ਪਿਛਲੇ ਸਾਲ 2 ਨਬਾਲਗਾਂ ਨਾਲ ਹੋਇਆ ਜਬਰ-ਜਨਾਹ
ਨਵੀਂ ਦਿੱਲੀ- ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐਨ.ਸੀ.ਆਰ.ਬੀ.) ਦੀ ਤਾਜ਼ਾ ਰਿਪਰੋਟ ਅਨੁਸਾਰ ਰਾਸ਼ਟਰੀ ਰਾਜਧਾਨੀ ਦੇਸ਼ ਭਰ ‘ਵਿਚ ਔਰਤਾਂ ਲਈ ਸਭ ਤੋਂ ਖਤਰਨਾਕ ਮੈਟਰੋਪਾਲੀਟਨ ਸ਼ਹਿਰ ਹੈ, ਜਿਥੇ ਪਿਛਲੇ ਸਾਲ ਰੋਜ਼ਾਨਾ 2 ਨਬਾਲਗ ਲੜਕੀਆਂ ਨਾਲ ਜਬਰ-ਜਨਾਹ ਹੋਏ ਹਨ। ਐਨ.ਸੀ.ਆਰ.ਬੀ. ਦੇ ਅੰਕੜਿਆਂ ਮੁਤਾਬਿਕ 2021 ‘ਚ ਔਰਤਾਂ ਖ਼ਿਲਾਫ਼ 13,892 ਅਪਰਾਧ ਹੋਏ, ਜੋ 2020 ਦੇ 9,782 ਦੇ ਅੰਕੜਿਆਂ ਦੀ ਤੁਲਨਾ ਵਿਚ 40 ਫ਼ੀਸਦੀ ਵਧੇਰੇ ਸਨ। ਔਰਤਾਂ ਖ਼ਿਲਾਫ਼ ਅਪਰਾਧਿਕ ਮਾਮਲਿਆਂ ਦੇ ਅੰਕੜਿਆਂ ਅਨੁਸਾਰ ਦੇਸ਼ ਦੇ 19 ਮੈਟਰੋਪਾਲੀਟਨ ਸ਼ਹਿਰਾਂ ਦੇ ਕੁੱਲ 43,414 ਅਪਰਾਧਾਂ ਵਿਚੋਂ 13,892 ਅਪਰਾਧ 32.20 ਫ਼ੀਸਦੀ ਨਾਲ ਇੱਕਲੇ ਦਿੱਲੀ ‘ਚ ਹੋਏ ਹਨ, ਜਿਸ ਤੋਂ ਬਾਅਦ ਮੁੰਬਈ ‘ਚ 5,543 ਤੇ ਬੈਂਗਲੁਰੂ 3,127 ਅਪਰਾਧਾਂ ਨਾਲ ਕ੍ਰਮਵਾਰ 12.76 ਫ਼ੀਸਦੀ ਤੇ 7.2 ਫ਼ੀਸਦੀ ਨਾਲ ਦੂਜੇ ਤੇ ਤੀਜੇ ਸਥਾਨ ‘ਤੇ ਰਹੇ ਸਨ। ਇਸੇ ਤਰ੍ਹਾਂ 2021 ਦੌਰਾਨ ਦਿੱਲੀ ਵਿਚ ਹਰ ਰੋਜ਼ 2 ਨਬਾਲਗ ਲੜਕੀਆਂ ਨਾਲ ਜਬਰ-ਜਨਾਹ ਹੋਇਆ ਤੇ 19 ਮੈਟਰੋਪਾਲੀਟਨ ਸ਼ਹਿਰਾਂ ਦੇ ਔਰਤਾਂ ਦੇ ਕੁੱਲ 8,664 ਅਗਵਾ ਮਾਮਲਿਆਂ ਵਿਚੋਂ 3,948 ਦਿੱਲੀ ਨਾਲ ਸਬੰਧਿਤ ਹਨ।
Comment here