ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਕਰਨਲ ਸੰਧੂ ਦੇ 30 ਏਕੜ ਦੇ ਫਾਰਮ ਹਾਊਸ ‘ਤੇ ਕਾਰਵਾਈ

ਮੋਹਾਲੀ- ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਪੰਚਾਇਤੀ ਜ਼ਮੀਨ ਤੋਂ ਕਬਜ਼ੇ ਹਟਵਾਉਣ ਵਾਲੀ ਮੁਹਿੰਮ ਤਹਿਤ ਮੋਹਾਲੀ ਦੇ ਕਰੋਰਾਂ ਅਤੇ ਮਸੂਲ ‘ਚ ਵੱਡੀ ਕਾਰਵਾਈ ਕੀਤੀ ਗਈ ਹੈ। ਜੰਗਲਾਤ ਵਿਭਾਗ ਨੇ ਨਜਾਇਜ਼ ਕਬਜ਼ੇ ਹਟਾਏ। ਕਰਨਲ ਬਲਜੀਤ ਸੰਧੂ ਦੇ 30 ਏਕੜ ਚ ਫੈਲੇ ਫਾਰਮ ਹਾਊਸ ਤੇ ਕਾਰਵਾਈ ਹੋਈ ਸੀ। ਫਾਰਮ ਹਾਊਸ ਦੇ ਗੇਟ ਨੂੰ ਤੋੜਿਆ ਤੇ ਉਖਾੜੇ ਗਏ 500 ਬੂਟੇ ਫਿਰ ਤੋਂ ਲਗਾਏ। ਬਲਜੀਤ ਸਿੰਘ ਤੇ 9 ਮਈ ਨੂੰ ਐੱਫ ਆਈ ਆਰ ਹੋਈ ਸੀ। ਕਰਨਲ ਸੰਧੂ ਨੂੰ 4-5 ਕਰੋੜ ਦਾ ਜੁਰਮਾਨਾ ਲਗਾਉਣ ਦੀ ਵੀ ਤਿਆਰੀ ਹੈ। ਚੰਡੀਗੜ੍ਹ ਨੇੜੇ ਪੈਂਦੇ ਮਸੋਲ ਅਤੇ ਨੇੜੇ ਦਾ ਇਲਾਕਾ ਰਸੂਖਦਾਰਾਂ ਦੇ ਨਿਸ਼ਾਨੇ ‘ਤੇ ਹੈ। ਇੱਥੇ ਧੜੱਲੇ ਨਾਲ ਫਾਰਮ ਹਾਊਸ ਤੇ ਸੁਸਾਇਟੀ ਬਣਾਏ ਜਾ ਰਹੇ ਸਨ । ਰਸੂਖਦਾਰਾਂ ਨੇ ਆਪਣੇ ਨਾਮ ਨਾਲ ਫਾਰਮ ਹਾਊਸ ਬਣਾਏ ਹਨ। ਅਧਿਕਾਰੀਆਂ ਨੇ ਗਮਾਡਾ ਨੂੰ  40 ਰਸੂਖਦਾਰਾਂ ਦੀ ਰਿਪੋਰਟ ਸੌਂਪੀ ਹੈ। ਜੰਗਲਾਤ ਵਿਭਾਗ ਕਰੋੜਾਂ ਦੇ ਜੁਰਮਾਨੇ ਅਤੇ ਐਕਸ਼ਨ ਦੀ ਤਿਆਰੀ ‘ਚ ਹੈ। ਮਸੌਲ ਪਿੰਡ ਅਤੇ ਆਸ-ਪਾਸ ਦਾ ਇਲਾਕਾ ਫਾਰਮ ਹਾਊਸ ਅਤੇ ਵੱਡੇ ਲੋਕ ਨਿਸ਼ਾਨਾ ‘ਤੇ ਹਨ। ਇਸਦਾ ਕਾਰਨ ਚੰਡੀਗੜ੍ ਦੀ ਜੜ੍ਹ ਵਿੱਚ ਹੋਣਾ, ਸ਼ਿਵਾਲਿਕ ਵੈਲੀ ਰੇਂਜ ਪਹਾੜੀਆਂ ਦੀ ਸੁੰਦਰਤਾ ਅਤੇ ਤੀਜਾ ਘੱਟ ਪੈਸਿਆਂ ਵਾਲੀ ਜ਼ਮੀਨਾਂ ਹਨ। ਇਸ ਲਈ ਇੱਥੇ ਨਵੇਂ ਫਾਰਮ ਹਾਊਸ ਅਤੇ ਸੁਸਾਇਟੀਆਂ ਦੀ ਅੰਨ੍ਹੇਵਾਹ ਕੱਟੀਆਂ ਜਾ ਰਹੀਆਂ ਹਨ। ਵੱਡੇ-ਵੱਡੇ ਗੇਟਾਂ ਤੇ ਗੋਤ ਲਿਖ ਕੇ ਫਾਰਮ ਹਾਊਸ ਬਣਾਏ ਜਾ ਰਹੇ ਹਨ। ਜਿਵੇਂ ਕੋਈ ਵਿਰਕ, ਕੋਈ ਸੰਧੂ, ਕੋਈ ਸੇਖੋਂ। ਪ੍ਰਸ਼ਾਸਨ ਤੇ ਮਹਿਕਮੇ ਤੋਂ ਬਚਣ ਲਈ ਸਾਰੀ ਜ਼ਮੀਨ ਵਿੱਚ ਹੌਲੀ-ਹੌਲੀ ਸਰਗਰਮੀਆਂ ਕੀਤੀਆਂ ਜਾਂਦੀਆਂ ਹਨ। ਪਹਿਲਾਂ ਤਾਰਾਂ ਨਾਲ ਹੱਦਬੰਦੀ, ਫਿਰ ਪੁਰਾਣੀ ਕਿਸਮ ਦੀਆਂ ਝੌਂਪੜੀਆਂ। 2 ਕਮਰੇ ਫਿਰ ਹੌਲੀ-ਹੌਲੀ ਫਾਰਮ ਹਾਊਸ ਜਾਂ ਸੁਸਾਇਟੀ ਬਣ ਜਾਂਦੀ ਹੈ। ਡੀ.ਐਫ.ਓ ਗੁਰਮਨ ਸਿੰਘ ਅਤੇ ਨਾਇਬ ਤਹਿਸੀਲਦਾਰ ਦੀਪਕ ਭਾਰਦਵਾਜ ਨੇ ਦੱਸਿਆ ਕਿ ਅਜਿਹੇ ਕਰੀਬ 40 ਲੋਕਾਂ ਨੂੰ ਨੋਟਿਸ ਦੇ ਕੇ ਵੇਰਵੇ ਗਮਾਡਾ ਨੂੰ ਸੌਂਪ ਦਿੱਤੇ ਗਏ ਹਨ, ਜਿਨ੍ਹਾਂ ਖਿਲਾਫ ਜਲਦ ਹੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਲਦ ਹੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਸੰਧੂ ‘ਤੇ 4 ਤੋਂ 5 ਕਰੋੜ ਦਾ ਜੁਰਮਾਨਾ ਵੀ ਲਗਾਇਆ ਜਾਵੇਗਾ।

Comment here