ਆਪਸੀ ਮੇਲ ਮਿਲਾਪ ਨਹੀਂ ਹੈ।
Comment here