ਹਾੜੀ ਦੀਆਂ ਫਸਲਾਂ ਦੇ ਐਮਐਸਪੀ ਚ ਵਾਧਾ
ਕਰਨਾਲ-ਹਰਿਆਣਾ ਦੇ ਕਰਨਾਲ ਵਿਚ ਮਿੰਨੀ ਸਕੱਤਰੇਤ ਅੱਗੇ ਕਿਸਾਨਾਂ ਦਾ ਧਰਨਾ ਅੱਜ ਵੀ ਜਾਰੀ ਹੈ, ਪਰਸ਼ਾਸਨ ਨਾਲ ਗਿਆਰਾਂ ਮੈੰਬਰੀ ਵਫਦ ਦੀ ਅੱਜ ਵੀ ਤਿੰਨ ਪੜਾਅ ਦੀ ਬੈਠਕ ਹੋਈ, ਜੋ ਬੇਨਤੀਜਾ ਰਹੀ। ਪ੍ਰਸ਼ਾਸਨ ਨਾਲ ਬੈਠਕ ਤੋਂ ਬਾਅਦ ਕਿਸਾਨ ਆਗੂਆਂ ਨੇ ਦੱਸਿਆ ਕਿ ਸਰਕਾਰ ਮੰਗਾਂ ਮੰਨਣ ਲਈ ਤਿਆਰ ਨਹੀਂ, ਸਰਕਾਰ ਕਿਸਾਨਾਂ ਦਾ ਸਿਰ ਫੋੜਨ ਵਾਲਾ ਨਿਰਦੇਸ਼ ਦੇਣ ਵਾਲੇ ਐਸ ਡੀ ਐਮ ਅਤੇ ਹੋਰ ਦੋਸ਼ੀ ਅਧਿਕਾਰੀਆਂ ਨੂੰ ਬਰਖਾਸਤ ਕਰਨਾ ਤਾਂ ਦੂਰ ਸਸਪੈਂਡ ਕਰਨ ਨੂੰ ਵੀ ਤਿਆਰ ਨਹੀਂ, ਨਾ ਹੀ ਕਰਨਾਲ ਲਾਠੀਚਾਰਜ ਕਾਰਨ ਜਾਨ ਗਵਾ ਗਏ ਕਿਸਾਨ ਦੇ ਪਰਿਵਾਰ ਨੂੰ ਨੌਕਰੀ, ਤੇ ਸਾਰੇ ਪੀੜਤ ਕਿਸਾਨਾਂ ਨੂੰ ਦੋ ਦੋ ਲੱਖ ਮੁਆਵਜ਼ਾ ਦੇਣ ਵਾਲੀ ਮੰਗ ਵੀ ਕਿਸਾਨਾਂ ਦੀ ਪੂਰੀ ਨਹੀਂ ਹੋਈ, ਇਸ ਕਰਕੇ ਧਰਨਾ ਜਾਰੀ ਰਹੇਗਾ।
ਐਸ ਜੀ ਪੀ ਸੀ ਵਲੋਂ ਲੰਗਰ
ਕਰਨਾਲ ਮੋਰਚੇ ਲਈ ਸ਼੍ਰੋਮਣੀ ਕਮੇਟੀ ਵੱਲੋਂ ਲੰਗਰ ਦੀ ਸੇਵਾ ਮੁਹੱਈਆ ਕੀਤੀ ਜਾ ਰਹੀ ਹੈ। ਇਸ ਬਾਰੇ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦਸਿਆ ਕਿ ਬੀਤੇ ਦਿਨ ਉਨ੍ਹਾਂ ਨੂੰ ਗੁਰਨਾਮ ਸਿੰਘ ਚਡੂਨੀ ਦਾ ਫੋਨ ਆਇਆ ਸੀ ਅਤੇ ਚਡੂਨੀ ਨੇ ਉਨ੍ਹਾਂ ਨੂੰ ਕਰਨਾਲ ਮੋਰਚੇ ਬਾਰੇ ਜਾਣਕਾਰੀ ਦਿੰਦਿਆਂ ਲੰਗਰ ਪਾਣੀ ਦਾ ਬੰਦੋਬਸਤ ਕਰਨ ਦੀ ਅਪੀਲ ਕੀਤੀ ਸੀ, ਇਸ ਤੇ ਉਹਨਾਂ ਤੁਰੰਤ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਨੂੰ ਕਿਸਾਨਾਂ ਲੀ ਲੰਗਰ ਪਾਣੀ ਦਾ ਪ੍ਰਬੰਧ ਕਰਵਾਉਣ ਦੀ ਬੇਨਤੀ ਕੀਤੀ। ਸੁਖਬੀਰ ਨੇ ਕਿਹਾ ਕਿ ਅਸੀਂ ਅੰਦੋਲਨ ਕਰ ਰਹੇ ਕਿਸਾਨਾਂ ਤੱਕ ਲੋੜੀਂਦੀਆਂ ਸੇਵਾਵਾਂ ਪਹੁੰਚਾ ਰਹੇ ਹਾਂ ਅਤੇ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਸੰਘਰਸ਼ ਕਰਨ ਲਈ ਵਚਨਬੱਧ ਹਾਂ।
ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਗੁਰਨਾਮ ਸਿੰਘ ਚਡੂਨੀ ਨੇ ਆਖਿਆ ਹੈ ਕਿ ਉਨ੍ਹਾਂ ਦੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਰਨਾਲ ਮੋਰਚੇ ’ਤੇ ਲੰਗਰ ਸੰਬੰਧੀ ਕੋਈ ਗੱਲਬਾਤ ਨਹੀਂ ਹੋਈ ਹੈ। ਚਡੂਨੀ ਨੇ ਕਿਹਾ ਹੈ ਕਿ ਗੁਰਦੁਆਰਾ ਸਾਹਿਬਾਨ ਵਲੋਂ ਲੰਗਰ ਦੀ ਸੇਵਾ ਪਹਿਲਾਂ ਵੀ ਚੱਲਦੀ ਰਹੀ ਹੈ ਅਤੇ ਹੁਣ ਵੀ ਚੱਲ ਰਹੀ ਹੈ।
ਕੇਂਦਰ ਨੇ ਐਮ ਐਸ ਪੀ ਚ ਕੀਤਾ ਵਾਧਾ
ਕਿਸਾਨ ਅੰਦੋਲਨ ਨੂੰ ਹੋਰ ਤੇਜ਼ ਕਰਨ ਦੇ ਕਿਸਾਨ ਸੰਗਠਨਾਂ ਦੇ ਯਤਨਾਂ ਦੇ ਦਰਮਿਆਨ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਮੀਟਿੰਗ ਵਿੱਚ ਕਣਕ, ਛੋਲੇ, ਦਾਲ, ਸਰ੍ਹੋਂ ਸਮੇਤ ਸਾਰੀਆਂ ਹਾੜ੍ਹੀ ਦੀਆਂ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਵਧਾਉਣ ਦਾ ਫੈਸਲਾ ਕੀਤਾ ਗਿਆ। ਕਣਕ ਦਾ ਐਮਐਸਪੀ 40 ਰੁਪਏ ਪ੍ਰਤੀ ਕੁਇੰਟਲ ਵਧਾ ਕੇ 2015 ਰੁਪਏ , ਛੋਲਿਆਂ ਦਾ 130 ਰੁਪਏ, ਸਰ੍ਹੋਂ ਦਾ ਐਮ ਐਸ ਪੀ 400 ਰੁਪਏ ਵਧਾਇਆ ਹੈ, ਜੌਂ ਦਾ ਐਮਐਸਪੀ 35 ਰੁਪਏ ਵਧਾ ਕੇ 1635 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ।ਦਾਲਾਂ ਦੇ ਘੱਟੋ -ਘੱਟ ਸਮਰਥਨ ਮੁੱਲ ਵਿੱਚ 400 ਰੁਪਏ ਦਾ ਵਾਧਾ ਕਰਨ ਤੋਂ ਬਾਅਦ ਇਹ ਵੱਧ ਕੇ 5,500 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ। ਕੇਸਰ ਦੇ ਐਮਐਸਪੀ ਨੂੰ 114 ਰੁਪਏ ਵਧਾ ਕੇ 5,441 ਰੁਪਏ ਪ੍ਰਤੀ ਕੁਇੰਟਲ ਕਰਨ ਦਾ ਫੈਸਲਾ ਕੀਤਾ ਗਿਆ ਹੈ।ਅਧਿਕਾਰਤ ਜਾਣਕਾਰੀ ਵਿੱਚ ਕਿਹਾ ਗਿਆ ਹੈ ਕਿ ਸੀਸੀਈਏ ਨੇ 2021-22 ਫਸਲੀ ਸਾਲ ਅਤੇ 2022-23 ਦੇ ਮਾਰਕੀਟਿੰਗ ਸੀਜ਼ਨ ਲਈ ਛੇ ਹਾੜ੍ਹੀ ਫਸਲਾਂ ਦੇ ਐਮਐਸਪੀ ਵਿੱਚ ਵਾਧਾ ਕੀਤਾ ਹੈ।
Comment here