ਅਪਰਾਧਸਿਆਸਤਖਬਰਾਂਚਲੰਤ ਮਾਮਲੇਦੁਨੀਆ

ਕਰਤੇ ਪ੍ਰਵਾਨ ਗੁਰੂਦੁਆਰੇ ‘ਤੇ ਹਮਲੇ ਪਿੱਛੇ ਸਾਜ਼ਿਸ਼, ਜਾਂਚ ਹੋਵੇ-ਕਾਮਰੇਡ ਦੀਪਾਂਕਰ

ਮਾਨਸਾ-ਕਾਬਲ ਵਿਚ ਗੁਰੂਦੁਆਰਾ ਸਾਹਿਬ ਉਤੇ ਹੋਏ ਹਮਲੇ ਦੀ ਸਖਤ ਨਿੰਦਾ ਕਰਦੇ ਹੋਏ ਸੀਪੀਆਈ (ਐਮ ਐਲ) ਲਿਬਰੇਸ਼ਨ ਦੇ ਜਨਰਲ ਸਕੱਤਰ ਕਾਮਰੇਡ ਦੀਪਾਂਕਰ ਭਟਾਚਾਰੀਆ ਨੇ ਇਸ ਹਮਲੇ ਵਿਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨਾਲ ਦਿਲੀ ਹਮਦਰਦੀ ਪ੍ਰਗਟ ਕਰਦਿਆਂ, ਜ਼ਖ਼ਮੀਆਂ ਦੇ ਜਲਦੀ ਸਿਹਤਯਾਬੀ ਹੋਣ ਦੀ ਕਾਮਨਾ ਕੀਤੀ ਹੈ। ਇਥੇ ਬਾਬਾ ਬੂਝਾ ਸਿੰਘ ਭਵਨ ਵਿਖੇ ਸੂਬਾ ਸਕੱਤਰ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਦੀ ਪ੍ਰਧਾਨਗੀ ਹੇਠ ਹੋਈ ਪਾਰਟੀ ਦੀ ਮਾਲਵਾ ਜੋਨ ਦੀ ਇਕ ‌ਮੀਟਿੰਗ ਤੋਂ ਬਾਦ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਕਾਬਲ ਹੋਵੇ ਜਾਂ ਕਸ਼ਮੀਰ – ਹਰ ਜਗ੍ਹਾ ਘੱਟਗਿਣਤੀਆਂ ਨਾਲ ਸਬੰਧਤ ਲੋਕਾਂ ਦੇ ਮਿਥ ਕੇ ਕੀਤੇ ਜਾ ਰਹੇ ਕਤਲਾਂ ਪਿੱਛੇ ਇਕ ਵਿਸ਼ੇਸ਼ ਰਣਨੀਤੀ ਨਜ਼ਰ ਆ ਰਹੀ ਹੈ। ਇਹ ਰਣਨੀਤੀ ਹੈ ਦੇਸ਼ ਦੇ ਮੁਸਲਿਮ ਭਾਈਚਾਰੇ ਦੇ ਸੰਵਿਧਾਨਕ ਹੱਕਾਂ ਦੀ ਵਕਾਲਤ ਅਤੇ ਹਕੂਮਤ ਤੇ ਸੰਘੀਆਂ ਵਲੋ ਉਨਾਂ ਉਤੇ ਕੀਤੇ ਜਾ ਰਹੇ ਹਮਲਿਆਂ ਦਾ ਵਿਰੋਧ ਕਰਨ ਵਾਲੇ ਨਿਆਂਪਸੰਦ ਤੇ ਜਮਹੂਰੀ ਤਬਕਿਆਂ – ਖਾਸ ਕਰ ਸਿੱਖ ਭਾਈਚਾਰੇ – ਅੰਦਰ ਮੁਸਲਿਮ ਸਮਾਜ ਪ੍ਰਤੀ ਦੂਰਭਾਵਨਾ, ਨਫ਼ਰਤ ਤੇ ਵਿਰੋਧ ਪੈਦਾ ਕਰਨਾ। ਇਸ ਤੋਂ ਅੰਦਾਜ਼ਾ ਲਾਉਣਾ ਮੁਸ਼ਕਿਲ ਨਹੀਂ ਕਿ ਅਜਿਹੀਆਂ ਖੂਨੀ ਵਾਰਦਾਤ ਪਿੱਛੇ ਕਿਸ ਦਾ ਹੱਥ ਅਤੇ ਕਿਸ ਦਾ ਦਿਮਾਗ ਹੈ। ਅਗਰ ਅਫ਼ਗ਼ਾਨ ਸਰਕਾਰ ਬਿਨਾਂ ਦਬਾਅ ਤੋਂ ਇਸ ਹਮਲੇ ਬਾਰੇ ਨਿਰਪੱਖ ਤੇ ਆਜਾਦਾਨਾ ਜਾਂਚ ਕਰੇ, ਤਾਂ ਉਕਤ ਖਦਸ਼ੇ ਦੀ ਆਸਾਨੀ ਨਾਲ ਪੁਸ਼ਟੀ ਹੋ ਜਾਵੇਗੀ।
ਮੀਟਿੰਗ ਨੇ ਸਿੱਖ ਭਾਈਚਾਰੇ ਸਮੇਤ ਸਮੂਹ ਮਾਨਵਤਾਵਾਦੀ ਅਤੇ ਇਨਸਾਫਪਸੰਦ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਹਮਲੇ ਕਾਰਨ ਤੈਸ਼ ਵਿਚ ਆ ਕੇ ਪ੍ਰਤੀਕਰਮ ਕਰਨ ਦੀ ਬਜਾਏ ਠੰਡੇ ਦਿਮਾਗ ਨਾਲ ਉਨਾਂ ਕਾਲੀਆਂ ਤਾਕਤਾਂ ਦੀ ਸ਼ਨਾਖਤ ਕਰਨ, ਜੋ ਅਪਣੇ ਮੰਦੇ ਫਿਰਕੂ ਮਨਸੂਬਿਆਂ ਦੀ ਪੂਰਤੀ ਲਈ ਦੇਸ਼ ਵਿਦੇਸ਼ ਵਿਚਲੇ ਵੰਨ ਸੁਵੰਨੇ ਦਹਿਸ਼ਤਗਰਦ ਸੰਗਠਨਾਂ ਦੀ ਵਰਤੋਂ ਕਰਨ ਦੀਆਂ ਮਾਹਿਰ ਹਨ।

Comment here