ਲਹਿਰਾਗਾਗਾ : ਪਿੰਡ ਬੰਗਾ ਵਾਸੀ ਵਿਅਕਤੀ ਨੇ ਡੇਰੇ ਦੇ ਮਹੰਤ ਵਿਰੁੱਧ ਨਾਬਾਲਿਗ ਸਕੂਲੀ ਬੱਚਿਆਂ ਦਾ ਸਰੀਰਕ ਸ਼ੋਸ਼ਣ ਕਰਨ ਤੇ ਸੇਵਾਦਾਰਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਸਬੰਧੀ ਥਾਣੇ ਵਿਚ ਪਰਚਾ ਦਰਜ ਕਰਵਾਇਆ ਹੈ। ਥਾਣਾ ਮੂਨਕ ਤੋਂ ਮਿਲੀ ਜਾਣਕਾਰੀ ਮੁਤਾਬਕ ਰਾਜੀਵ ਵਾਸੀ ਬੰਗਾ ਨੇ ਪਿੰਡ ਬੰਗਾ ਵਿਚ ਬਣੇ ਹੋਏ ਡੇਰੇ ਦੇ ਮਹੰਤ ਵਿਰੁੱਧ ਕੇਸ ਦਰਜ ਕਰਵਾਇਆ ਹੈ। ਰਾਜੀਵ ਨੇ ਬਿਆਨ ਦਿੱਤੇ ਹਨ ਕਿ ਇਸ ਮਹੰਤ ਨੇ ਨਾਬਾਲਿਗ ਸਕੂਲੀ ਬੱਚਿਆਂ ਦਾ ਸਰੀਰਕ ਸ਼ੋਸ਼ਣ ਕਰਨ ਤੋਂ ਇਲਾਵਾ ਡੇਰੇ ਨਾਲ ਜੁੜੇ ਸੇਵਾਦਾਰਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਦਰਖ਼ਾਸਤੀ ਮੁਤਾਬਕ ਉਹ ਇਸ ਡੇਰੇ ਨਾਲ ਲੰਬੇ ਸਮੇਂ ਤੋਂ ਜੁੜਿਆ ਹੋਇਆ ਹੈ। ਦਰਖ਼ਾਸਤੀ ਨੇ ਆਪਣੇ ਬਿਆਨ ਵਿਚ ਅੱਗੇ ਦੋਸ਼ ਲਾਏ ਕਿ ਮਹੰਤ ਔਰਤਾਂ ਨੂੰ ਭਰੋਸੇ ਵਿਚ ਲੈ ਕੇ ਸਰੀਰਕ ਸ਼ੋਸ਼ਣ ਕਰ ਰਿਹਾ ਹੈ। ਮੁੱਦਈ ਮੁਕੱਦਮਾ ਦੇ ਬਿਆਨ ’ਤੇ ਸਹਾਇਕ ਥਾਣੇਦਾਰ ਬਲਵੀਰ ਸਿੰਘ ਨੇ ਮਹੰਤ ਮੋਨੀ ਗਿਰ ਵਿਰੁੱਧ ਥਾਣਾ ਮੂਨਕ ਵਿਚ ਮੁਕੱਦਮਾ ਦਰਜ ਕਰ ਲਿਆ ਹੈ।
Comment here