ਨਵੀਂ ਦਿੱਲੀ-ਬੀਤੇ ਦਿਨੀ ਅਫਗਾਨਿਸਤਾਨ ਦੇ ਕਾਬੁਲ ਵਿੱਚ ਗੁਰਦੁਆਰਾ ਕਰਤੇ ਪ੍ਰਵਾਨ ਸਾਹਿਬ ਵਿੱਖੇ ਅਤਵਾਦੀ ਹਮਲਾ ਹੋਇਆ ਸੀ, ਜਿਸ ਚ ਦੋ ਸਿੱਖਾਂ ਦੀਆਂ ਜਾਨਾਂ ਗਈਆਂ ਅਤੇ ਇਮਾਰਤ ਵੀ ਨੁਕਸਾਨੀ ਗਈ, ਕਸ਼ਮੀਰੀ ਸੰਸਥਾ ਵਲੋਂ ਮਦਦ ਦੇ ਐਲਾਨ ਤੋਂ ਬਾਅਦ ਹੁਣ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਅਫ਼ਗਾਨਿਸਤਾਨ ਦੇ ਕਾਬੁਲ ਵਿਚ ਬੰਬ ਧਮਾਕੇ ਤੇ ਗੋਲੀਬਾਰੀ ਕਾਰਨ ਨੁਕਸਾਨੇ ਗਏ ਗੁਰਦੁਆਰਾ ਕਰਤੇ ਪ੍ਰਵਾਨ ਦੀ ਮੁੜ ਉਸਾਰੀ ਦੀ ਕਾਰ ਸੇਵਾ ਵਿੱਚ 10 ਲੱਖ ਰੁਪਏ ਦਾ ਸਹਿਯੋਗ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰੇ ’ਤੇ ਹਮਲਾ ਮੰਦਭਾਗਾ ਸੀ ਤੇ ਇਸ ਦੀ ਅਸਲੀਅਤ ਸਾਹਮਣੇ ਆਉਣੀ ਚਾਹੀਦੀ ਹੈ। ਇਹ ਹਮਲਾ ਤਾਲਿਬਾਨ ਵੱਲ ਨਹੀਂ ਸਗੋਂ ਕਿਸੇ ਹੋਰ ਸਾਜ਼ਿਸ਼ ਵੱਲ ਇਸ਼ਾਰਾ ਕਰਦਾ ਹੈ। ਜਥੇਦਾਰ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਥੇ ਰਹਿ ਰਹੇ ਭਾਰਤੀਆਂ ਦੀ ਸੁਰੱਖਿਆ ਬਾਰੇ ਤਾਲਿਬਾਨ ਸਰਕਾਰ ਨਾਲ ਗੱਲਬਾਤ ਕੀਤੀ ਜਾਵੇ। ਜੇਕਰ ਭਾਰਤ ਸਰਕਾਰ ਪ੍ਰਬੰਧ ਕਰੇ ਤਾਂ ਉਹ ਇੱਕ ਵਫ਼ਦ ਭੇਜ ਕੇ ਗੁਰਦੁਆਰਾ ਸਾਹਿਬ ਦੀ ਕਾਰ ਸੇਵਾ ਕਰਵਾ ਸਕਦੇ ਹਨ।
Comment here