ਕਾਬੁਲ– ਕੰਧਾਰ ’ਚ ਤਾਲਿਬਾਨਾਂ ਨੇ ਮਸ਼ਹੂਰ ਕਾਮੇਡੀਅਨ ਨਜ਼ਰ ਮੁਹੰਮਦ ਉਰਫ ਖਾਸ਼ਾਨੂੰ ਬੇਰਹਿਮੀ ਨਾਲ ਮਾਰ ਦਿੱਤਾ ਸੀ, ਖਾਸ਼ਾ ਦੇ ਪਰਿਵਾਰ ਵਾਲਿਆਂ ਨੇ ਇਸ ਘਟਨਾ ਲਈ ਤਾਲਿਬਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਪਰ ਤਾਲਿਬਾਨ ਦੇ ਬੁਲਾਰੇ ਸੁਹੈਲ ਸ਼ਾਹੀਨ ਨੇ ਇਸ ਕਤਲ ਤੋਂ ਇਨਕਾਰ ਕੀਤਾ ਹੈ ਪਰ ਕਿਹਾ ਹੈ ਕਿ ਇਸ ਦੀ ਜਾਂਚ ਕੀਤੀ ਜਾਵੇਗੀ। ਕੰਧਾਰ ਪੁਲਸ ਨੇ ਇਸ ਘਟਨਾ ’ਤੇ ਨਾਰਾਜ਼ਗੀ ਜਤਾਈ ਹੈ। ਅਫਗਾਨਿਸਤਾਨ ਦੇ ਦੂਜੇ ਉਪ-ਰਾਸ਼ਟਰਪਤੀ ਰਹੇ ਸਰਵਰ ਦਾਨਿਸ਼ ਨੇ ਕਤਲ ਨੂੰ ਲੈ ਕੇ ਕਿਹਾ ਕਿ ਇਹ ਸਾਰੇ ਅਫਗਾਨ ਲੋਕਾਂ ਦੇ ਮੂੰਹ ’ਤੇ ਇਕ ਚਪੇੜ ਹੈ ਅਤੇ ਮਨੁੱਖਤਾ ਦਾ ਅਪਮਾਨ ਹੈ। ਖਾਸ਼ਾ ਦੀ ਮੌਤ ਨਾਲ ਜੁੜੀ ਇਕ ਖੌਫਨਾਕ ਵੀਡੀਓ ਸੌਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ ’ਚ ਵੇਖਿਆ ਜਾ ਸਕਦਾ ਹੈ ਕਿ ਤਾਲਿਬਾਨੀ ਅੱਤਵਾਦੀ ਅਤੇ ਪਾਕਿ ਮਿਲੀਸ਼ੀਆਈ ਬੇਰਹਿਮੀ ਨਾਲ ਖਾਸ਼ਾ ਦੀ ਕੁੱਟਮਾਰ ਕਰ ਰਹੇ ਹਨ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ਯੂਜ਼ਰ ਇਕ ਬੀਬੀ ਵਲੋਂ ਪੋਸਟ ਕੀਤੀ ਗਈ ਆਨਲਾਈਨ ਪਟੀਸ਼ਨ ’ਚ ਅੰਤਰਰਾਸ਼ਟਰੀ ਭਾਈਚਾਰੇ ਨੂੰ ਅਫਗਾਨਿਸਤਾਨ ’ਚ ਅੱਤਵਾਦ ਨੂੰ ਪਨਾਹ ਦੇਣ ਲਈ ਪਾਕਿਸਤਾਨ ਦੇ ਦਖਲ ਨੂੰ ਰੋਕਣ ਲਈ ਕਿਹਾ ਗਿਆ ਹੈ। ਟਵਿਟਰ ’ਤੇ ਪੋਸਟ ਕੀਤੀ ਗਈ ਤਸਵੀਰ ’ਚ ਪਾਕਿਸਤਾਨੀ ਕਪਤਾਨ ਅਲੀ ਹਸਨ ਨੂੰ ਵਿਖਾਇਆ ਗਿਆ ਹੈ ਜੋ ਕੰਧਾਰ ’ਚ ਤਾਲਿਬਾਨ ਦੇ ਮਿਲਟਰੀ ਕਮਿਸ਼ਨ ਦਾ ਮੈਂਬਰ ਸੀ ਅਤੇ ਏ.ਐੱਨ.ਡੀ.ਐੱਸ.ਐੱਫ. ਕਾਊਂਟਰ ਆਪਰੇਸ਼ੰਸ ਦੌਰਾਨ ਜ਼ਖਮੀ ਹੋ ਗਿਆ ਸੀ। ਆਨਲਾਈਨ ਪਟੀਸ਼ਨ ਟਵਿਟਰ ’ਤੇ change.org ਦੁਆਰਾ ਪੋਸਟ ਕੀਤੀ ਗਈ ਜਿਸ ਵਿਚ ਪਾਕਿਸਤਾਨ ਨੂੰ ਅੱਤਵਾਦੀਆਂ ਨੂੰ ਪਨਾਹ ਦੇਣਾ ਬੰਦ ਕਰਨ ਅਤੇ ਤਾਲਿਬਾਨ ਕੇਂਦਰਾਂ ਖ਼ਿਲਾਫ਼ ਕਾਰਵਾਈ ਕਰਨ ਲਈ ਕਿਹਾ ਗਿਆ। ਪਾਕਿਸਤਾਨ ਤੇ ਦੋਸ਼ ਲੱਗ ਰਹੇ ਹਨ ਕਿ ਉਹ ਤਾਲਿਬਾਨ ਅਤੇ 30 ਤੋਂ ਜ਼ਿਆਦਾ ਹੋਰ ਅੱਤਵਾਦੀ ਸੰਗਠਨਾਂ ਦੀ ਭਰਤੀ ਅਤੇ ਟ੍ਰੇਨਿੰਗ ’ਚ ਮਦਦ ਕਰਦਾ ਹੈ, ਤਾਲਿਬਾਨ ਮੈਂਬਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸ਼ਰਨ ਦੇ ਰਿਹਾ ਹੈ, ਵੱਖ-ਵੱਖ ਚੈਨਲਾਂ ਰਾਹੀਂ ਸਿੱਧੀ ਵਿੱਤੀ ਮਦਦ ਕਰਦਾ ਹੈ, ਹਥਿਆਰ ਅਤੇ ਵਿਸਫੋਟਕ ਸਮੱਗਰੀ ਦੀ ਸਪਲਾਈ ਕਰਦਾ ਹੈ, ਸਿਆਸੀ ਅਤੇ ਕੂਟਨੀਤਕ ਸ਼ਰਨ ਅਤੇ ਸਹਾਇਤਾ ਦਿੰਦਾ ਹੈ, ਅਫਗਾਨਿਸਤਾਨ ’ਚ ਛੋਟੇ ਅਤੇ ਵੱਡੇ ਪੱਧਰ ’ਤੇ ਤਾਲਿਬਾਨ ਅਤੇ ਹੋਰ ਅੱਤਵਾਦੀ ਸੰਗਠਨਾਂ ਦੀ ਨਿਗਰਾਨੀ ਕਰਦਾ ਹੈ, ਜਿਸ ਨੂੰ ਲੈ ਕੇ ਦੁਨੀਆ ਭਰ ਚ ਪਾਕਿਸਤਾਨ ਦੇ ਨਾਪਾਕਿ ਇਰਾਦਿਆਂ ਖਿਲਾਫ ਅਵਾਜ਼ ਉਠ ਰਹੀ ਹੈ। ਖਾਸ਼ਾ ਬਾਰੇ ਇਹ ਵੀ ਕਿਹਾ ਗਿਆ ਸੀ ਕਿ ਉਹ ਪੁਲਸ ਵਿਭਾਗ ਨਾਲ ਜੁੜਿਆ ਸੀ, ਪਰ ਵਾਸ਼ਿੰਗਟਨ ਪੋਸਟ ਦੀ ਇਕ ਰਿਪੋਰਟ ਮੁਤਾਬਕ, ਖਾਸ਼ਾ ਦਾ ਪੁਲਸ ਨਾਲ ਕਿਸੇ ਤਰ੍ਹਾਂ ਦਾ ਕੋਈ ਸੰਬੰਧ ਸਾਫ਼ ਨਹੀਂ ਹੈ।
Comment here