ਵਾਸ਼ਿੰਗਟਨ-ਅਮਰੀਕੀ ਸੰਸਦ ਮੈਂਬਰਾਂ ਰੋ ਖੰਨਾ ਤੇ ਸੀਵ ਚਾਬੋਟ ਨੇ ਸਦਨ ਵਿੱਚ ਇੱਕ ਮਤਾ ਪੇਸ਼ ਕੀਤਾ ਹੈ, ਜਿਸ ਵਿੱਚ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨੂੰ ਪਾਕਿਸਤਾਨੀ ਹਥਿਆਰਬੰਦ ਫੌਜਾਂ ਵਲੋਂ ‘ਨਸਲੀ ਬੰਗਾਲੀਆਂ’ ਅਤੇ ਹਿੰਦੂਆਂ ਵਿਰੁੱਧ 1971 ਵਿੱਚ ਕੀਤੇ ਗਏ ਅੱਤਿਆਚਾਰਾਂ ਨੂੰ ਨਸਲਕੁਸ਼ੀ ਐਲਾਨਣ ਦੀ ਬੇਨਤੀ ਕੀਤੀ ਗਈ ਹੈ।
ਭਾਰਤੀ-ਅਮਰੀਕੀ ਕਾਂਗਰਸ ਮੈਂਬਰ ਰੋ ਖੰਨਾ ਅਤੇ ਸੰਸਦ ਮੈਂਬਰ ਸੀਵ ਚਾਬੋਟ ਨੇ ਸ਼ੁੱਕਰਵਾਰ ਨੂੰ ਪ੍ਰਤੀਨਿਧ ਸਦਨ ਵਿੱਚ ਇਹ ਪ੍ਰਸਤਾਵ ਪੇਸ਼ ਕੀਤਾ। ਇਸ ‘ਚ ਪਾਕਿਸਤਾਨ ਸਰਕਾਰ ਨੂੰ ਅਜਿਹੇ ਕਤਲੇਆਮ ਵਿੱਚ ਆਪਣੀ ਭੂਮਿਕਾ ਲਈ ਬੰਗਲਾਦੇਸ਼ ਦੇ ਲੋਕਾਂ ਤੋਂ ਮੁਆਫੀ ਮੰਗਣ ਲਈ ਵੀ ਕਿਹਾ ਗਿਆ ਹੈ। ਰਿਪਬਲਿਕਨ ਪਾਰਟੀ ਦੇ ਐਮ. ਪੀ. ਚਾਬੋਟ ਨੇ ਟਵੀਟ ਕਿਹਾ, “ਸਾਲਾਂ ਬਾਅਦ ਵੀ, ਸਾਨੂੰ ਨਸਲਕੁਸ਼ੀ ਵਿੱਚ ਮਾਰੇ ਗਏ ਲੱਖਾਂ ਲੋਕਾਂ ਨੂੰ ਨਹੀਂ ਭੁੱਲਣਾ ਚਾਹੀਦਾ। ਨਸਲਕੁਸ਼ੀ ਨੂੰ ਸਵੀਕਾਰ ਕਰਨਾ ਇਤਿਹਾਸਕ ਰਿਕਾਰਡ ਨੂੰ ਮਜ਼ਬੂਤ ਕਰਦਾ ਹੈ, ਸਾਡੇ ਸਾਥੀ ਅਮਰੀਕੀ ਜਾਗਰੂਕ ਹੁੰਦੇ ਹਨ, ਅਤੇ ਭਵਿੱਖ ਦੇ ਸਾਜ਼ਿਸ਼ਕਾਰਾਂ ਨੂੰ ਦੱਸਦਾ ਹੈ ਕਿ ਅਜਿਹੇ ਅਪਰਾਧਾਂ ਨੂੰ ਮਾਫ਼ ਨਹੀਂ ਕੀਤਾ ਜਾਵੇਗਾ ਤੇ ਨਾ ਹੀ ਭੁੱਲਿਆ ਜਾਵੇਗਾ।”
ਉਨ੍ਹਾਂ ਕਿਹਾ, ”1971 ‘ਚ ਬੰਗਲਾਦੇਸ਼ ਦੀ ਨਸਲਕੁਸ਼ੀ ਨੂੰ ਭੁਲਾਇਆ ਨਹੀਂ ਜਾਣਾ ਚਾਹੀਦਾ। ਮੈਂ ਓਹਾਓ ਦੇ ਫਰਸਟ ਡਿਸਟ੍ਰਿਕਟ ਦੇ ਆਪਣੇ ਹਿੰਦੂ ਸਾਥੀ ਰੋ ਖੰਨਾ ਦੀ ਮਦਦ ਨਾਲ ਬੰਗਾਲੀਆਂ ਅਤੇ ਹਿੰਦੂਆਂ iਖ਼ਲਾਫ਼ ਵੱਡੇ ਪੱਧਰ ‘ਤੇ ਹੋਏ ਅੱਤਿਆਚਾਰਾਂ ਨਸਲਕੁਸ਼ੀ ਕਰਾਰ ਦੇਣ ਲਈ ਮਤਾ ਪੇਸ਼ ਕੀਤਾ ਹੈ।’ ਖੰਨਾ ਨੇ ਕਿਹਾ ਕਿ ਬੰਗਲਾਦੇਸ਼ ‘ਚ 1971 ‘ਚ ਜੋ ਨਸਲਕੁਸ਼ੀ ਹੋਈ ਸੀ ਉਸ ‘ਚ ਲੱਖਾਂ ਲੋਕ ਮਾਰੇ ਗਏ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਲੱਖਾਂ ਮਰਨ ਵਾਲਿਆਂ ਵਿੱਚੋਂ 80 ਫੀਸਦੀ ਹਿੰਦੂ ਸਨ।
Comment here