ਸਿਆਸਤਖਬਰਾਂ

ਕਪਿਲ ਸਿੱਬਲ ਨੇ ਸਪਾ ਵਲੋਂ ਰਾਜ ਸਭਾ ਦੇ ਕਾਗਜ਼ ਭਰੇ

ਨਵੀਂ ਦਿੱਲੀ-ਕਾਂਗਰਸ ਨੂੰ ਲਗਾਤਾਰ ਝਟਕੇ ‘ਤੇ ਝਟਕੇ ਵੱਜ ਰਹੇ ਹਨ, ਹੁਣ ਪਾਰਟੀ ਦੇ ਸੀਨੀਅਰ ਨੇਤਾ ਕਪਿਲ ਸਿੱਬਲ ਨੇ ਕਾਂਗਰਸ ਪਾਰਟੀ ਛੱਡ ਕੇ ਨਾਲ ਹੀ ਸਮਾਜਵਾਦੀ ਪਾਰਟੀ ਤੋਂ ਰਾਜ ਸਭਾ ਚੋਣਾਂ ਲਈ ਨਾਮਜ਼ਦਗੀ ਭਰੀ ਹੈ। ਕਪਿਲ ਸਿੱਬਲ ਨੇ ਸਪਾ ਦੇ ਰਾਸ਼ਟਰੀ ਪ੍ਰਧਾਨ ਅਖਿਲੇਸ਼ ਯਾਦਵ ਦੀ ਮੌਜੂਦਗੀ ‘ਚ ਨਾਮਜ਼ਦਗੀ ਦਾਖਲ ਕੀਤੀ। ਸਪਾ ਦੇ ਸਮਰਥਨ ਨਾਲ ਰਾਜ ਸਭਾ ਚੋਣਾਂ ਲਈ ਨਾਮਜ਼ਦਗੀ ਭਰਨ ਤੋਂ ਬਾਅਦ ਕਪਿਲ ਸਿੱਬਲ ਨੇ ਦੱਸਿਆ ਕਿ ਉਨ੍ਹਾਂ ਨੇ 16 ਮਈ ਨੂੰ ਕਾਂਗਰਸ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਸੀ। ਸਿੱਬਲ ਵਰਗੇ ਸੀਨੀਅਰ ਆਗੂ ਦਾ ਪਾਰਟੀ ਚੋਂ ਚਲੇ ਜਾਣਾ ਪਾਰਟੀ ਲਈ ਨਮੋਸ਼ੀ ਵਾਲੀ ਸਥਿਤੀ ਹੈ।

Comment here