ਅਪਰਾਧਸਿਆਸਤਖਬਰਾਂ

ਕਟਾਰੂਚੱਕ ‘ਤੇ ਕਾਰਵਾਈ ਤੋਂ ਪੈਰ ਘਸੀਟ ਰਹੇ ਮਾਨ : ਬਾਜਵਾ

ਚੰਡੀਗੜ੍ਹ-ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੰਤਰੀ ਦੀ ਵੀਡਿਓ ਵਾਇਰਲ ਹੋਣ ਤੋਂ ਬਾਅਦ ਲਗਾਤਾਰ ਇਹ ਵਕਾਲਤ ਹੋ ਰਹੀ ਹੈ ਕਿ ਮੰਤਰੀ ਉੱਤੇ ਸਖਤ ਕਾਰਵਾਈ ਕੀਤੀ ਜਾਵੇ। ਹੁਣ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਟਵੀਟ ਕਰਕੇ ਕਿਹਾ ਕਿ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਮਾਮਲੇ ਵਿੱਚ ਇਨਸਾਫ਼ ਕਰਨ ਲਈ ਮੈਂ ਪੰਜਾਬ ਦੇ ਮਾਨਯੋਗ ਰਾਜਪਾਲ ਨੂੰ ਬੇਨਤੀ ਕਰਦਾ ਹਾਂ ਕਿ ਉਹ ਇਸ ਮਾਮਲੇ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮਾਣਯੋਗ ਚੀਫ਼ ਜਸਟਿਸ ਕੋਲ ਭੇਜ ਦੇਣ ਤਾਂ ਜੋ ਇਸ ਨੂੰ ਇੱਕ ਸੌ ਮੋਟੂ ਰਿੱਟ ਪਟੀਸ਼ਨ ਮੰਨਿਆ ਜਾ ਸਕੇ। ਇਸ ਨੂੰ ਨਿਰਪੱਖ ਜਾਂਚ ਲਈ ਸੀ.ਬੀ.ਆਈ. ਮਾਨਯੋਗ ਰਾਜਪਾਲ ਦੇ ਪੱਧਰ ‘ਤੇ ਵੀਡੀਓ ਦੀ ਪ੍ਰਮਾਣਿਕਤਾ ਦੀ ਵਿਗਿਆਨਕ ਪੁਸ਼ਟੀ ਤੋਂ ਬਾਅਦ ਵੀ ਸੀ.ਐਮ.ਭਗਵੰਤ ਮਾਨ ਆਪਣੇ ਦਾਗੀ ਮੰਤਰੀ ਉੱਤੇ ਕੋਈ ਕਾਰਵਾਈ ਨਹੀਂ ਕਰਨ ਲਈ ਪੈਰ ਪਿੱਛੇ ਕਰ ਰਿਹਾ ਹੈ।
ਬਾਜਵਾ ਨੇ ਇਹ ਵੀ ਕਿਹਾ ਹੈ ਕਿ ਜਦੋਂ ਵੀਡੀਓ ਦੀ ਫੋਰੈਂਸਿਕ ਜਾਂਚ ਵੀ ਪਹਿਲਾਂ ਹੀ ਹੋ ਚੁੱਕੀ ਹੈ ਅਤੇ ਪੀੜਤ ਨੇ ਖੁੱਲ੍ਹੇਆਮ ਕੈਬਨਿਟ ਮੰਤਰੀ ਨੂੰ ਇਸ ਮਾਮਲੇ ਦਾ ਮੁਲਜਮ ਦੱਸਿ ਹੈ। ਫਿਰ ਕੋਈ ਵਿਸ਼ੇਸ਼ ਜਾਂਚ ਟੀਮ ਬਣਾਉਣ ਦਾ ਕੋਈ ਤਰਕ ਨਹੀਂ ਰਹਿ ਜਾਂਦਾ। ਇਹ ਇਸ ਤਰ੍ਹਾਂ ਲੱਗ ਰਿਹਾ ਹੈ ਜਿਵੇਂ ਸਰਕਾਰ ਇਹ ਮਾਮਲਾ ਠੰਡੇ ਬਸਤੇ ਵਿੱਚ ਪਾਉਣਾ ਚਾਹੁੰਦੀ ਹੈ।
ਇਹ ਵੀ ਯਾਦ ਰਹੇ ਕਿ ਪੰਜਾਬ ਦੇ ਕੈਬਨਿਟ ਮੰਤਰੀ ਕਟਾਰੂਚੱਕ ਦੀ ਕਥਿਤ ਵੀਡੀਓ ਵਾਇਰਲ ਹੋਣ ਦੇ ਮਾਮਲੇ ਉੱਤੇ ਕੌਮੀ ਐਸਸੀ ਕਮਿਸ਼ਨ ਵੱਲੋਂ ਸਖ਼ਤ ਨੋਟਿਸ ਲਿਆ ਗਿਆ ਹੈ ਅਤੇ ਇਸ ਸਬੰਧੀ ਪੰਜਾਬ ਪੁਲਿਸ ਨੂੰ ਸ਼ਿਕਾਇਤਕਰਤਾ ਦੀ ਸਟੇਟਮੈਂਟ ਵੀਡੀਓ ਕਾਨਫਰੰਸ ਰਾਹੀਂ ਲੈਣ ਦੀ ਸਿਫ਼ਾਰਿਸ਼ ਕੀਤੀ ਹੈੈ। ਅੱਜ ਲੁਧਿਆਣਾ ਪਹੁੰਚੇ ਚੇਅਰਮੈਨ ਵਿਜੇ ਸਾਂਪਲਾ ਨੇ ਕਿਹਾ ਹੈ ਕਿ ਇਸ ਮਾਮਲੇ ਨਾਲ ਸਬੰਧਤ ਸ਼ਖਸ਼ ਦਿੱਲੀ ਵਿੱਚ ਰਹਿੰਦਾ ਹੈ ਅਤੇ ਉਸ ਨੂੰ ਪੰਜਾਬ ਆਉਣ ਤੋਂ ਡਰ ਹੈ, ਇਸ ਕਰਕੇ ਉਹ ਪੰਜਾਬ ਆ ਕੇ ਪੰਜਾਬ ਪੁਲਿਸ ਨੂੰ ਸਟੇਟਮੈਂਟ ਦੇਣ ਤੋਂ ਕਤਰਾ ਰਿਹਾ ਹੈ। ਉਸਨੇ ਇਹ ਜ਼ਰੂਰ ਕਿਹਾ ਹੈ ਕਿ ਉਹ ਆਨਲਾਈਨ ਜਾਂ ਫਿਰ ਵੀਡੀਓ ਕਾਨਫਰੰਸ ਤੇ ਆਪਣੀ ਸਟੇਟਮੈਂਟ ਦੇ ਸਕਦਾ ਹੈ ਜਾਂ ਫਿਰ ਪੰਜਾਬ ਪੁਲਿਸ ਦਿੱਲੀ ਆ ਕੇ ਉਸ ਦੀ ਸਟੇਟਮੈਂਟ ਲੈ ਸਕਦੀ ਹੈ ਪਰ ਉਹ ਪੰਜਾਬ ਨਹੀ ਆ ਸਕਦਾ। ਕਿਉਂਕਿ ਉਸ ਨੂੰ ਡਰ ਹੈ ਕਿ ਪਾਵਰ ਦੀ ਵਰਤੋਂ ਕਰਕੇ ਉਸ ਦਾ ਕੋਈ ਨੁਕਸਾਨ ਹੋ ਸਕਦਾ ਹੈ।

Comment here