ਅਪਰਾਧਸਿਆਸਤਖਬਰਾਂ

ਕਤਲ ਦੇ ਦੋਸ਼ਾਂ ਘਿਰੇ ਭਾਜਪਾ ਨੇਤਾ ਦਾ ਹੋਟਲ ਡਾਇਨਾਮਾਈਟ ਨਾਲ ਉਡਾਇਆ

ਮੱਧ ਪ੍ਰਦੇਸ਼-ਇਥੋਂ ਦੇ ਸਾਗਰ ਵਿਚ ਹੱਤਿਆ ਦੇ ਮੁਲਜ਼ਮ ਭਾਜਪਾ ਨੇਤਾ ਉਤੇ ਗਾਜ਼ ਡਿੱਗੀ ਹੈ। ਜਗਦੀਸ਼ ਯਾਦਵ ਹੱਤਿਆਕਾਂਡ ਨੂੰ ਲੈ ਕੇ ਲੋਕਾਂ ਦੇ ਗੁੱਸੇ ਦੇ ਵਿਚਕਾਰ ਜ਼ਿਲ੍ਹਾ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਸਾਗਰ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਮੁਅੱਤਲ ਨੇਤਾ ਮਿਸ਼ਰੀ ਚੰਦ ਗੁਪਤਾ ਦੇ ਗੈਰ-ਕਾਨੂੰਨੀ ਹੋਟਲ ਨੂੰ ਢਾਹ ਦਿੱਤਾ। ਪੁਲਿਸ ਟੀਮ ਨੇ ਇਸ ਆਲੀਸ਼ਾਨ ਹੋਟਲ ਨੂੰ ਡਾਇਨਾਮਾਈਟ ਨਾਲ ਉਡਾ ਦਿੱਤਾ। ਭਾਜਪਾ ਨੇਤਾ ਮਿਸ਼ਰੀ ਚੰਦ ਗੁਪਤਾ ‘ਤੇ ਦੋਸ਼ ਹਨ ਕਿ ਉਸ ਨੇ 22 ਦਸੰਬਰ ਨੂੰ ਜਗਦੀਸ਼ ਯਾਦਵ ਨੂੰ ਆਪਣੀ ਐੱਸਯੂਵੀ ਨਾਲ ਦਰੜ ਦਿੱਤਾ ਸੀ।
ਨਿਊਜ਼ ਏਜੰਸੀ ਐਨਆਈ ਮੁਤਾਬਕ ਇੰਦੌਰ ਦੀ ਇੱਕ ਵਿਸ਼ੇਸ਼ ਟੀਮ ਨੇ ਮੰਗਲਵਾਰ ਸ਼ਾਮ ਨੂੰ ਹੋਟਲ ਨੂੰ ਢਾਹੁਣ ਲਈ 60 ਡਾਇਨਾਮਾਈਟਸ ਲਗਾਏ। ਸਕਿੰਟਾਂ ਵਿੱਚ ਇਮਾਰਤ ਢਹਿ ਗਈ ਅਤੇ ਮਲਬੇ ਵਿੱਚ ਬਦਲ ਗਈ। ਢਾਹੁਣ ਸਮੇਂ ਸਾਗਰ ਦੇ ਜ਼ਿਲ੍ਹਾ ਕੁਲੈਕਟਰ ਦੀਪਕ ਆਰੀਆ, ਡਿਪਟੀ ਇੰਸਪੈਕਟਰ ਜਨਰਲ (ਡੀਆਈਜੀ) ਤਰੁਣ ਨਾਇਕ ਅਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ। ਮਿਸ਼ਰੀ ਚੰਦ ਗੁਪਤਾ ਦਾ ਹੋਟਲ ਜੈਰਾਮ ਪੈਲੇਸ ਸਾਗਰ ਦੇ ਮਕਰੋਨੀਆ ਚੌਕ ਨੇੜੇ ਸਥਿਤ ਸੀ।
ਦੱਸ ਦਈਏ ਕਿ ਕੋਰੇਗਾਓਂ ਨਿਵਾਸੀ ਜਗਦੀਸ਼ ਯਾਦਵ ਦੀ 22 ਦਸੰਬਰ ਨੂੰ ਇੱਕ ਐੱਸਯੂਵੀ ਦੁਆਰਾ ਕੁਚਲਣ ਤੋਂ ਬਾਅਦ ਮੌਤ ਹੋ ਗਈ ਸੀ। ਇਹ ਦੋਸ਼ ਭਾਜਪਾ ਆਗੂ ਮਿਸ਼ਰੀ ਚੰਦ ਗੁਪਤਾ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ‘ਤੇ ਲਾਏ ਗਏ ਸਨ। ਮਾਮਲਾ ਚੋਣ ਰੰਜ਼ਿਸ਼ ਦਾ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਅੱਠ ਮੁਲਜ਼ਮਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਇਨ੍ਹਾਂ ‘ਚੋਂ 5 ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦਕਿ ਮਿਸ਼ਰੀ ਚੰਦ ਗੁਪਤਾ ਅਜੇ ਫਰਾਰ ਹੈ।
ਜ਼ਿਕਰਯੋਗ ਹੈ ਕਿ ਮ੍ਰਿਤਕ ਜਗਦੀਸ਼ ਯਾਦਵ ਆਜ਼ਾਦ ਕੌਂਸਲਰ ਕਿਰਨ ਯਾਦਵ ਦਾ ਭਤੀਜਾ ਸੀ। ਨਗਰ ਨਿਗਮ ਚੋਣਾਂ ਵਿੱਚ ਕਿਰਨ ਯਾਦਵ ਨੇ ਮਿਸ਼ਰੀ ਚੰਦ ਗੁਪਤਾ ਦੀ ਪਤਨੀ ਮੀਨਾ ਗੁਪਤਾ ਨੂੰ 83 ਵੋਟਾਂ ਨਾਲ ਹਰਾਇਆ। ਇਲਜ਼ਾਮ ਹੈ ਕਿ ਇਸੇ ਦੁਸ਼ਮਣੀ ਵਿੱਚ ਜਗਦੀਸ਼ ਦਾ ਕਤਲ ਕੀਤਾ ਗਿਆ ਹੈ। ਉਹ ਕੋਰੇਗਾਓਂ, ਮਕਰੋਨੀਆ ਦਾ ਵਸਨੀਕ ਸੀ ਅਤੇ ਮਕਰੋਨੀਆ ਕਰਾਸਰੋਡ ‘ਤੇ ਸਥਿਤ ਇੱਕ ਡੇਅਰੀ ਫਾਰਮ ਵਿੱਚ ਕੰਮ ਕਰਦਾ ਸੀ।

Comment here