ਚੰਡੀਗੜ- ਪੰਜਾਬ ਚੋਣਾਂ ਦੀ ਤਿਆਰੀ ਲਈ ਸਾਰੀਆਂ ਹੀ ਸਿਆਸੀ ਪਾਰਟੀਆਂ ਸਰਗਰਮ ਹਨ। ਭਾਜਪਾ ਨਾਲ ਤੋੜ-ਵਿਛੋੜੇ ਤੋਂ ਬਾਅਦ ਅਕਾਲੀ ਦਲ, ਬਸਪਾ ਨਾਲ ਰਲ ਕੇ 2022 ਦੀਆਂ ਵਿਧਾਨ ਸਭਾ ਚੋਣਾਂ ਲੜਨ ਰਿਹਾ ਹੈ। ਟਿਕਟਾਂ ਦੀ ਵੰਡ ਸਭ ਤੋਂ ਪਹਿਲਾਂ ਅਕਾਲੀ ਬਸਪਾ ਗਠਜੋੜ ਨੇ ਸ਼ੁਰੂ ਕੀਤੀ। ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਭਾਈਵਾਲ ਬਸਪਾ ਨਾਲ ਦੋ ਵਿਧਾਨ ਸਭਾ ਹਲਕਿਆਂ ਦੀ ਅਦਲਾ-ਬਦਲੀ ਕੀਤੀ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੱਸਿਆ ਬਸਪਾ ਹੁਣ ਕਪੂਰਥਲਾ ਤੇ ਸ਼ਾਮ ਚੁਰਾਸੀ ਤੋਂ ਉਮੀਦਵਾਰ ਖੜ੍ਹੇ ਕਰੇਗੀ, ਜਦੋਂ ਕਿ ਅਕਾਲੀ ਦਲ ਅੰਮ੍ਰਿਤਸਰ (ਉੱਤਰੀ) ਅਤੇ ਸੁਜਾਨਪੁਰ ਤੋਂ ਚੋਣ ਲੜੇਗਾ। ਅਕਾਲੀ ਦਲ ਨੇ ਅੰਮ੍ਰਿਤਸਰ ਉੱਤਰੀ ਤੋਂ ਭਾਜਪਾ ਛੱਡ ਕੇ ਅਕਾਲੀ ਦਲ ’ਚ ਆਏ ਅਨਿਲ ਜੋਸ਼ੀ ਨੂੰ ਉਮੀਦਵਾਰ ਐਲਾਨ ਦਿੱਤਾ ਹੈ। ਇਸੇ ਤਰ੍ਹਾਂ ਸੁਜਾਨਪੁਰ ਤੋਂ ਭਾਜਪਾ ਛੱਡ ਕੇ ਆਏ ਰਾਜ ਕੁਮਾਰ ਨੂੰ ਉਮੀਦਵਾਰ ਐਲਾਨਿਆ ਹੈ।
ਕਪੂਰਥਲਾ ਤੇ ਸ਼ਾਮ ਚੁਰਾਸੀ ਬਸਪਾ ਦੇ ਹਵਾਲੇ ਕੀਤਾ

Comment here