ਸਿਆਸਤਖਬਰਾਂਦੁਨੀਆ

ਕਮਲਾ ਹੈਰਿਸ ਨੇ ਸ਼ੀ ਜਿਨਪਿੰਗ ਨਾਲ ਕੀਤੀ ਮੁਲਾਕਾਤ

ਬੈਂਕਾਕ-ਬੈਂਕਾਕ ’ਚ ਏਸ਼ੀਆ-ਪ੍ਰਸ਼ਾਂਤ ਆਰਥਿਕ ਸਹਿਯੋਗ (ਏਪੇਕ) ਮੰਚ ਦੇ ਸ਼ਿਖਰ ਸੰਮੇਲਨ ’ਚ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਦੁਨੀਆ ਦੀਆਂ ਦੋ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ (ਚੀਨ ਤੇ ਅਮਰੀਕਾ) ਵਿਚਾਲੇ ਗੱਲਬਾਤ ਲਈ ਰਸਤਾ ਖੁੱਲ੍ਹਾ ਰੱਖਣ ਦੀ ਦਿਸ਼ਾ ’ਚ ਇਕ ਹੋਰ ਕਦਮ ਚੁੱਕਦਿਆਂ ਸ਼ਨੀਵਾਰ ਨੂੰ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਸੰਖੇਪ ਗੱਲਬਾਤ ਕੀਤੀ। ਹੈਰਿਸ ਤੇ ਸ਼ੀ ਦੀ ਬੰਦ ਕਮਰੇ ’ਚ ਹੋਈ ਬੈਠਕ ਦੌਰਾਨ ਆਪਣੇ ਵਿਚਾਰ ਇਕ-ਦੂਜੇ ਦੇ ਸਾਹਮਣੇ ਰੱਖੇ। ਹੈਰਿਸ ਨੇ ਇਕ ਟਵੀਟ ’ਚ ਕਿਹਾ, “ਮੈਂ ਰਾਸ਼ਟਰਪਤੀ ਸ਼ੀ ਦਾ ਸੁਆਗਤ ਕੀਤਾ।’’ ਉਨ੍ਹਾਂ ਲਿਖਿਆ, ‘‘ਮੈਂ ਰਾਸ਼ਟਰਪਤੀ ਬਾਈਡੇਨ ਦੇ ਉਸ ਬਿਆਨ ਦਾ ਜ਼ਿਕਰ ਕੀਤਾ, ਜਿਸ ’ਚ ਉਨ੍ਹਾਂ ਸ਼ੀ ਨਾਲ 14 ਨਵੰਬਰ ਦੀ ਆਪਣੀ ਮੁਲਾਕਾਤ ਦੌਰਾਨ ਜ਼ੋਰ ਦਿੰਦਿਆਂ ਕਿਹਾ ਕਿ ਸਾਨੂੰ ਦੋਵਾਂ ਦੇਸ਼ਾਂ ਵਿਚਾਲੇ ਮੁਕਾਬਲੇ ਦੇ ਜ਼ਿੰਮੇਵਾਰਾਨਾ ਪ੍ਰਬੰਧਨ ਲਈ ਗੱਲਬਾਤ ਦਾ ਰਸਤਾ ਖੁੱਲ੍ਹਾ ਰੱਖਣਾ ਚਾਹੀਦਾ ਹੈ।’’
ਚੀਨ ਦੇ ਵਿਦੇਸ਼ ਮੰਤਰਾਲਾ ਦੇ ਇਕ ਸੰਖੇਪ ਬਿਆਨ ’ਚ ਇੰਡੋਨੇਸ਼ੀਆ ਦੇ ਬਾਲੀ ’ਚ ਜੀ-20 ਸ਼ਿਖਰ ਸੰਮੇਲਨ ’ਚ ਬਾਈਡੇਨ-ਸ਼ੀ ਦੀ ਬੈਠਕ ਦਾ ਵੀ ਹਵਾਲਾ ਦਿੱਤਾ ਗਿਆ ਹੈ, ਜਿਸ ’ਚ ਉਸ ਨੇ ਆਪਸੀ ਸਬੰਧਾਂ ਨੂੰ ਅੱਗੇ ਵਧਾਉਣ ਲਈ ‘ਰਣਨੀਤਕ ਤੇ ਰਚਨਾਤਮਕ’ ਕਰਾਰ ਦਿੱਤਾ।

Comment here