ਕਾਬੁਲ— ਅਫ਼ਗਾਨਿਸਤਾਨ ਦੀ ਸੱਤਾ ‘ਤੇ ਕਾਬਜ਼ ਤਾਲਿਬਾਨ ਨੇ ਔਰਤਾਂ ‘ਤੇ ਕਈ ਪਾਬੰਦੀਆਂ ਲਾਈਆਂ ਹਨ, ਜਿਹਨਾਂ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਹਟਾਉਣ ਦੀ ਮੰਗ ਕੀਤੀ ਹੈ, ਪਰ ਸੰਯੁਕਤ ਰਾਸ਼ਟਰ ਦੀ ਇਸ ਮੰਗ ਨੂੰ ਖ਼ਾਰਿਜ ਕਰਦੇ ਹੋਏ ਤਾਲਿਬਾਨ ਨੇ ਵਿਸ਼ਵ ਭਾਈਚਾਰੇ ਦੀਆਂ ਚਿੰਤਾਵਾਂ ਨੂੰ ਬੇਬੁਨਿਆਦ ਦੱਸਿਆ ਹੈ। ਖਾਮਾ ਪ੍ਰੈੱਸ ਮੁਤਾਬਕ ਅਫ਼ਗਾਨ ਔਰਤਾਂ ਦੇ ਪ੍ਰਤੀ ਵਚਨਬੱਧਤਾ ਜਤਾਉਂਦੇੇ ਹੋਏ ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਬਦੁਲ ਕਹਿਰ ਬਾਲਕੀ ਨੇ ਸੁਰੱਖਿਆ ਪ੍ਰੀਸ਼ਦ ਦੀਆਂ ਚਿੰਤਾਵਾਂ ਨੂੰ ਖ਼ਾਰਿਜ ਕਰ ਦਿੱਤਾ। ਉਨ੍ਹਾਂ ਕਿਹਾ ਕਿ ਅਫ਼ਗਾਨਿਸਤਾਨ ਦੇ ਲੋਕ ਮੁਸਲਮਾਨ ਹਨ ਅਤੇ ਅਫ਼ਗਾਨ ਸਰਕਾਰ ਇਸਲਾਮੀ ਦੇ ਹਿਜਾਬ ਦੇ ਪਾਲਣ ਨੂੰ ਸਮਾਜ ਦੀਆਂ ਧਾਰਮਿਕ ਅਤੇ ਸੱਭਿਆਚਾਰਕ ਪ੍ਰਥਾਵਾਂ ਦੇ ਅਨੁਕੂਲ ਮੰਨਦੀ ਹੈ। ਸੁਰੱਖਿਆ ਪ੍ਰੀਸ਼ਦ ਨੇ ਮੰਗਲਵਾਰ ਨੂੰ ਅਧਿਕਾਰਤ ਅਤੇ ਸਰਬ ਸਹਿਮਤੀ ਨਾਲ ਪਿਛਲੇ ਸਾਲ ਤਾਲਿਬਾਨ ਦੇ ਕੰਟੋਰਲ ਤੋਂ ਬਾਅਦ ਕੁੜੀਆਂ ਅਤੇ ਔਰਤਾਂ ਦੀ ਸਕੂਲ, ਸਰਕਾਰੀ ਨੌਕਰੀਆਂ ਅਤੇ ਅੰਦੋਲਨ ਦੀ ਆਜ਼ਾਦੀ ’ਤੇ ਪਾਬੰਦੀ ਲਾਉਣ ਦੀ ਨਿਖੇਧੀ ਕਰਦੇ ਹੋਏ ਇਕ ਮਤਾ ਪੇਸ਼ ਕੀਤਾ ਸੀ। ਸੁਰੱਖਿਆ ਪ੍ਰੀਸ਼ਦ ਨੇ ਤਾਲਿਬਾਨ ਨੂੰ ਔਰਤਾਂ ਅਤੇ ਕੁੜੀਆਂ ਦੇ ਮਨੁੱਖੀ ਅਧਿਕਾਰਾਂ ਅਤੇ ਆਜ਼ਾਦੀ ’ਤੇ ਪਾਬੰਦੀ ਲਾਉਣ ਵਾਲੀਆਂ ਨੀਤੀਆਂ ਨੂੰ ਬਦਲਣ ਅਤੇ ਵਿਦਿਆਰਥੀਆਂ ਬਿਨਾਂ ਕਿਸੇ ਦੇਰੀ ਦੇ ਸਕੂਲ ਮੁੜ ਖੋਲ੍ਹਣ ਦੀ ਮੰਗ ਕੀਤੀ।
ਔਰਤਾਂ ‘ਤੇ ਪਾਬੰਦੀਆਂ ਹਟਾਉਣ ਦੀ ਮੰਗ ਤਾਲਿਬਾਨ ਨੇ ਠੁਕਰਾਈ

Comment here