ਕਾਬੁਲ – ਅਫ਼ਗਾਨਿਸਤਾਨ ’ਚ ਤਾਲਿਬਾਨ ਦੀ ਭਵਿੱਖੀ ਸਰਕਾਰ ਨੇ ਹੁਣੇ ਤੋਂ ਸਰਕਾਰੀ ਤੇ ਗ਼ੈਰ-ਸਰਕਾਰੀ ਏਜੰਸੀਆਂ ’ਚ ਕੰਮ ਕਰਨ ਵਾਲੀਆਂ ਔਰਤਾਂ ’ਤੇ ਕੰਮ ਕਰਨ ਤੋਂ ਰੋਕ ਲਗਾਉਣੀ ਸ਼ੁਰੂ ਕਰ ਦਿੱਤੀ ਹੈ। ਇਸ ਨਾਲ ਕੰਮ ਕਰਨ ਵਾਲੀਆਂ ਅਫ਼ਗਾਨੀ ਔਰਤਾਂ ਬੇਹੱਦ ਪਰੇਸ਼ਾਨ ਹਨ। ਇਸੀ ਤਰ੍ਹਾਂ ਮਹਿਲਾ ਪੱਤਰਕਾਰਾਂ ਨੂੰ ਵੀ ਤਾਲਿਬਾਨ ਸ਼ਾਸਨ ਨਾਲ ਕੰਮ ਕਰਨ ਤੋਂ ਰੋਕ ਦਿੱਤਾ ਹੈ। ਤਾਲਿਬਾਨੀ ਸ਼ਾਸਨ ’ਚ ਆਪਣੇ ਭਵਿੱਖ ਨੂੰ ਲੈ ਕੇ ਚਿੰਤਿਤ ਇਨ੍ਹਾਂ ਔਰਤਾਂ ਨੇ ਅੱਤਵਾਦੀ ਸੰਗਠਨ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਹਨ। ਔਰਤਾਂ ਨੂੰ ਅਧਿਕਾਰ ਦੇਣ ਦੇ ਆਪਣੇ ਵਾਅਦੇ ਤੋਂ ਤਾਲਿਬਾਨ ਕੁਝ ਘੰਟਿਆਂ ਵਿੱਚ ਹੀ ਪਲਟ ਗਿਆ । ਇੱਕ ਮਹਿਲਾ ਨਿਊਜ਼ ਐਂਕਰ ਨੂੰ ਸਟੂਡੀਓ ਵਿੱਚ ਜਾਣ ਤੋਂ ਰੋਕ ਕੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਉਸ ਦੀ ਸੋਚ ਵਿੱਚ ਕੋਈ ਬਦਲਾਅ ਨਹੀਂ ਆਇਆ ਹੈ ਅਤੇ ਅਫਗਾਨਿਸਤਾਨ ਵਿੱਚ ਇੱਕ ਵਾਰ ਫਿਰ ਔਰਤਾਂ ਨੂੰ ਪਰਦੇ ਵਿੱਚ ਹੀ ਰਹਿਣਾ ਹੋਵੇਗਾ। ਸਟੇਟ ਨਿਊਜ਼ ਚੈਨਲ ਦੀ ਐਂਕਰ ਸ਼ਬਨਮ ਖਾਨ ਦਾਵਰਾਨ ਨੇ ਦਾਅਵਾ ਕੀਤਾ ਹੈ ਕਿ ਤਾਲਿਬਾਨੀਆਂ ਨੇ ਉਨ੍ਹਾਂ ਨੂੰ ਆਪਣੇ ਦਫ਼ਤਰ ਵਿੱਚ ਪ੍ਰਵੇਸ਼ ਕਰਨ ਤੋਂ ਰੋਕ ਦਿੱਤਾ, ਜਦੋਂ ਕਿ ਹਾਲ ਹੀ ਵਿੱਚ ਤਾਲਿਬਾਨ ਨੇ ਵਾਅਦਾ ਕੀਤਾ ਸੀ ਕਿ ਮਹਿਲਾਵਾਂ ਨੂੰ ਕੰਮ ਕਰਨ ਦੀ ਆਜ਼ਾਦੀ ਦਿੱਤੀ ਜਾਵੇਗੀ। ਦਾਵਰਾਨ ਨੇ ਦਾਅਵਾ ਕੀਤਾ ਕਿ ਤਾਲਿਬਾਨੀਆਂ ਨੇ ਉਨ੍ਹਾਂ ਨੂੰ ਸਟੂਡੀਓ ਵਿੱਚ ਵੜਣ ਤੋਂ ਰੋਕਦੇ ਹੋਏ ਕਿਹਾ ਕਿ ਉਹ ਬਾਅਦ ਵਿੱਚ ਇਸ ‘ਤੇ ਫੈਸਲਾ ਲੈਣਗੇ। ਇਸ ਤੋਂ ਪਹਿਲਾਂ ਤਾਲਿਬਾਨ ਦੇ ਬੁਲਾਰਾ ਜਬੀਬੁੱਲਾਹ ਮੁਜਾਹਿਦ ਨੇ ਕਿਹਾ ਸੀ ਕਿ ਮਹਿਲਾਵਾਂ ਇਸਲਾਮੀਕ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਸਮਾਜ ਵਿੱਚ ਸਰਗਰਮ ਭੂਮਿਕਾ ਨਿਭਾਉਣਗੀਆਂ। ਹਾਲਾਂਕਿ, ਇਸ ਵਿੱਚ ਕਾਬੁਲ ਤੋਂ ਆਈਆਂ ਤਸਵੀਰਾਂ ਵਿੱਚ ਨਜ਼ਰ ਆ ਰਿਹਾ ਹੈ ਕਿ ਦੁਕਾਨਦਾਰ ਆਪਣੀਆਂ ਦੁਕਾਨਾਂ ਦੇ ਬਾਹਰ ਲੱਗੀਆਂ ਔਰਤਾਂ ਦੇ ਪੋਸਟਰਾਂ ਨੂੰ ਲਗਾ ਰਹੇ ਹਨ। ਹਿਜਾਬ ਨਾ ਪਹਿਨਣ ਦੀ ਵਜ੍ਹਾ ਨਾਲ ਇੱਕ ਕੁੜੀ ਨੂੰ ਗੋਲੀ ਮਾਰਨ ਦੀ ਵੀ ਖ਼ਬਰ ਆਈ ਸੀ।ਹਾਲਾਂਕਿ ਤਾਲਿਬਾਨ ਨੇ ਭਰੋਸਾ ਦਿੱਤਾ ਹੈ ਕਿ ਦੇਸ਼ ’ਚ ਸ਼ਰੀਆ ਕਾਨੂੰਨ ਦੇ ਦਾਇਰੇ ’ਚ ਔਰਤਾਂ ਨੂੰ ਕੰਮ ਕਰਨ ਦੀ ਛੋਟ ਹੋਵੇਗੀ।
ਔਰਤਾਂ ਬਾਰੇ ਤਾਲਿਬਾਨੀ ਸੋਚ ਤੇ ਅਪਰੋਚ ਚ ਕੋਹਾਂ ਦਾ ਫਰਕ, ਮਹਿਲਾ ਐਂਕਰ ਨੂੰ ਕੰਮ ਤੋਂ ਰੋਕਿਆ

Comment here