ਖਬਰਾਂਪ੍ਰਵਾਸੀ ਮਸਲੇ

ਕਪੂਰਥਲਾ ਦੀ ਧੀ ਇਟਲੀ ਚ ਬਣੀ ਪੁਲਸ ਅਫਸਰ

ਸੰਗੋਜਲਾ ਪਿੰਡ ਚ ਵਿਆਹ ਵਰਗਾ ਮਹੌਲ

ਕਪੂਰਥਲਾ-ਵਿਦੇਸ਼ ਚ ਵਸਦੇ ਪੰਜਾਬੀਆਂ ਦੀਆਂ ਮਾਣਮੱਤੀਆਂ ਪ੍ਰਾਪਤੀਆਂ ਵਿੱਚ ਕਪੂਰਥਲਾ ਦੇ ਪਿੰਡ ਸੰਗੋਜਲਾ ਦੀ ਧੀ ਸਤਿੰਦਰ ਕੌਰ ਸੋਨੀਆ ਦਾ ਨਾਮ ਵੀ ਸ਼ੁਮਾਰ ਹੋ ਗਿਆ, ਜਿਸ ਨੇ ਇਟਲੀ ਵਿਚ ਸਥਾਨਕ ਪੁਲਸ (ਪੋਲੀਸੀਆ ਲੋਕਾਲੇ) ਵਿਚ ਨੌਕਰੀ ਪ੍ਰਾਪਤ ਕਰਕੇ ਸਮੁੱਚੇ ਪੰਜਾਬੀ ਭਾਈਚਾਰੇ ਦਾ ਮਾਣ ਵਧਾਇਆ ਹੈ। ਵੇਨਿਸ ਨੇੜੇ ਪੈਂਦੇ ਸ਼ਹਿਰ ਪੋਰਦੀਨੋਨੇ ਦੀ ਵਸਨੀਕ ਸਤਿੰਦਰ ਕੌਰ ਸੋਨੀਆ ਨੇ ਆਪਣੀ ਲਗਨ ਤੇ ਸਖ਼ਤ ਮਿਹਨਤ ਸਦਕਾ ਪੜ੍ਹਾਈ ਵਿਚ ਚੰਗੇ ਅੰਕ ਪ੍ਰਾਪਤ ਕਰਕੇ ਇਮਤਿਹਾਨ ਪਾਸ ਕਰਨ ਤੋਂ ਬਾਅਦ ਇਟਲੀ ਪੁਲਸ ਦੀ ਸਰਕਾਰੀ ਨੌਕਰੀ ਪ੍ਰਾਪਤ ਕੀਤੀ ਹੈ। ਇਸ ਤੋਂ ਪਹਿਲਾਂ ਵੀ ਸੰਨ 2017 ਵਿਚ ਉਹ ਇਟਲੀ ਦੇ ਕਰੇਮੋਨਾ ਦੇ ਸ਼ਹਿਰ ਕਰੇਮਾ ਨਗਰ ਕੌਂਸਲ ਦੀ ਸਰਕਾਰੀ ਨੌਕਰੀ ਪ੍ਰਾਪਤ ਕਰਕੇ ਭਾਰਤੀ ਭਾਈਚਾਰੇ ਦਾ ਅਤੇ ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕਰ ਚੁੱਕੀ ਹੈ। ਦੂਜੇ ਪਾਸੇ ਇਟਲੀ ਵਿਚ ਵਸਦੇ ਭਾਰਤੀ ਭਾਈਚਾਰੇ ਸਮੇਤ ਭਾਰਤ ਵਸਦੇ ਪਰਿਵਾਰ ਦੇ ਸਾਕ ਸਬੰਧੀਆਂ ਅਤੇ ਰਿਸ਼ਤੇਦਾਰਾਂ ਵੱਲੋਂ ਸਤਿੰਦਰ ਕੌਰ ਸੋਨੀਆ ਨੂੰ ਵਧਾਈ ਸੰਦੇਸ਼ ਭੇਜੇ ਜਾ ਰਹੇ ਹਨ ਤੇ ਉਸ ਦੇ ਜੱਦੀ ਪਿੰਡ ਸੰਗੋਜਲਾ ਵਿੱਚ ਤਾਂ ਵਿਆਹ ਵਰਗਾ ਮਹੌਲ ਬਣਿਆ ਹੋਇਆ ਹੈ।

Comment here