ਓਟਾਵਾ- ਕੋਵਿਡ ਕਾਰਨ ਕਨੇਡਾ ਦੀ ਟਰੂਡੋ ਸਰਕਾਰ ਨੇ ਭਾਰਤ ਤੋਂ ਸਿੱਧੀਆਂ ਉਡਾਣਾਂ ‘ਤੇ ਲੱਗੀ ਪਾਬੰਦੀ 30 ਦਿਨਾਂ ਲਈ ਵਧਾ ਕੇ 21 ਅਗਸਤ ਤੱਕ ਲਾਗੂ ਰਹਿਣ ਦਾ ਫੈਸਲਾ ਕੀਤਾ ਹੈ। ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਅਤੇ ਕੋਰੋਨਾ ਦੇ ਡੈਲਟਾ ਵੈਰੀਐਂਟ ਦੇ ਵੱਧਦੇ ਮਾਮਲਿਆਂ ਕਾਰਨ ਕੈਨੇਡਾ ਵਿਚ ਪਹਿਲੀ ਵਾਰ 22 ਅਪ੍ਰੈਲ ਨੂੰ ਪਾਬੰਦੀ ਲਗਾਈ ਜਾਣ ਦੇ ਬਾਅਦ ਤੋਂ ਇਹ ਚੌਥੀ ਵਾਰ ਹੈ ਜਦੋਂ ਪਾਬੰਦੀ ਨੂੰ ਵਧਾਇਆ ਗਿਆ ਹੈ। ਇਸ ਦੇ ਨਾਲ ਹੀ ਕੈਨੇਡਾ ਨੇ ਇਨਡਾਇਰੈਕਟ ਰੂਟ ਜ਼ਰੀਏ ਭਾਰਤ ਤੋਂ ਕੈਨੇਡਾ ਜਾਣ ਵਾਲੇ ਯਾਤਰੀਆਂ ਲਈ ਤੀਜੇ ਦੇਸ਼ ਦੇ ਪ੍ਰੀ ਡਿਪਾਰਚਰ ਕੋਵਿਡ-19 ਟੈਸਟ ਦੀ ਮਿਆਦ ਵੀ ਵਧਾ ਦਿੱਤੀ ਹੈ।
Comment here