ਅਪਰਾਧਸਿਆਸਤਖਬਰਾਂ

ਕਮੇਡੀਅਨ ਜਸਵਿੰਦਰ ਭੱਲਾ ਦੇ ਘਰ ਚੋਰੀ

ਮੋਹਾਲੀ – ਪ੍ਰਸਿੱਧ ਪੰਜਾਬੀ ਕਲਾਕਾਰ ਅਤੇ ਕਾਮੇਡੀਅਨ ਜਸਵਿੰਦਰ ਭੱਲਾ ਦੇ ਘਰ ਲੱਖਾਂ ਦੀ ਚੋਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਚੋਰ ਘਰੋਂ ਨਕਦੀ, ਜਿਊਲਰੀ ਅਤੇ ਲਾਇਸੈਂਸੀ ਪਿਸਤੌਲ ਲੈ ਗਏ। ਘਰ ਦੇ ਨੌਕਰ ਨੇ ਆਪਣੇ 3-4 ਸਾਥੀਆਂ ਨਾਲ ਮਿਲ ਕੇ ਘਟਨਾ ਨੂੰ ਅੰਜਾਮ ਦਿੱਤਾ। ਜਸਵਿੰਦਰ ਭੱਲਾ ਪਰਿਵਾਰ ਸਮੇਤ ਘਰੋਂ ਬਾਹਰ ਗਏ ਹੋਏ ਸਨ ਤੇ ਘਰ ‘ਚ ਉਨ੍ਹਾਂ ਦੀ ਮਾਤਾ ਜੀ ਹੀ ਸਨ। ਇਸੇ ਦੌਰਾਨ ਚੋਰਾਂ ਨੇ ਭੱਲਾ ਦੀ ਮਾਂ ਦੇ ਹੱਥ ਬੰਨ੍ਹ ਕੇ ਘਟਨਾ ਨੂੰ ਅੰਜਾਮ ਦਿੱਤਾ। ਪੁਰਾਣੇ ਨੌਕਰ ਨੇ ਆਪਣੇ ਰਿਸ਼ਤੇਦਾਰ ਨੂੰ ਨੌਕਰ ਰਖਵਾਇਆ ਸੀ, ਜਿਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਹ ਕਾਰਾ ਕੀਤਾ। ਤਕਰੀਬਨ 5 ਲੱਖ ਦੀ ਨਕਦੀ ਚੋਰੀ ਹੋਣ ਦਾ ਸਮਾਚਾਰ ਹੈ। ਪੁਲਸ ਵੱਲੋਂ ਮੁਕੱਦਮਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।

Comment here